ਤਮਿਲਨਾਡੂ ਵਿਚ ਹੁਣ ਕਿਸੇ ਵੀ ਪ੍ਰਾਈਵੇਟ ਈਵੈਂਟ, ਕਾਨਫਰੰਸ ਹਾਲ ਜਾਂ ਸਪੋਰਟਸ ਸਟੇਡੀਅਮ ਵਿਚ ਸ਼ਰਾਬ ਪਰੋਸੀ ਜਾ ਸਕੇਗੀ। ਇਸ ਲਈ ਸੂਬਾ ਸਰਾਕਰ ਨੇ ਖਾਸ ਤਰ੍ਹਾਂ ਦਾ ਲਾਇਸੈਂਸ ਲੈਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਲਾਇਸੈਂਸ ਲੈਣ ਲਈ 7 ਦਿਨ ਪਹਿਲਾਂ ਅਪਲਾਈ ਕਰਨਾ ਹੋਵੇਗਾ।
ਤਮਿਲਨਾਡੂ ਸਰਕਾਰ ਨੇ ਸ਼ਰਾਬ ਦੇ ਖਾਸ ਤਰ੍ਹਾਂ ਦੇ ਲਾਇਸੈਂਸ ਨੂੰ ਲੈ ਕੇ ਸੂਚਨਾ ਜਾਰੀ ਕੀਤੀ ਹੈ। ਇਸ ਦੇ ਨੋਟੀਫਿਕੇਸ਼ਨ ਮੁਤਾਬਕ ਕਨਵੈਨਸ਼ਨ ਸੈਂਟਰ, ਮੈਰਿਜ ਹਾਲ, ਸਪੋਰਟਸ ਸਟੇਡੀਅਮ ਤੇ ਘਰ ਦੇ ਪ੍ਰੋਗਰਾਮਾਂ ਵਿਚ ਸ਼ਰਾਬ ਪਰੋਸੀ ਜਾ ਸਕੇਗੀ। ਇਸ ਲਈ ਹੋਸਟ ਕੋਲ ਸਪੈਸ਼ਲ ਲਾਇਸੈਂਸ ਹੋਣਾ ਚਾਹੀਦਾ ਹੈ।
ਸ਼ਰਾਬ ਲਈ ਮਿਲਣ ਵਾਲਾ ਇਹ ਸਪੈਸ਼ਲ ਲਾਇਸੈਂਸ ਨਿਰਧਾਰਤ ਸਮਾਂ ਸੀਮਾ ਦੇ ਆਧਾਰ ‘ਤੇ ਹੀ ਵੈਲਿਡ ਹੋਵੇਗਾ। ਇਹ ਇਕ ਜਾਂ ਕੁਝ ਦਿਨਾਂ ਲਈ ਵੈਲਿਡ ਹੋਵੇਗਾ। ਵੱਖ-ਵੱਖ ਜਗ੍ਹਾ ਦੇ ਹਿਸਾਬ ਨਾਲ ਲਾਇਸੈਂਸ ਦੀ ਫੀਸ ਵਿਚ ਵੀ ਫਰਕ ਹੋਵੇਗਾ। ਕਾਰਪੋਰੇਸ਼ਨ ਵਿਚ ਹੋਣ ਵਾਲੀ ਪਾਰਟੀ ਲਈ ਸਭ ਤੋਂ ਵੱਧ ਫੀਸ ਲੱਗੇਗੀ। ਮਿਊਂਸੀਪਾਲਿਟੀ ਵਿਚ ਥੋੜ੍ਹੀ ਘੱਟ ਜਦੋਂ ਕਿ ਹੋਰ ਨਿੱਜੀ ਸਥਾਨਾਂ ‘ਤੇ ਆਯੋਜਨ ਲਈ ਸਭ ਤੋਂ ਘੱਟ ਫੀਸ ਦੇਣੀ ਹੋਵੇਗੀ।
ਇਹ ਵੀ ਪੜ੍ਹੋ : ਲੁਧਿਆਣਾ : ਨਸ਼ਾ ਤਸਕਰਾਂ ਨੇ ASI ‘ਤੇ ਬਾਈਕ ਚੜ੍ਹਾ ਕੀਤਾ ਗੰਭੀਰ ਜ਼ਖਮੀ, ਮਾਮਲਾ ਦਰਜ
ਕਾਰਪੋਰੇਸ਼ਨ ਵਿਚ ਆਯੋਜਿਤ ਹੋਣ ਵਾਲੀ ਕੋਈ ਵੀ ਪਾਰਟੀ ਜਿਵੇਂ ਮੈਰਿਜ, ਕਨਵੈਨਸ਼ਨ ਸੈਂਟਰ, ਬੈਂਕੇਟ ਹਾਲ ਲਈ 11 ਹਜ਼ਾਰ ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਦੇਣੇ ਹੋਵੇਗਾ। ਦੂਜੇ ਪਾਸੇ ਮਿਊਂਸਿਪਾਲਿਟੀ ਵਿਚ ਪਾਰਟੀ ਲਈ 7500 ਰੁਪਏ ਲੱਗਣਗੇ ਤੇ ਹੋਰ ਥਾਵਾਂ ਲਈ 5000 ਰੁਪਏ ਲਾਇਸੈਂਸ ਫੀਸ ਨਿਰਧਾਰਤ ਕੀਤੀ ਗਈ ਹੈ।