ਉਦੇਪੁਰ ਵਿਚ ਕਨ੍ਹਈਆ ਲਾਲ ਦੇ ਕਾਤਲਾਂ ਨੂੰ ਉਦੇਪੁਰ ਜ਼ਿਲ੍ਹਾ ਅਦਾਲਤ ਨੇ 14 ਦਿਨ ਦੀ ਜੁ਼ੀਸ਼ੀਅਲ ਕਸਟੱਡੀ ਵਿਚ ਭੇਜ ਦਿੱਤਾ ਹੈ। ਹੁਣ NIA ਇਨ੍ਹਾਂ ਕਾਤਲਾਂ ਨੂੰ ਜੈਪੁਰ ਐੱਨਆਈਏ ਕੋਰਟ ਵਿਚ ਪੇਸ਼ ਕਰਨ ਲਈ ਟ੍ਰਾਂਜ਼ਿਟ ਰਿਮਾਂਡ ਮੰਗ ਸਕਦੀ ਹੈ। ਰਾਜਸਥਾਨ ਪੁਲਿਸ ਨੇ ਵੀਰਵਾਰ ਸ਼ਾਮ ਨੂੰ ਭਾਰੀ ਸੁਰੱਖਿਆ ਵਿਵਸਥਾ ਵਿਚ ਦੋਵੇਂ ਕਾਤਲਾਂ ਨੂੰ ਕੋਰਟ ਵਿਚ ਪੇਸ਼ ਕੀਤਾ ਸੀ। ਕੋਰਟ ਵਿਚ ਵਕੀਲਾਂ ਨੇ ਦੋਵੇਂ ਦੋਸ਼ੀਆਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ।
ਉਦੇਪੁਰ ਵਿਚ ਕਨ੍ਹਈਆ ਲਾਲ ਸਾਹੂ ਦੇ ਮਰਡਰ ਦੇ ਮਾਮਲੇ ਵਿਚ ਹੁਣ ਇਕ ਨਵੀਂ ਥਿਓਰੀ ਵੀ ਸਾਮਹਣੇ ਆ ਰਹੀ ਹੈ। ਹਤਿਆਰਾਂ ਦੇ ਅੱਤਵਾਦੀ ਕੁਨੈਕਸ਼ਨ ਨੂੰ ਲੈ ਕੇ ਰਾਜਸਥਾਨ ਸਰਕਾਰ ਤੇ NIA ਵੱਖ-ਵੱਖ ਦਾਅਵੇ ਕਰ ਰਹੀ ਹੈ। ਘਟਨਾ ਦੀ ਜਾਂਚ ਹੱਥ ਵਿਚ ਲੈਣ ਦੇ ਬਾਅਦ ਐੱਨਆਈਏ ਨੇ ਦਾਅਵਾ ਕੀਤਾ ਹੈ ਕਿ ਫਿਲਹਾਲ ਕਾਤਲਾਂ ਦਾ ਕਿਸੇ ਅੱਤਵਾਦੀ ਸੰਗਠਨ ਨਾਲ ਲਿੰਕ ਸਾਹਮਣੇ ਨਹੀਂ ਆਇਆ ਹੈ ਜਦੋਂ ਕਿ ਇਕ ਦਿਨ ਪਹਿਲਾਂ ਰਾਜਸਥਾਨ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਦੋਵੇਂ ਕੌਮਾਂਤਰੀ ਸੰਗਠਨਾਂ ਨਾਲ ਜੁੜੇ ਹੋਏ ਸਨ।
ਇਸ ਤੋਂ ਪਹਿਲਾਂ ਉਦੇਪੁਰ ਵਿਚ ਅੱਤਵਾਦੀਆਂ ਦੇ ਹੱਥੋਂ ਮਾਰੇ ਗਏ ਕਨ੍ਹਈਆ ਲਾਲ ਦੇ ਘਰਵਾਲਿਆਂ ਨਾਲ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਮੁਲਾਕਾਤ ਕੀਤੀ। ਗਹਿਲੋਤ ਨੇ ਕਨ੍ਹਈਆ ਲਾਲ ਦੇ ਘਰਵਾਲਿਆਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਕਨ੍ਹਈਆ ਲਾਲ ਦੇ ਬੇਟੇ ਹਰਸ਼ ਸਾਹੂ ਨੇ ਦੱਸਿਆ ਕਿ ਸੀਐੱਮ ਨੇ ਭਰੋਸਾ ਦਿੱਤਾ ਹੈ ਕਿ ਇਨ੍ਹਾਂ ਲੋਕਾਂ ਨੂੰ ਫਾਂਸੀ ਹੋਣੀ ਹੀ ਹੈ। ਇਕ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਵੀ ਮੁੱਖ ਮੰਤਰੀ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਜੋ ਜਾਂਚ ਹੋ ਰਹੀ ਸੀ, ਉਸ ਤੋਂ ਅਸੀਂ ਸੰਤੁਸ਼ਟ ਨਹੀਂ ਸੀ ਪਰ ਹੁਣ ਜੋ ਪਿਛਲੇ 2-3 ਦਿਨਾਂ ਤੋਂ ਜਾਂਚ ਹੋ ਰਹੀ ਹੈ, ਉਸ ਤੋਂ ਅਸੀਂ ਸੰਤੁਸ਼ਟ ਹਾਂ।