ਓਡੀਸ਼ਾ ਦੇ ਬਾਰਿਪਦਾ ਵਿਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਇਕ ਪ੍ਰੋਗਰਾਮ ਵਿਚ ਬਿਜਲੀ ਦੀ ਖਰਾਬੀ ਨੂੰ ਲੈ ਕੇ ਵਿਵਾਦ ਅਜੇ ਜਾਰੀ ਹੈ। ਇਸ ਦਰਮਿਆਨ ਮਯੂਰਭੰਜ ਦੇ ਸੀਡੀਐੱਮਓ ਨੇ ਰਾਸ਼ਟਰਪਤੀ ਦੇ ਹੈਲੀਕਾਪਟਰ ਨਾਲ ਫੋਟੋ ਖਿਚਣ ਦੇ ਮਾਮਲੇ ਵਿਚ ਇਕ ਫਾਰਮਸਿਸਟ ਨੂੰ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸੀਡੀਐੱਓ ਡਾ. ਰੂਪਭਾਣੂ ਮਿਸ਼ਰਾ ਨੇ ਰਾਟਰਪਤੀ ਦੇ ਹੈਲੀਕਾਪਟਰ ਨਾਲ ਫੋਟੋ ਖਿੱਚਣ ਅਤੇ ਉਸ ਨੂੰ ਫੇਸਬੁੱਕ ‘ਤੇ ਪਾਉਣ ਦੇ ਮਾਮਲੇ ਵਿਚ ਫਾਰਮਾਸਿਸਟ ਜਸ਼ੋਬੰਤ ਬੇਹਰਾ ਨੂੰ ਮੁਅੱਤਲ ਕਰ ਦਿੱਤਾ ਹੈ।
ਬੇਹਰਾ ਨੂੰ 5 ਮਈ ਨੂੰ ਰਾਸ਼ਟਰਪਤੀ ਦੇ ਸਿਮਲੀਪਾਲ ਨੈਸ਼ਨਲ ਪਾਰਕ ਦੀ ਸੈਰ ਦੌਰਾਨ ਉਨ੍ਹਾਂ ਦੇ ਚਕਿਤਸਾ ਦਲ ਵਿਚ ਤਾਇਨਾਤ ਕੀਤਾ ਗਿਆ ਸੀ। ਬੇਹਰਾ ਨੇ ਕਿਹਾ ਕਿ ਮੈਂ ਸਿਰਫ ਯਾਦ ਰੱਖਣ ਤੇ ਆਨੰਦ ਲਈ ਕੁਝ ਤਸਵੀਰਾਂ ਆਪਣੇ ਫੇਸਬੁੱਕ ਅਕਾਊਂਟ ‘ਤੇ ਲਗਾ ਦਿੱਤੀਆਂ ਸਨ। ਮੇਰਾ ਅਜਿਹਾ ਕਰਨ ਦੇ ਪਿੱਛੇ ਕੋਈ ਇਰਾਦਾ ਨਹੀਂ ਸੀ। ਹਾਲਾਂਕਿ ਮੈਂ ਹੈਲੀਕਾਪਟਰ ਦੀ ਸੁਰੱਖਿਆ ਵਿਚ ਲੱਗੇ ਹਵਾਈ ਫੌਜ ਦੇ ਕੁਝ ਮੁਲਾਜ਼ਮਾਂ ਤੋਂ ਇਸ ਦੀ ਇਜਾਜ਼ਤ ਵੀ ਲਈ ਸੀ। ਰਾਸ਼ਟਰਪਤੀ ਵਰਗੀ ਮਹਾਨ ਹਸਤੀ ਜ਼ਿਲ੍ਹੇ ਵਿਚ ਆਈ ਸੀ ਤੇ ਮੈਂ ਹੈਲੀਪੈਡ ‘ਤੇ ਡਿਊਟੀ ‘ਤੇ ਸੀ ਤਾਂ ਤਸਵੀਰਾਂ ਨੂੰ ਯਾਦ ਵਜੋਂ ਰੱਖਣਾ ਚਾਹੁੰਦਾ ਸੀ।
ਇਹ ਵੀ ਪੜ੍ਹੋ : ਰੱਖਿਆ ਮੰਤਰੀ ਰਾਜਨਾਥ ਸਿੰਘ ਪਹੁੰਚੇ ਚੰਡੀਗੜ੍ਹ, ਏਅਰਫੋਰਸ ਹੈਰੀਟੇਜ ਸੈਂਟਰ ਦਾ ਕੀਤਾ ਉਦਘਾਟਨ
ਉਨ੍ਹਾਂ ਦਾਅਵਾ ਕੀਤਾ ਕਿ ਫੇਸਬੱਕ ਖਾਤੇ ਤੋਂ ਉਨ੍ਹਾਂ ਨੇ ਤਸਵੀਰਾਂ ਹਟਾ ਲਈਆਂ ਹਨ। ਇਹ ਤਸਵੀਰਾਂ ਹੈਲੀਕਾਪਟਰ ਦੇ ਕੋਲ ਤੋਂ ਮੋਬਾਈਲ ਫੋਨ ਕੈਮਰੇ ਨਾਲ ਖਿੱਚੀਆਂ ਗਈਆਂ ਸਨ। ਇਸ ਦਰਮਿਆਨ ਮਹਾਰਾਜਾ ਸ਼੍ਰੀਰਾਮਚੰਦਰ ਭਾਂਜਾ ਦੇਵ ਯੂਨੀਵਰਸਿਟੀ ਦੇ ਦੀਕਸ਼ਾਂਤ ਸਮਾਰੋਹ ਵਿਚ ਰਾਸ਼ਟਰਪਤੀ ਦੀ ਹਾਜ਼ਰੀ ਵਿਚ ਬਿਜਲੀ ਸਪਲਾਈ ਵਿਚ ਰੁਕਾਵਟ ਨਾਲ ਜੁੜੇ ਮੁੱਦੇ ਨੇ ਰਾਜਨੀਤਕ ਰੰਗ ਲੈ ਲਿਆ ਹੈ ਤੇ ਵਿਰੋਧੀ ਭਾਰਤੀ ਜਨਤਾ ਪਾਰਟੀ ਨੇ ਮੰਗ ਕੀਤੀ ਹੈ ਕਿ ਦੇਸ਼ ਦੀ ਪ੍ਰਥਮ ਨਾਗਰਿਕ ਨੂੰ ਦੀਕਸ਼ਾਂਤ ਸਮਾਰੋਹ ਵਿਚ ਉਨ੍ਹਾਂ ਦੇ ਸੰਬੋਧਨ ਵਿਚ ਲਗਭਗ 9 ਮਿੰਟ ਤੱਕ ਹਨ੍ਹੇਰੇ ਵਿਚ ਰੱਖਣ ਲਈ ਮੁੱਖ ਮੰਤਰੀ ਨੂੰ ਮਾਫੀ ਮੰਗਣੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ -: