ਦੁਨੀਆ ਭਰ ਵਿੱਚ ਕੋਰੋਨਾ ਦੇ ਓਮੀਕ੍ਰਾਨ ਵੇਰੀਐਂਟ ਕੇ ਨਵਾਂ ਸਬਵੇਰਐਂਟ B.F7 ਕਹਿਰ ਮਚਾ ਰਿਹਾ ਹੈ। ਭਾਰਤ ‘ਚ ਵੀ ਇਸ ਸਬ-ਵੇਰੀਐਂਟ ਦੇ ਕੇਸ ਮਿਲਣ ਦੇ ਬਾਅਦ ਸਰਕਾਰ ਅਲਰਟ ‘ਤੇ ਆ ਗਈ ਹੈ। ਉੱਤਰ ਪ੍ਰਦੇਸ਼ ਸਰਕਾਰ ਵੀ ਇਸ ਨੂੰ ਲੈ ਕੇ ਮੀਟਿੰਗਾਂ ਕਰ ਰਹੀ ਹੈ। ਇਸ ਵਿਚਾਲੇ ਭਾਰਤ ਦਾ ਸਭ ਤੋਂ ਵੱਡੇ ਟੂਰਿਸਟ ਐਟ੍ਰੈਕਸ਼ਨ ਤਾਜ ਮਹਿਲ ਨੂੰ ਵੀ ਕੋਵਿਡ ਅਲਰਟ ‘ਤੇ ਰੱਖਿਆ ਗਿਆ ਹੈ।
ਤਾਜ ਮਹਿਲ ਨੂੰ ਵੇਖਣ ਲਈ ਰੋਜ਼ਾਨਾ ਹੀ ਬਹੁਤ ਸਾਰੇ ਟੂਰਿਸਟ ਪਹੁੰਚਦੇ ਹਨ, ਅਜਿਹੇ ਵਿੱਚ ਜਾਣਕਾਰੀ ਮਿਲੀ ਹੈ ਕਿ ਤਾਜ ਕੰਪਲੈਕਸ ਵਿੱਚ ਟੂਰਿਸਟਾਂ ਦੀ ਐਂਟਰੀ ਕੋਵਿਡ ਟੈਸਟਿੰਗ ਦੇ ਆਧਾਰ ‘ਤੇ ਵੀ ਇਹੀ ਦਿੱਤੀ ਜਾਵੇਗੀ।
ਰਿਪੋਰਟਾਂ ਮੁਤਾਬਕ ਆਗਰਾ ਦੇ ਜ਼ਿਲ੍ਹਾ ਸਿਹਤ ਸੂਚਨਾ ਅਧਿਕਾਰੀ ਨੇ ਦੱਸਿਆ ਕਿ ਆਗਰਾ ਦੇ ਤਾਜ ਮਹਿਲ ਨੂੰ ਅਲਰਟ ‘ਤੇ ਰੱਖਿਆ ਗਿਆ ਹੈ। ਅਧਿਕਾਰਤ ਸੂਤਰਾਂ ਮੁਤਾਬਕ ਇੱਥੇ ਦੇਸੀ ਅਤੇ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਨੂੰ ਦੇਖਦੇ ਹੋਏ ਇਹ ਲਾਜ਼ਮੀ ਕੀਤਾ ਜਾ ਰਿਹਾ ਹੈ ਕਿ ਉਹ ਤਾਜ ਦੇਖਣ ਤੋਂ ਪਹਿਲਾਂ ਕੋਵਿਡ ਟੈਸਟ ਕਰਵਾਉਣ। ਜੇ ਟੈਸਟਿੰਗ ਪਹਿਲਾਂ ਨਹੀਂ ਕਰਵਾਈ ਗਈ ਤਾਂ ਉਨ੍ਹਾਂ ਨੂੰ ਐਂਟਰੀ ਨਹੀਂ ਦਿੱਤੀ ਜਾਵੇਗੀ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਦੀ ਚੌਥੀ ਲਹਿਰ ਦੇ ਖਤਰੇ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹਾਈ ਲੈਵਲ ਮੀਟਿੰਗ ਕੀਤੀ। ਪੀਐੱਮ ਮੋਦੀ ਦੀ ਅਗਵਾਈ ‘ਚ ਇਹ ਬੈਠਕ ਕਰੀਬ ਦੋ ਘੰਟੇ ਚੱਲੀ ਅਤੇ ਕੋਰੋਨਾ ਦੇ ਸੰਭਾਵਿਤ ਖਤਰਿਆਂ ਨਾਲ ਨਜਿੱਠਣ ਦੇ ਉਪਾਵਾਂ ‘ਤੇ ਚਰਚਾ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਮੀਟਿੰਗ ਕਰੀਬ ਦੋ ਘੰਟੇ ਚੱਲੀ। ਸਿਹਤ ਮੰਤਰੀ ਮਨਸੁਖ ਮਾਂਡਵੀਆ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ ਸਕੱਤਰਾਂ ਨੇ ਮੀਟਿੰਗ ਵਿੱਚ ਹਿੱਸਾ ਲਿਆ।
ਇਹ ਵੀ ਪੜ੍ਹੋ : ਦਿੱਲੀ ‘ਚ 1 ਤੋਂ 15 ਜਨਵਰੀ ਤੱਕ ਬੰਦ ਰਹਿਣਗੇ ਸਕੂਲ, ਵਧਦੀ ਠੰਡ ਵਿਚਾਲੇ ਕੇਜਰੀਵਾਲ ਸਰਕਾਰ ਦਾ ਐਲਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਠਕ ‘ਚ ਕਿਹਾ ਕਿ ਕੋਵਿਡ-19 ਅਜੇ ਖਤਮ ਨਹੀਂ ਹੋਇਆ ਹੈ। ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਵਿਸ਼ੇਸ਼ ਤੌਰ ‘ਤੇ ਅੰਤਰਰਾਸ਼ਟਰੀ ਹਵਾਈ ਅੱਡਿਆਂ ‘ਤੇ ਚੱਲ ਰਹੇ ਨਿਗਰਾਨੀ ਉਪਾਵਾਂ ਨੂੰ ਮਜ਼ਬੂਤ ਕਰਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ-19 ‘ਤੇ ਸਮੀਖਿਆ ਬੈਠਕ ‘ਚ ਕਿਹਾ, ”ਮਜ਼ਬੂਤ ਨਿਗਰਾਨੀ ਦੀ ਲੋੜ ਹੈ, ਨਾਲ ਹੀ ਜੀਨੋਮ ਸੀਕਵੈਂਸਿੰਗ ‘ਤੇ ਫੋਕਸ ਦੇ ਨਾਲ ਟੈਸਟਿੰਗ ਵਧਾਉਣ ਦੀ ਲੋੜ ਹੈ।” ਪੀ.ਐੱਮ. ਮੋਦੀ ਨੇ ਢਿੱਲ-ਮੱਠ ਦੇ ਖਿਲਾਫ ਸਾਵਧਾਨ ਕੀਤਾ, ਸਖਤ ਨਿਗਰਾਨੀ ਦੀ ਸਲਾਹ ਦਿੱਤੀ।
ਪੀ.ਐੱਮ. ਮੋਦੀ ਨੇ ਰਾਜਾਂ ਨੂੰ ਆਕਸੀਜਨ ਸਿਲੰਡਰ, ਵੈਂਟੀਲੇਟਰ, ਕਰਮਚਾਰੀਆਂ ਸਣੇ ਹਸਪਤਾਲ ਦੇ ਬੁਨਿਆਦੀ ਢਾਂਚੇ ਦੀ ਸੰਚਾਲਨ ਤਿਆਰੀ ਨੂੰ ਯਕੀਨੀ ਬਣਾਉਣ ਦੀ ਸਲਾਹ ਦਿੱਤੀ ਗਈ ਸੀ। ਪ੍ਰਧਾਨ ਮੰਤਰੀ ਨੇ ਮਾਸਕ ਪਹਿਨਣ ਸਣੇ ਕੋਵਿਡ-ਉਚਿਤ ਵਿਵਹਾਰ ਦੀ ਪਾਲਣਾ ਕਰਨ ਦੀ ਵੀ ਸਲਾਹ ਦਿੱਤੀ। ਇਨਫੈਕਸ਼ਨ ਦੇ ਮਾਮਲੇ ਵਿੱਚ ਬਜ਼ੁਰਗ, ਕਮਜ਼ੋਰ ਸਮੂਹਾਂ ਲਈ ਅਹਿਤਿਆਤੀ ਖੁਰਾਕ ‘ਤੇ ਜ਼ੋਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: