ਸਿੱਧੂ ਦੇ ਅਸਤੀਫੇ ‘ਤੇ ਹਾਈਕਮਾਨ ਵੱਲੋਂ 4 ਦਿਨਾਂ ਬਾਅਦ ਵੀ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਅਤੇ ਐਡਵੋਕੇਟ ਜਨਰਲ ਏ.ਪੀ. ਐੱਸ. ਦਿਓਲ ਦੀ ਨਿਯੁਕਤੀ ਖਿਲਾਫ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਛੱਡਣ ਦੇ ਐਲਾਨ ਤੋਂ ਬਾਅਦ ਹਾਈਕਮਾਨ ਨਹੀਂ ਚਾਹੁੰਦਾ ਕਿ ਸਿੱਧੂ ਦਾ ਅਸਤੀਫਾ ਮਨਜ਼ੂਰ ਕਰਕੇ ਪਾਰਟੀ ਵਿਚ ਹਲਚਲ ਵਧਾਈ ਜਾਵੇ। ਹਾਈਕਮਾਨ ਵੱਲੋਂ ਸਿੱਧੂ ਦੇ ਅਸਤੀਫੇ ਬਾਰੇ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ।
ਜ਼ਿਆਦਾਤਰ ਵਿਧਾਇਕ ਸਿੱਧੂ ਦੇ ਨਾਲ ਹਨ ਅਤੇ ਇਸ ਸਮੇਂ ਅਸਤੀਫਾ ਮਨਜ਼ੂਰ ਹੋਣ ‘ਤੇ ਨਵੇਂ ਪ੍ਰਧਾਨ ਦੇ ਦਾਅਵੇਦਾਰਾਂ ਵਿਚ ਖਿਚੋਤਾਣ ਵਧੇਗੀ। ਸਿੱਧੂ ਵੱਲੋਂ ਚੁੱਕੇ ਗਏ ਮੁੱਦਿਆਂ ਦੇ ਹੱਲ ਲਈ ਗਠਿਤ 3 ਮੈਂਬਰੀ ਕਮੇਟੀ ਕੋਈ ਵਿਚਕਾਰਲਾ ਰਸਤਾ ਲੱਭੇਗੀ। ਬੇਅਦਬੀ ਅਤੇ ਗੋਲੀਬਾਰੀ ਦੇ 4 ਮਾਮਲਿਆਂ ਦੀ ਪੈਰਵੀ ਦਾ ਕੰਮ ਐਡਵੋਕੇਟ ਆਰ. ਐੱਸ. ਬੈਂਸ ਨੂੰ ਸੌਂਪ ਕੇ ਇਸ ਦੀ ਸ਼ੁਰੂਆਤ ਵੀ ਕੀਤੀ ਜਾ ਚੁੱਕੀ ਹੈ। ਸਰਕਾਰ ਵੱਲੋਂ ਭਵਿੱਖ ‘ਚ ਲਏ ਜਾਣ ਵਾਲੇ ਵੱਡੇ ਫੈਸਲਿਆਂ ‘ਚ ਸਿੱਧੂ ਦੀ ਰਾਏ ਲਈ ਜਾ ਸਕਦੀ ਹੈ।
ਹਾਈਕਮਾਨ ਦਾ ਸੁਖਤ ਰੁਖ਼ ਦੇਖ ਕੇ ਸਿੱਧੂ ਆਪਣੇ ਤੇਵਰ ਨਰਮ ਕਰ ਚੁੱਕੇ ਹਨ। ਆਬਜ਼ਰਵਰ ਹਰੀਸ਼ ਚੌਧਰੀ ਤੇ ਚੰਨੀ ਨਾਲ ਹੋਈ ਮੀਟਿੰਗ ਵਿਚ ਸਿੱਧੂ ਨੇ ਕਿਹਾ ਸੀ ਕਿ ਉਨ੍ਹਾਂ ਦਾ ਵਿਰੋਧ ਮੁੱਦਿਆਂ ਨੂੰ ਲੈ ਕੇ ਹੈ। ਕਿਸੇ ਨੂੰ ਨਾਰਜ਼ਾਗੀ ਹੈ ਤਾਂ ਉਹ ਮੁਆਫੀ ਮੰਗਦੇ ਹਨ। ਇਸ ‘ਤੇ ਆਬਜ਼ਰਵਰ ਚੌਧਰੀ ਨੇ ਕਿਹਾ ਸੀ ਕਿ ਪਾਰਟੀ ਨੇ ਤੁਹਾਡੀ ਗੱਲ ਪਹਿਲਾਂ ਵੀ ਸੁਣੀ ਸੀ ਅਤੇ ਹੁਣ ਵੀ ਸੁਣੇਗੀ। ਸਿੱਧੂ ਨੇ ਸ਼ਨੀਵਾਰ ਦੁਪਹਿਰ ਟਵੀਟ ਕਰਕੇ ਜਿਥੇ ਵਿਰੋਧੀਆਂ ‘ਤੇ ਨਿਸ਼ਾਨਾ ਸਾਧਿਆ ਉਥੇ ਖੁਦ ਨੂੰ ਰਾਹੁਲ ਗਾਂਧੀ ਤੇ ਪ੍ਰਿਯੰਕਾ ਦਾ ਵਫਾਦਾਰ ਦੱਸਿਆ। ਸਿੱਧੂ ਨੇ ਲਿਖਿਆ ਕਿ ਉਨ੍ਹਾਂ ਕੋਲ ਕੋਈ ਅਹੁਦਾ ਰਹੇ ਜਾਂ ਨਾ ਰਹੇ ਉਹ ਪ੍ਰਿਯੰਕਾ ਤੇ ਰਾਹੁਲ ਗਾਂਧੀ ਦੇ ਨਾਲ ਹਨ। ਨਾਕਾਰਾਤਮਕ ਸ਼ਕਤੀਆਂ ਨੂੰ ਕੋਸ਼ਿਸ਼ ਕਰਨ ਦਿਓ ਪਰ ਪੰਜਾਬ ਤੇ ਪੰਜਾਬੀਅਤ ਦੀ ਜਿੱਤ ਹੋਵੇਗੀ।
Sabudana Omelette Recipe | ਨਰਾਤਿਆਂ ਦੀ ਸਪੈਸ਼ਲ ਰੈਸਿਪੀ
ਇਹ ਵੀ ਪੜ੍ਹੋ : ਮਲਟੀਸਪੈਸ਼ਲਿਟੀ ਹਸਪਤਾਲ ਨਾਲ ਬਰਨਾਲਾ ਦੀ ਨਵੀਂ ਪੀੜ੍ਹੀ ਨੂੰ ਮਿਲਿਆ ਇਤਿਹਾਸਕ ਤੋਹਫ਼ਾ