ਏਸ਼ੀਆ ਦੀ ਪਹਿਲੀ ਮਹਿਲਾ ਲੋਕੋ ਪਾਇਲਟ ਸੁਰੇਖਾ ਯਾਦਵ ਦੇ ਨਾਂ ਇਕ ਹੋਰ ਉਪਲਬਧੀ ਜੁੜ ਗਈ ਹੈ ਕਿਉਂਕਿ ਹੁਣੇ ਜਿਹੇ ਸ਼ੁਰੂ ਹੋਈ ਸੈਮੀ ਹਾਈ ਸਪੀਡ ‘ਵੰਦੇ ਭਾਰਤ ਐਕਸਪ੍ਰੈਸ’ ਟ੍ਰੇਨ ਨੂੰ ਚਲਾਉਣ ਵਾਲੀ ਉਹ ਪਹਿਲੀ ਮਹਿਲਾ ਬਣ ਗਈ ਹੈ।
ਮੱਧ ਰੇਲਵੇ ਨੇ ਇਹ ਜਾਣਕਾਰੀ ਦਿੱਤੀ। ਸੁਰੇਖਾ ਯਾਦਵ ਨੇ ਸੋਮਵਾਰ ਨੂੰ ਸੋਲਾਪੁਰ ਸਟੇਸ਼ਨ ਤੇ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਦੇ ਵਿਚ ਇਹ ਸੈਮੀ ਹਾਈ ਸਪੀਡ ਟ੍ਰੇਨ ਚਲਾਈ। ਟ੍ਰੇਨ 13 ਮਾਰਚ ਨੂੰ ਨਿਰਧਾਰਤ ਸਮੇਂ ‘ਤੇ ਸੋਲਾਪੁਰ ਸਟੇਸ਼ਨ ਤੋਂ ਰਵਾਨਾ ਹੋਈ ਤੇ ਆਗਮਨ ਦੇ ਨਿਰਧਾਰਤ ਸਮੇਂ ਤੋਂ 5 ਮਿੰਟ ਪਹਿਲਾਂ ਸੀਐੱਸਐੱਮਟੀ ਸਟੇਸ਼ਨ ਪਹੁੰਚੀ। 450 ਕਿਲੋਮੀਟਰ ਦੀ ਯਾਤਰਾ ਪੂਰੀ ਕਰਨ ‘ਤੇ ਯਾਦਵ ਨੂੰ ਸੀਐੱਸਐੱਮਟੀ ਸਟੇਸ਼ਨ ਦੇ ਪਲੇਟਫਾਰਮ ਸੰਖਿਆ-8 ‘ਤੇ ਸਨਮਾਨਿਤ ਕੀਤਾ ਗਿਆ।
ਪੱਛਮੀ ਮਹਾਰਾਸ਼ਟਰ ਖੇਤਰ ਵਿਚ ਸਤਾਰਾ ਵਾਸੀ ਯਾਦਵ 1988 ਵਿਚ ਭਾਰਤ ਦੀ ਪਹਿਲੀ ਮਹਿਲਾ ਟ੍ਰੇਨ ਡਰਾਈਵਰ ਬਣੀ ਸੀ। ਉੁਨ੍ਹਾਂ ਨੇ ਆਪਣੀਆਂ ਉਪਲਬਧੀਆਂ ਲਈ ਰਾਜ ਤੇ ਰਾਸ਼ਟਰੀ ਪੱਧਰ ‘ਤੇ ਹੁਣ ਤੱਕ ਕਈ ਪੁਰਸਕਾਰ ਜਿੱਤੇ ਹਨ। ਮੱਧ ਰੇਲਵੇ ਨੇ ਜੀਐੱਸਐੱਮਟੀ-ਸੋਲਾਪੁਰ ਤੇ ਸੀਐੱਸਐੱਮਟੀ ਸਾਈਨਗਰ ਸ਼ਿਰਡੀ ਰਸਤਿਆਂ ‘ਤੇ ਦੋ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਸ਼ੁਰੂ ਕੀਤੀ ਹੈ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਫਰਵਰੀ 2023 ਨੂੰ ਹਰੀ ਝੰਡੀ ਦਿਖਾਈ ਸੀ।
ਇਹ ਵੀ ਪੜ੍ਹੋ : ਕੇਂਦਰੀ ਮੁਲਾਜ਼ਮਾਂ ਨੂੰ ਮੋਦੀ ਸਰਕਾਰ ਦਾ ਝਟਕਾ, ਨਹੀਂ ਮਿਲੇਗਾ 18 ਮਹੀਨਿਆਂ ਦਾ ਬਕਾਇਆ ਡੀਏ
ਰੇਲਵੇ ਅਧਿਕਾਰੀਆਂ ਅਨੁਸਾਰ ਨਵੇਂ ਰਸਤਿਆਂ ‘ਤੇ ਲੋਕੋ ਪਾਇਲਟਿੰਗ ਵਿਚ ਵਿਆਪਕ ਅਧਿਐਨ ਕਰਨਾ ਹੁੰਦਾ ਹੈ ਤੇ ਟ੍ਰੇਨ ਯਾਤਰਾ ਦੌਰਾਨ ਚਾਲਕ ਦਲ ਨੂੰ ਹਰ ਪਲ ਅਲਰਟ ਰਹਿਣਾ ਪੈਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: