ਏਅਰ ਇੰਡੀਆ ਦੀ ਟਾਟਾ ਸਮੂਹ ਵਿਚ ਵਾਪਸੀ ਦਾ ਟਾਟਾ ਗਰੁੱਪ ਦੇ ਚੇਅਰਮੈਨ ਐੱਨ. ਚੰਦਰਸ਼ੇਖਰ ਨੇ ਸਵਾਗਤ ਕੀਤਾ ਹੈ। ਟਾਟਾ ਸਮੂਹ ਨੂੰ ਸੌਂਪੇ ਜਾਣ ਤੋਂ ਬਾਅਦ ਹੁਣ ਏਅਰ ਇੰਡੀਆ ਵਿਚ ਬਦਲਾਅ ਦੀ ਕਵਾਇਦ ਸ਼ੁਰੂ ਕਰਨ ਦੀ ਤਿਆਰੀ ਚੱਲ ਰਹੀ ਹੈ।
ਸੂਤਰਾਂ ਮੁਤਾਬਕ ਏਅਰ ਇੰਡੀਆ ਦੀ ਕਮਾਨ ਆਪਣੇ ਹੱਥਾਂ ਵਿਚ ਲੈਣ ਤੋਂ ਬਾਅਦ ਹੁਣ ਟਾਟਾ ਸਮੂਹ ਕੈਬਿਨ ਕਰੂਅ ਦੀ ਡ੍ਰੈੱਸ, ਫਲਾਈਟ ਦੇ ਆਨ ਟਾਈਮ ਪਰਫਾਰਮੈਂਸ ਵਿਚ ਸੁਧਾਰ, ਯਾਤਰੀਆਂ ਨੂੰ ਮਹਿਮਾਨ ਦੇ ਰੂਪ ਵਿਚ ਸੰਬੋਧਤ ਕਰਨ ਅਤੇ ਫਲਾਈਟ ‘ਤੇ ਬੇਹਤਰ ਖਾਣਾ ਉਪਲਬਧ ਕਰਵਾਉਣ ਵਰਗੇ ਉਪਾਵਾਂ ਉਤੇ ਵਿਚਾਰ ਕਰ ਰਿਹਾ ਹੈ। ਅੱਜ ਏਅਰ ਇੰਡੀਆ ਦੀ ਫਲਾਈਟਸ ਵਿਚ ਖਾਸ ਤਰ੍ਹਾਂ ਦਾ ਅਨਾਊਂਸਮੈਂਟ ਕੀਤਾ ਜਾਵੇਗਾ। ਸਾਰੇ ਪਾਇਲਟਾਂ ਨੂੰ ਇਸ ਨਾਲ ਜੁੜਿਆ ਸਰਕੂਲਰ ਸੌਂਪ ਦਿੱਤਾ ਗਿਆ ਹੈ। ਅਨਾਊਂਸਮੈਂਟ ਵਿਚ ਕੁਝ ਇਸ ਤਰ੍ਹਾਂ ਹੋਵੇਗਾ ‘ਪਿਆਰੇ ਮਹਿਮਾਨੋਂ, ਮੈਂਤੁਹਾਡਾ ਕੈਪਟਨ ਬੋਲ ਰਿਹਾ ਹਾਂ। ਇਸ ਇਤਿਹਾਸਕ ਉਡਾਨ ਵਿਚ ਤੁਹਾਡਾ ਸਵਾਗਤ ਹੈ, ਜੋ ਕਿ ਇੱਕ ਖਾਸ ਮੌਕਾ ਹੈ। ਅੱਜ ਏਅਰ ਇੰਡੀਆ 7 ਦਹਾਕਿਆਂ ਤੋਂ ਬਾਅਦ ਅਧਿਕਾਰਕ ਤੌਰ ‘ਤੇ ਟਾਟੂ ਗਰੁੱਪ ਦਾ ਹਿੱਸਾ ਬਣ ਗਿਆ ਹੈ। ਅਸੀਂ ਏਅਰ ਇੰਡੀਆ ਦੀ ਹਰੇਕ ਉਡਾਨ ਵਿਚ ਨਵੀਂ ਪ੍ਰਤੀਬੱਧਤਾ ਤੇ ਜਨੂੰਨ ਨਾਲ ਤੁਹਾਡੀ ਸੇਵਾ ਕਰਨ ਲਈ ਤਤਪਰ ਹਾਂ। ਉਮੀਦ ਹੈ ਤੁਸੀਂ ਯਾਤਰਾ ਦਾ ਆਨੰਦ ਲਓਗੇ। ਧੰਨਵਾਦ।
ਟਾਟਾ ਸਮੂਹ ਦੇ ਕਰਮਚਾਰੀਆਂ ਨੇ ਕਿਹਾ ਕਿ ਏਅਰ ਇੰਡੀਆ ਦੇ ਨਜ਼ਰੀਏ ਤੇ ਧਾਰਨਾ ਵਿਚ ਬਦਲਾਅ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੈਬਿਨ ਕਰੂਅ ਦੇ ਮੈਂਬਰਾਂ ਨੂੰ ਸਾਰੇ ਯਾਤਰੀਆਂ ਨੂੰ ਮਹਿਮਾਨ ਵਜੋਂ ਸੰਬੋਧਨ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਨਾਲ ਹੀ ਕੈਬਿਨ ਕਰੂਅ ਸੁਪਰਵਾਈਜ਼ਰ ਨੂੰ ਗੈਸਟ ਨੂੰ ਦਿੱਤੀ ਜਾਣ ਵਾਲੀ ਸੁਰੱਖਿਆ ਤੇ ਸਰਵਿਸ ਮਾਨਕਾਂ ਨੂੰ ਨਿਸ਼ਚਿਤ ਕਰਨਾ ਹੋਵੇਗਾ। ਕਰੂਅ ਦੇ ਮੈਂਬਰਾਂ ਨੂੰ ਡ੍ਰੈੱਸਅੱਪ ‘ਤੇ ਖਾਸ ਧਿਆਨ ਦੇਣਾ ਹੋਵੇਗਾ ਤੇ ਚੰਗੀ ਤਰ੍ਹਾਂ ਤਿਆਰ ਹੋਣਾ ਹੋਵੇਗਾ। ਗਰੂਮਿੰਗ ਐਗਜ਼ੀਕਿਊਟਿਵ ਹੋਣਗੇ ਜੋ ਏਅਰਪੋਰਟ ‘ਤੇ ਚੈਕਿੰਗ ਕਰਨਗੇ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਉਨ੍ਹਾਂ ਕਿਹਾ ਕਿ ਕਿਉਂਕਿ ਆਨ ਟਾਈਮ ਪਰਫਾਰਮੈਂਸ ਬਹੁਤ ਹੀ ਅਹਿਮ ਹੈ ਇਸ ਲਈ ਕੈਬਿਨ ਕਰੂਅ ਦੇ ਮੈਂਬਰਾਂ ਨੂੰ ਇਹ ਨਿਸ਼ਚਿਤ ਕਰਨਾ ਹੋਵੇਗਾ ਕਿ ਉਡਾਨ ਤੋਂ 10 ਮਿੰਟ ਪਹਿਲਾਂ ਦਰਵਾਜ਼ੇ ਬੰਦ ਹੋ ਜਾਣਗੇ। ਟਾਟਾ ਸੰਸਦ ਦੇ ਚੇਅਰਮੈਨ ਰਤਨ ਟਾਟਾ ਦਾ ਇਕ ਵਿਸ਼ੇਸ਼ ਆਡੀਓ ਸੰਦੇਸ਼ ਵਿਚ ਉਡਾਨਾਂ ਵਿਚ ਚਲਾਇਆ ਜਾਵੇਗਾ। ਚਾਲਕ ਦਲ ਨੂੰ ਨਿਰਦੇਸ਼ ਦਿੱਤਾ ਜਾਵੇਗਾ ਕਿ ਇਸ ਨੂੰ ਕਦੋ ਅਤੇ ਕਿਵੇਂ ਵਜਾਇਆ ਜਾਵੇਗਾ। ਟੇਕਓਵਰ ਦੇ ਬਾਅਦ ਸ਼ੁਰੂਆਤੀ ਦਿਨਾਂ ਵਿਚ ਕੁਝ ਉਡਾਣਾਂ ਵਿਚ ਯਾਤਰੀਆਂ ਨੂੰ ਬੇਹਤਰ ਖਾਣਾ ਉਪਲਬਧ ਕਰਵਾਇਆ ਜਾਵੇਗਾ। ਹੌਲੀ-ਹੌਲੀ ਪੜਾਅਵਾਰ ਤਰੀਕੇ ਨਾਲ ਭੋਜਨ ਸੇਵਾ ਸਾਰੀਆਂ ਫਲਾਈਟਾਂ ਵਿਚ ਸ਼ੁਰੂ ਕੀਤੀ ਜਾਵੇਗ।