ਤਾਲਿਬਾਨ ਰਾਜ ਵਿਚ ਅਫਗਾਨਿਸਤਾਨ ਔਰਤਾਂ ਲਈ ਇੱਕ ਨਰਕ ਦੀ ਤਰ੍ਹਾਂ ਬਣਦਾ ਜਾ ਰਿਹਾ ਹੈ। ਔਰਤਾਂ ਨੂੰ ਉਂਝ ਵੀ ਤਾਲਿਬਾਨ ਆਜ਼ਾਦ ਨਹੀਂ ਦੇਖ ਸਕਦਾ, ਹੁਣ ਉਸ ਦੀ ਇੱਛਾ ਹੈ ਕਿ ਔਰਤਾਂ ਗੱਡੀਆਂ ਨਾ ਚਲਾਉਣ। ਇੱਕ ਨਵਾਂ ਫਰਮਾਨ ਜਾਰੀ ਕਰਕੇ ਉਸ ਨੇ ਡਰਾਈਵਿੰਗ ਕੰਸਟ੍ਰਕਟਰ ਨੂੰ ਕਿਹਾ ਹੈ ਕਿ ਉਹ ਔਰਤਾਂ ਲਈ ਲਾਇਸੈਂਸ ਜਾਰੀ ਨਾ ਕਰੇ।
ਹੇਰਾਤ ਦੇ ਟਰੈਫਿਕ ਮੈਨੇਜਮੈਂਟ ਇੰਸਟੀਚਿਊਟ ਦੇ ਮੁਖੀ ਜਾਨ ਆਗਾ ਅਚਕਜ਼ਈ ਨੇ ਕਿਹਾ ਕਿ ਤਾਲਿਬਾਨ ਨੇ ਸਾਨੂੰ ਔਰਤਾਂ ਨੂੰ ਲਾਇਸੈਂਸ ਨਾ ਦੇਣ ਦਾ ਹੁਕਮ ਦਿੱਤਾ ਹੈ। ਟ੍ਰੇਨਿੰਗ ਇੰਸਟੀਚਿਊਟ ਚਲਾਉਣ ਵਾਲੀ 29 ਸਾਲਾ ਡਰਾਈਵਿੰਗ ਇੰਸਟ੍ਰਕਟਰ ਅਦੀਲਾ ਅਦੀਲ ਨੇ ਕਿਹਾ ਕਿ ਤਾਲਿਬਾਨ ਚਾਹੁੰਦੇ ਹਨ ਕਿ ਅਗਲੀ ਪੀੜ੍ਹੀ ਦੇ ਬੱਚਿਆਂ ਨੂੰ ਉਹ ਆਜ਼ਾਦੀ ਨਾ ਮਿਲੇ ਜਿਸ ਦਾ ਉਨ੍ਹਾਂ ਦੀਆਂ ਮਾਵਾਂ ਨੇ ਆਨੰਦ ਮਾਣਿਆ ਹੈ। ਸਾਨੂੰ ਤਾਲਿਬਾਨ ਨੇ ਕਿਹਾ ਹੈ ਕਿ ਡਰਾਈਵਿੰਗ ਲਾਇਸੈਂਸ ਜਾਰੀ ਨਾ ਕਰਨ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਅਫਗਾਨਿਸਤਾਨ ਵਿਚ ਪਿਛਲੇ ਸਾਲ ਅਗਸਤ ਵਿਚ ਤਾਲਿਬਾਨ ਨੇ ਫਿਰ ਤੋਂ ਕਬਜ਼ਾ ਜਮ੍ਹਾ ਲਿਆ ਹੈ। 1996 ਤੋਂ 2001 ਤੱਕ ਤਾਲਿਬਾਨ ਸੱਤਾ ਵਿਚ ਸੀ, ਉਸ ਸਮੇਂ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕੀਤੀ ਗਈ। ਤਾਲਿਬਾਨ ਨੇ ਆਪਣੀ ਵਾਪਸੀ ਦੌਰਾਨ ਵਾਅਦਾ ਕੀਤਾ ਸੀ ਕਿ ਉਸ ਦਾ ਸ਼ਾਸਨ ਪਿਛਲੇ ਕਾਰਜਕਾਲ ਦੇ ਮੁਕਾਬਲੇ ਇਸ ਵਾਰ ਉਦਾਰ ਹੋਵੇਗਾ। ਪਰ ਉਨ੍ਹਾਂ ਵਿੱਚ ਕੋਈ ਬਦਲਾਅ ਨਜ਼ਰ ਨਹੀਂ ਆ ਰਿਹਾ ਹੈ। ਤਾਲਿਬਾਨ ਦੁਆਰਾ ਅਫਗਾਨ ਔਰਤਾਂ ਦੇ ਅਧਿਕਾਰਾਂ ‘ਤੇ ਹਮਲੇ ਕੀਤੇ ਗਏ ਅਤੇ ਉਨ੍ਹਾਂ ਨੂੰ ਸਕੂਲਾਂ ਅਤੇ ਸਰਕਾਰੀ ਨੌਕਰੀਆਂ ‘ਤੇ ਵਾਪਸ ਜਾਣ ਤੋਂ ਰੋਕਿਆ ਗਿਆ।