ਸਿਡਨੀ ਦੇ ਸਵਾਮੀਨਾਰਾਇਣ ਮੰਦਰ ਨੇ ਇਤਿਹਾਸ ਰਚ ਦਿੱਤਾ ਹੈ। ਮੰਦਰ ਪ੍ਰਸ਼ਾਸਨ ਨੇ ਹੁਣ ਤੱਕ ਦਾ 1023.44 ਕਿਲੋ ਵਜ਼ਨ ਦਾ ਸਭ ਤੋਂ ਵੱਡਾ ਕੇਕ ਬਣਾਇਆ ਹੈ। ਖਾਸ ਗੱਲ ਇਹ ਹੈ ਕਿ ਇਹ ਕੇਕ ਬਿਨਾਂ ਅੰਡੇ ਦੇ ਬਣਾਇਆ ਗਿਆ ਹੈ। ਇਸ ਨੂੰ ਆਸਟ੍ਰੇਲੀਅਨ ਬੁੱਕ ਆਫ਼ ਰਿਕਾਰਡਜ਼ ਵਿੱਚ ਦਰਜ ਕੀਤਾ ਗਿਆ ਹੈ
ਜਾਣਕਾਰੀ ਮੁਤਾਬਕ ਇਸ ਨੂੰ ਬਣਾਉਣ ਲਈ 60 ਲੋਕਾਂ ਨੂੰ ਲਗਾਇਆ ਗਿਆ ਸੀ। ਇਹ ਰਿਕਾਰਡ 4300 ਘੰਟਿਆਂ ਵਿੱਚ ਬਣਾਇਆ ਗਿਆ ਸੀ। ਭਾਰਤ ਵਿੱਚ ਅਮਰੀਕਾ ਦੇ ਹਾਈ ਕਮਿਸ਼ਨਰ ਬੈਰੀ ਓ ਫਰੇਲ ਏਓ ਨੇ ਟਵਿੱਟਰ ‘ਤੇ ਖਬਰ ਸਾਂਝੀ ਕੀਤੀ ਅਤੇ ਲਿਖਿਆ, “ਦੁਨੀਆ ਵਿੱਚ ਸਭ ਤੋਂ ਪਹਿਲਾਂ, ਸਿਡਨੀ ਵਿੱਚ ਬੀਏਪੀਐਸ ਸਵਾਮੀਨਾਰਾਇਣ ਮੰਦਿਰ ਨੇ ਦੁਨੀਆ ਦਾ ਸਭ ਤੋਂ ਵੱਡਾ ਬਿਨਾਂ ਆਂਡੇ ਵਾਲਾ ਕੇਕ ਬਣਾ ਕੇ ਆਸਟ੍ਰੇਲੀਅਨ ਬੁੱਕ ਆਫ਼ ਰਿਕਾਰਡਜ਼ ਵਿੱਚ ਜਗ੍ਹਾ ਬਣਾਈ ਹੈ। 60 ਤੋਂ ਵੱਧ ਵਾਲੰਟੀਅਰਾਂ ਵੱਲੋਂ ਤਿਆਰ ਕੀਤਾ ਗਿਆ ਕੇਕ 2.4 ਮੀਟਰ ਉੱਚਾ ਅਤੇ 3 ਮੀਟਰ ਚੌੜਾ ਹੈ।
ਜਾਣਕਾਰੀ ਮੁਤਾਬਕ ਕੇਕ ਨੂੰ ਰਵਾਇਤੀ ਹਿੰਦੂ ਮੰਦਰ ਦੀ ਸ਼ਕਲ ‘ਚ ਡਿਜ਼ਾਈਨ ਕੀਤਾ ਗਿਆ ਹੈ ਅਤੇ ਇਹ 2.4 ਮੀਟਰ ਉੱਚਾ ਅਤੇ 3 ਮੀਟਰ ਚੌੜਾ ਸੀ। ਇਸ ਦਾ ਭਾਰ 1023.44 ਕਿਲੋਗ੍ਰਾਮ ਸੀ ਅਤੇ ਇਸ ਨੂੰ ਅੰਨਕੂਟ ਪੂਜਾ ਦੇ ਹਿੱਸੇ ਵਜੋਂ ਕੀਤਾ ਗਿਆ ਸੀ। ਜਿਸ ਵਿੱਚ ਲੋਕ ਹਿੰਦੂ ਨਵੇਂ ਸਾਲ ਦੇ ਪਹਿਲੇ ਦਿਨ ਭਗਵਾਨ ਨੂੰ ਵੱਖ-ਵੱਖ ਤਰ੍ਹਾਂ ਦੇ ਪਕਵਾਨ ਚੜ੍ਹਾਉਂਦੇ ਹਨ।
ਇਹ ਵੀ ਪੜ੍ਹੋ : ਡਾਕਟਰਾਂ ਦਾ ਕਮਾਲ, ਮਰੀਜ਼ ਦੇ ਹੱਥ ‘ਤੇ ਨੱਕ ਉਗਾ ਚਿਹਰੇ ‘ਤੇ ਕੀਤਾ ਟਰਾਂਸਪਲਾਂਟ
ਅਮਰੀਕਨ ਬੁੱਕ ਆਫ਼ ਰਿਕਾਰਡਜ਼ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਕੇਕ ਨੂੰ ਪਵਿੱਤਰ ਪ੍ਰਧਾਨ ਸਵਾਮੀ ਮਹਾਰਾਜ ਦੇ ਜਨਮ ਦੀ ਸ਼ਤਾਬਦੀ ਦੀ ਯਾਦ ਵਿੱਚ ਬਣਾਇਆ ਗਿਆ ਸੀ। ਇਹ ਪ੍ਰਕਿਰਿਆ ਅਤੇ ਰਿਕਾਰਡ ਪੇਸ਼ਕਾਰੀ BAPS ਸ਼੍ਰੀ ਸਵਾਮੀਨਾਰਾਇਣ ਮੰਦਰ, ਸਿਡਨੀ, ਆਸਟ੍ਰੇਲੀਆ ਵਿਖੇ ਹੋਈ। BAPS, ਬੋਚਾਸਨਵਾਸੀ ਸ਼੍ਰੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸੰਸਥਾ ਹੈ। ਅੰਨਕੂਟ ਪੂਜਾ ਦੇ ਮੌਕੇ ‘ਤੇ ਸ਼ਰਧਾਲੂ ਦੇਵਤਾ ਨੂੰ ਗੋਵਰਧਨ ਪਰਬਤ ਨੂੰ ਦਰਸਾਉਂਦੀਆਂ ਕਈ ਤਰ੍ਹਾਂ ਦੀਆਂ ਖਾਣ-ਪੀਣ ਦੀਆਂ ਵਸਤੂਆਂ ਭੇਟ ਕਰਦੇ ਹਨ।
ਵੀਡੀਓ ਲਈ ਕਲਿੱਕ ਕਰੋ -: