CDS ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਦਾ ਅੰਤਿਮ ਸੰਸਕਾਰ ਅੱਜ ਰਾਸ਼ਟਰੀ ਸਨਮਾਨਾਂ ਨਾਲ ਕੀਤਾ ਜਾਵੇਗਾ ਪਰ ਪੰਜਾਬ ਦੇ ਤਰਨਤਾਰਨ ਦੇ ਸ਼ਹੀਦ ਨਾਇਕ ਗੁਰਸੇਵਕ ਸਿੰਘ ਦੀ ਮ੍ਰਿਤਕ ਦੇਹ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਲਈ ਤਿੰਨ ਤੋਂ ਚਾਰ ਦਿਨ ਲੱਗ ਸਕਦੇ ਹਨ।
ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ ਨੂੰ ਫਿਲਹਾਲ ਦਿੱਲੀ ਦੇ ਪਾਲਮ ਹਵਾਈ ਅੱਡੇ ‘ਤੇ ਰੱਖਿਆ ਗਿਆ ਹੈ। ਡੀਐਨਏ ਟੈਸਟ ਲਈ ਪਰਿਵਾਰਾਂ ਦੇ ਸੈਂਪਲ ਲਏ ਗਏ ਹਨ। ਕੱਲ੍ਹ ਦਿੱਲੀ ਤੋਂ ਫ਼ੌਜ ਦੇ ਦੋ ਜਵਾਨ ਗੁਰਸੇਵਕ ਸਿੰਘ ਦੇ ਘਰ ਪੁੱਜੇ ਸਨ। ਜੋ ਸ਼ਹੀਦ ਗੁਰਸੇਵਕ ਦੇ ਪਿਤਾ ਦੇ ਖੂਨ ਦੇ ਨਮੂਨੇ ਲੈ ਕੇ ਦਿੱਲੀ ਲਈ ਰਵਾਨਾ ਹੋ ਗਏ। ਸ਼ਹੀਦ ਦੇ ਭਰਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਸੈਂਪਲ ਦੀ ਰਿਪੋਰਟ ਆਉਣ ਵਿੱਚ ਤਿੰਨ ਤੋਂ ਚਾਰ ਦਿਨ ਲੱਗ ਸਕਦੇ ਹਨ। ਸ਼ਨਾਖਤ ਤੋਂ ਬਾਅਦ ਹੀ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪੀ ਜਾ ਸਕੇਗੀ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਸ਼ਹੀਦ ਦੇ ਭਰਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪਛਾਣ ਹੋਣੀ ਬਾਕੀ ਹੈ। ਉਸ ਦਾ ਭਰਾ ਹਮੇਸ਼ਾ ਹੱਥ ਵਿੱਚ ਕੜਾ ਪਹਿਨਦਾ ਸੀ ਪਰ ਹਾਦਸੇ ਤੋਂ ਬਾਅਦ ਜਿੰਨੀਆਂ ਵੀ ਮ੍ਰਿਤਕ ਦੇਹਾਂ ਮਿਲੀਆਂ ਹਨ, ਉਨ੍ਹਾਂ ਵਿੱਚੋਂ ਕਿਸੇ ਦੇ ਵੀ ਹੱਥ ਵਿੱਚ ਕੜਾ ਨਹੀਂ ਹੈ। ਪਰਿਵਾਰ ਹੁਣ ਡੀਐਨਏ ਰਿਪੋਰਟ ਦੀ ਉਡੀਕ ਕਰ ਰਿਹਾ ਹੈ। ਇਸ ਤੋਂ ਬਾਅਦ ਹੀ ਸਭ ਕੁਝ ਸਪੱਸ਼ਟ ਹੋ ਜਾਵੇਗਾ। ਗੁਰਸੇਵਕ ਸਿੰਘ ਡੇਢ ਮਹੀਨਾ ਪਹਿਲਾਂ ਹੀ ਛੁੱਟੀ ’ਤੇ ਆਇਆ ਸੀ ਅਤੇ 14 ਨਵੰਬਰ ਨੂੰ ਹੀ ਵਾਪਸ ਡਿਊਟੀ ’ਤੇ ਚਲਾ ਗਿਆ ਸੀ। ਗੁਰਸੇਵਕ ਆਪਣੇ ਪਿੱਛੇ ਤਿੰਨ ਬੱਚੇ ਵੱਡੀ ਬੇਟੀ ਸਿਮਰਨ 9 ਸਾਲ ਅਤੇ ਛੋਟੀ ਧੀ ਗੁਰਲੀਨ 7 ਸਾਲ ਤੇ ਪੁੱਤਰ ਫਤਿਹ ਸਿੰਘ (3 ਸਾਲ) ਛੱਡ ਗਏ ਹਨ । ਗੁਰਸੇਵਕ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਡਿਊਟੀ ਦੌਰਾਨ ਭਾਵੇਂ ਕਿੰਨੇ ਵੀ ਥੱਕੇ ਹੋਣ, ਲਗਭਗ ਰੋਜ਼ਾਨਾ ਬੱਚਿਆਂ ਨਾਲ ਫ਼ੋਨ ‘ਤੇ ਗੱਲ ਕਰਦਾ ਸੀ।