ਸਰਕਾਰ ਨੇ ਮੰਗਲਵਾਰ ਨੂੰ ਅਪ੍ਰੈਲ ਜੀਐੱਸਟੀ ਭੁਗਤਾਨ ਦੀ ਤੈਅ ਤਰੀਕ 24 ਮਈ ਤੱਕ ਵਧਾ ਦਿੱਤੀ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਟੈਕਦਾਤਿਆਂ ਨੂੰ ਜੀਐੱਸਟੀ ਪੋਰਟਲ ‘ਤੇ ਤਕਨੀਕੀ ਗੜਬੜੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਨੇ ਇੰਫੋਸਿਸ ਨਾਲ ਇਸ ਸਮੱਸਿਆ ਦੇ ਜਲਦ ਹੱਲ ਲਈ ਕਿਹਾ ਹੈ।
CBIC ਨੇ ਕਿਹਾ ਸੀ ਕਿ ਇੰਫੋਸਿਸ ਵੱਲੋਂ GSTR-2B ਅਤੇ ਪੋਰਟਲ ‘ਤੇ GSTR-3B ਦੀ ਆਟੋ ਪਾਪੂਲੇਸ਼ਨ ਵਿਚ ਇਕ ਤਕਨੀਕੀ ਗੜਬੜੀ ਦੀ ਸੂਚਨਾ ਦਿੱਤੀ ਗਈ ਹੈ। ਸੀਬੀਆਈਸੀ ਨੇ ਟਵੀਟ ਕੀਤਾ ਇਨਫੋਸਿਸ ਨੂੰ ਸਰਕਾਰ ਨੇ ਜਲਦ ਹੱਲ ਲਈ ਨਿਰਦੇਸ਼ ਦਿੱਤੇ ਹਨ। ਤਕਨੀਕੀ ਟੀਮ ਜੀਐੱਸਟੀਆਰ-2ਬੀ ਮੁਹੱਈਆ ਕਰਾਉਣਅਤੇ ਆਟੋ ਪਾਪੂਲੇਟੇਡ ਜੀਐੱਸਟੀਆਰ-3ਬੀ ਨੂੰ ਜਲਦ ਤੋਂ ਜਲਦ ਠੀਕ ਕਰਨ ਲਈ ਕੰਮ ਕਰ ਰਹੀ ਹੈ।
ਜੀਐੱਸਟੀਆਰ-2ਬੀ ਇੱਕ ਆਟੋ ਡ੍ਰਾਫਟੇਡ ਇਨਪੁਟ ਟੈਕਸ ਕ੍ਰੈਡਿਟ ਸਟੇਟਮੈਂਟ ਹੈ ਜੋ ਹਰ ਜੀਐੱਸਟੀ ਰਜਿਸਟਰਡ ਇਕਾਈ ਲਈ ਉਹਨਾਂ ਦੇ ਸਪਲਾਇਰਾਂ ਦੁਆਰਾ ਉਨ੍ਹਾਂ ਦੇ ਸਬੰਧਤ ਸੇਲ ਰਿਟਰਨ ਫਾਰਮ GSTR-1 ਵਿੱਚ ਦਿੱਤੀ ਗਈ ਜਾਣਕਾਰੀ ਦੇ ਆਧਾਰ ‘ਤੇ ਉਪਲਬਧ ਹੈ। GSTR-2B ਸਟੇਟਮੈਂਟ ਆਮ ਤੌਰ ‘ਤੇ ਅਗਲੇ ਮਹੀਨੇ ਦੇ 12ਵੇਂ ਦਿਨ ਕਾਰੋਬਾਰਾਂ ਨੂੰ ਉਪਲਬਧ ਕਰਵਾਈ ਜਾਂਦੀ ਹੈ, ਜਿਸ ਦੇ ਆਧਾਰ ‘ਤੇ ਉਹ GSTR-3B ਫਾਈਲ ਕਰਦੇ ਸਮੇਂ ਟੈਕਸ ਦਾ ਭੁਗਤਾਨ ਅਤੇ ITC ਦਾ ਦਾਅਵਾ ਕਰ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਵੱਖ-ਵੱਖ ਸ਼੍ਰੇਣੀਆਂ ਦੇ ਟੈਕਸਦਾਤਿਆਂ ਲਈ GSTR-3B ਹਰ ਮਹੀਨੇ ਦੀ 20, 22 ਅਤੇ 24 ਤਰੀਕ ਦੇ ਵਿਚਕਾਰ ਦਾਇਰ ਕੀਤਾ ਜਾਂਦਾ ਹੈ। ਅਜਿਹੇ ‘ਚ ਮੰਗਲਵਾਰ ਰਾਤ ਨੂੰ ਸਰਕਾਰ ਨੇ ਅਪ੍ਰੈਲ GST ਭੁਗਤਾਨ ਦੀ ਤੈਅ ਤਰੀਕ 24 ਮਈ ਤੱਕ ਵਧਾ ਦਿੱਤੀ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਐਤਵਾਰ ਨੂੰ, GST ਨੈੱਟਵਰਕ (ਜੋ GST ਲਈ ਟੈਕਨਾਲੋਜੀ ਸਹਾਇਤਾ ਪ੍ਰਦਾਨ ਕਰਦਾ ਹੈ) ਨੇ ਕਿਹਾ ਸੀ ਕਿ ਕੁਝ ਮਾਮਲਿਆਂ ਵਿੱਚ ਅਪ੍ਰੈਲ 2022 ਦੀ ਮਿਆਦ ਲਈ GSTR-2B ਸਟੇਟਮੈਂਟ ਵਿੱਚ ਕੁਝ ਰਿਕਾਰਡ ਨਹੀਂ ਦਿਖਾਈ ਦੇ ਰਹੇ ਹਨ।