ਰਾਂਚੀ ਪੁਲਿਸ ਨੇ ਨੌਕਰਾਣੀ ਨੂੰ 8 ਸਾਲ ਤੱਕ ਤੰਗ ਕਰਨ ਵਾਲੀ ਸੇਵਾਮੁਕਤ ਆਈਏਐਸ ਦੀ ਪਤਨੀ ਅਤੇ ਭਾਜਪਾ ਦੀ ਮੁਅੱਤਲ ਆਗੂ ਸੀਮਾ ਪਾਤਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਾਤਰਾ ਗ੍ਰਿਫਤਾਰੀ ਦੇ ਡਰੋਂ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ, ਇਸ ਤੋਂ ਪਹਿਲਾਂ ਅਰਗੋਰਾ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ । ਪੁਲਿਸ ਪਿਛਲੇ ਦੋ ਦਿਨਾਂ ਤੋਂ ਉਸ ਦੀ ਭਾਲ ਕਰ ਰਹੀ ਸੀ। ਪੁਲਿਸ ਨੇ ਸੀਮਾ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਸੀਮਾ ਨੂੰ 12 ਸਤੰਬਰ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।
29 ਸਾਲਾ ਆਦਿਵਾਸੀ ਕੁੜੀ ਨੂੰ ਸੇਵਾਮੁਕਤ ਆਈਏਐਸ ਮਹੇਸ਼ਵਰ ਪਾਤਰਾ ਦੀ ਪਤਨੀ ਨੇ ਘਰ ਵਿੱਚ ਕੰਮ ਕਰਨ ਦੇ ਬਹਾਨੇ 8 ਸਾਲ ਤੱਕ ਕੈਦ ਕਰਕੇ ਰੱਖਿਆ। ਪੀੜਤਾ ਦਾ ਨਾਂ ਸੁਨੀਤਾ ਹੈ। ਉਸ ਨੇ ਦੱਸਿਆ ਕਿ ਉਸ ਨੂੰ ਪੂਰਾ ਖਾਣਾ ਨਹੀਂ ਦਿੱਤਾ ਜਾਂਦਾ ਸੀ। ਉਸ ਨੂੰ ਰਾਡ ਨਾਲ ਕੁੱਟਿਆ ਜਾਂਦਾ ਅਤੇ ਗਰਮ ਤਵੇ ਨਾਲ ਜਲਾਇਆ ਜਾਂਦਾ ਸੀ। ਫਿਲਹਾਲ ਉਹ ਕੈਦ ਤੋਂ ਰਿਹਾਅ ਹੋ ਕੇ ਰਾਂਚੀ ਰਿਮਸ ‘ਚ ਭਰਤੀ ਹੈ।
ਦੂਜੇ ਪਾਸੇ ਸੀਮਾ ਪਾਤਰਾ ਨੇ ਆਪਣੇ ਉਪਰ ਲੱਗੇ ਦੋਸ਼ਾਂ ਨੂੰ ਗਲਤ ਦੱਸਿਆ ਹੈ। ਉਸ ਨੇ ਕਿਹਾ ਕਿ ਸਾਰੇ ਦੋਸ਼ ਝੂਠੇ ਹਨ। ਮੈਨੂੰ ਫਸਾਇਆ ਗਿਆ। ਅੱਜ ਹੀ ਸੀਮਾ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।
ਰਾਜਪਾਲ ਰਮੇਸ਼ ਬੈਸ ਨੇ ਸੀਮਾ ਪਾਤਰਾ ਮਾਮਲੇ ਦਾ ਨੋਟਿਸ ਲੈਂਦਿਆਂ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਪੁਲਿਸ ਦੀ ਢਿੱਲ-ਮੱਠ ‘ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਸੂਬੇ ਦੇ ਪੁਲਿਸ ਡਾਇਰੈਕਟਰ ਜਨਰਲ ਤੋਂ ਪੁੱਛਿਆ ਹੈ ਕਿ ਪੁਲਿਸ ਨੇ ਅਜੇ ਤੱਕ ਦੋਸ਼ੀ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਪੀੜਤ ਆਦਿਤਵਾਸੀ ਮਹਿਲਾ ਸੁਨੀਤਾ ਖਾਖਾ ਨਾਲ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਟੀਮ ਨੇ ਮੁਲਾਕਾਤ ਕੀਤੀ ਹੈ ਤੇ ਪੁੱਛਗਿਛ ਵੀ ਕੀਤੀ ਹੈ। ਕਮਿਸ਼ਨ ਦੀ ਦੋ ਮੈਂਬਰੀ ਟੀਮ ਇਸ ਮਾਮਲੇ ਵਿਚ ਆਪਣੀ ਰਿਪੋਰਟ ਜਲਦ ਹੀ ਸਬਮਿਟ ਕਰਨਗੀਆਂ। ਟੀਮ ਵਿਚ ਸ਼ਿਵਾਨੀ ਡੇ ਤੇ ਸ਼ਾਲਿਨੀ ਕੁਮਾਰੀ ਸ਼ਾਮਲ ਸੀ।