ਪੰਜਾਬ ਵਿਚ ਓਮੀਕ੍ਰੋਨ ਵੈਰੀਐਂਟ ‘ਤੇ ਸਸਪੈਂਸ ਅਜੇ ਵੀ ਬਰਕਾਰ ਹੈ। ਇਟਲੀ ਤੇ ਰੋਮ ਤੋਂ ਆਉਣ ਵਾਲੇ ਤਿੰਨ ਲੋਕਾਂ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਸੈਂਪਲ ਨੂੰ ਜੀਨੋਮ ਸੀਕਵੈਂਸਿੰਗ ਲਈ ਭੇਜਿਆ ਗਿਆ ਸੀ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਤਿੰਨੋਂ ਮਰੀਜ਼ 8 ਦਿਨ ਤੱਕ ਗੁਰੂ ਨਾਨਕ ਦੇਵ ਹਸਪਤਾਲ ਵਿਚ ਰਹਿਣ ਤੋਂਬਾਅਦ ਘਰ ਭੇਜ ਦਿੱਤੇ ਗਏ ਹਨ ਪਰ ਇਨ੍ਹਾਂ ਦੀ ਜੀਨੋਮ ਸੀਕਵੈਂਸਿੰਗ ਰਿਪੋਰਟ ਅਜੇ ਨਹੀਂ ਆਈ ਹੈ। ਅਜਿਹੇ ਵਿਚ ਸਿਹਤ ਵਿਭਾਗ ਕਿਵੇਂ ਕੋਰੋਨਾ ਨੂੰ ਹਰਾਉਣ ਦੇ ਦਾਅਵੇ ਕਰ ਸਕਦਾ ਹੈ ਜਦੋਂ ਕਿ ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਦੀ ਜਾਂਚ ਦਾ ਇਹੀ ਇਕੋ ਇਕ ਤਰੀਕਾ ਹੈ।
ਗੌਰਤਲਬ ਹੈ ਕਿ 8 ਦਸੰਬਰ ਨੂੰ ਮਿਲਾਨ ਤੋਂ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਮਾਂ-ਪੁੱਤ ਦਾ ਜਦੋਂ ਰੈਪਿੰਡ ਪੀਸੀਆਰ ਟੈਸਟ ਕਰਵਾਇਆ ਗਿਆ ਤਾਂ ਦੋਵੇਂ ਹੀ ਪਾਜੀਟਿਵ ਆਏ। ਰਿਪੋਰਟ ਪਾਜੀਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਭੇਜ ਦਿੱਤਾ ਗਿਆ। ਇਸੇ ਤਰ੍ਹਾਂ 9 ਦਸੰਬਰ ਨੂੰ ਇੱਕ ਹੋਰ ਨੌਜਵਾਨ ਪਾਜੀਟਿਵ ਪਾਇਆ ਗਿਆ ਅਤੇ ਉਸ ਨੂੰ ਵੀ ਗੁਰੂ ਨਾਨਕ ਦੇਵ ਹਸਪਤਾਲ ਭੇਜ ਦਿੱਤਾ ਗਿਆ ਜਿਥੇ ਤਿੰਨਾਂ ਦੇ ਸੈਂਪਲ ਲੈ ਕੇ ਜੀਨਮੋ ਸੀਕਵੈਂਸਿੰਗ ਲਈ ਪਹਿਲਾਂ ਪਟਿਆਲਾ ਭੇਜੇ ਗਏ ਪਰ ਇਥੇ ਸਿਹਤ ਵਿਭਾਗ ਦੀ ਹੜਤਾਲ ਹੋਣ ਕਾਰਨ ਸੈਂਪਲ ਨੂੰ ਦਿੱਲੀ ਭੇਜਣਾ ਪਿਆ ਪਰ ਹਫਤਾ ਬੀਤ ਜਾਣ ਤੋਂ ਬਾਅਦ ਵੀ ਜੀਨੋਮ ਸੀਕਵੈਂਸਿੰਗ ਦੀ ਰਿਪੋਰਟ ਨਹੀਂ ਆਈ ਹੈ।
ਵੀਡੀਓ ਲਈ ਕਲਿੱਕ ਕਰੋ -:
Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”
ਡਿਸਟ੍ਰਿਕਟ ਏਪਿਡੇਮੋਲਾਜਿਸਟ ਡਾ. ਮਦਨ ਮੋਹਨ ਦਾ ਕਹਿਣਾ ਹੈ ਕਿ ਜੀਨੋਮ ਸੀਕਵੈਂਸਿੰਗ ਰਿਪੋਰਟ ਨੂੰ ਆਉਣ ਵਿਚ 10 ਦਿਨ ਦਾ ਸਮਾਂ ਲੱਗ ਜਾਂਦਾ ਹੈ। ਰਿਪੋਰਟ 19 ਦਸੰਬਰ ਜਾਂ ਉਸ ਤੋਂ ਬਾਅਦ ਆਏਗੀ। ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰੀਟੈਂਡੈਂਟ ਡਾ. ਕੇਡੀ ਸਿੰਘ ਦਾ ਕਹਿਣਾ ਹੈ ਕਿ ਹਫਤੇ ਦੇ ਬਾਅਦ ਤਿੰਨੋਂ ਮਰੀਜ਼ਾਂ ਦੇ ਸੈਂਪਲ ਲਏ ਗਏ ਸਨ। ਉਨ੍ਹਾਂ ਦੀ RT-PCR ਰਿਪੋਰਟ ਨੈਗੇਟਿਵ ਆ ਗਈ ਜਿਸ ਤੋਂ ਬਾਅਦ ਤਿੰਨਾਂ ਨੂੰ ਘਰ ਭੇਜ ਦਿੱਤਾ ਗਿਆ ਹੈ।