ਭਾਰਤ ਦੀ ਮਹਿਲਾ-ਏ ਟੀਮ ਨੇ ਹਾਂਗਕਾਂਗ ਵਿਚ ਖੇਡੇ ਗਏ ACC ਮਹਿਲਾ ਇਮਰਜਿੰਗ ਏਸ਼ੀਆ ਕੱਪ 2023 ਦਾ ਖਿਤਾਬ ਜਿੱਤ ਲਿਆ ਹੈ। ਭਾਰਤੀ ਟੀਮ ਨੇ ਫਾਈਨਲ ਵਿਚ ਬੰਗਲਾਦੇਸ਼ ਦੀ ਟੀਮ ਨੂੰ 31 ਦੌੜਾਂ ਨਾਲ ਹਰਾਇਆ। ਭਾਰਤ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 7 ਵਿਕਟ ‘ਤੇ 127 ਦੌੜਾਂ ਦਾ ਸਕੋਰ ਬਣਾਇਆ ਤੇ ਫਿਰ ਬੰਗਲਾਦੇਸ਼ ਦੀ ਟੀਮ ਨੂੰ 19.2 ਓਵਰ ਵਿਚ 96 ਦੌੜਾਂ ‘ਤੇ ਹੀ ਢੇਰ ਕਰ ਦਿੱਤਾ।
ਭਾਰਤ ਵੱਲੋਂ ਸ਼੍ਰੇਯੰਕਾ ਪਾਟਿਲ (4/13) ਤੇ ਮੰਨਤ ਕਸ਼ਯੱਪ (3/20) ਨੇ ਕੁੱਲ 7 ਵਿਕਟਾਂ ਆਪਣੇ ਨਾਂ ਕੀਤੀਆਂ। ਆਫ ਬ੍ਰੇਕ ਗੇਂਦਬਾਜ਼ ਕਨਿਕਾ ਆਹੂਜਾ (2/23) ਨੇ ਵੀ ਦੋ ਵਿਕਟਾਂ ਲਈਆਂ। ਫਾਈਨਲ ਵਿਚ ਮੈਚ ਭਾਰਤੀ ਸਪਿਨਰਾਂ ਨੇ ਕਮਾਲ ਦਾ ਖੇਡ ਦਿਖਾਇਆ। ਬੰਗਲਾਦੇਸ਼ ਲਈ ਸ਼ੋਭਨਾ ਮੋਸਟਰੀ ਤੇ ਨਾਹਿਦਾ ਐਕਟਰ ਨੇ 16-16 ਦੌੜਾਂ ਬਣਾਈਆਂ ਜਦੋਂ ਕਿ ਨਾਹਿਦਾ ਐਕਟਰ 17 ਦੌੜਾਂ ਬਣਾ ਕੇ ਨਾਟਆਊਟ ਰਹੀ।
ਸ਼੍ਰੇਯੰਕਾ, ਮੰਨਤ ਤੇ ਕਨਿਕਾ ਦੀ ਸਪਿਨ ਤਿਕੜੀ ਨੇ ਮਿਸ਼ਨ ਰੋਡ ਗਰਾਊਂਡ ਦੀ ਹੌਲੀ ਪਿਚ ‘ਤੇ ਬੰਗਲਾਦੇਸ਼ ਦੇ ਬੱਲੇਬਾਜ਼ਾਂ ਨੂੰ ਕੋਈ ਮੌਕਾ ਨਹੀਂ ਦਿੱਤਾ। ਨਾਹਿਦਾ ਅਖਤਰ ਨੇ ਬੰਗਲਾਦੇਸ਼ ਵੱਲੋਂ ਸਭ ਤੋਂ ਵਧ ਨਾਟਆਊਟ 17 ਦੌੜਾਂ ਬਣਾਈਆਂ ਜਦੋਂ ਕਿ ਸ਼ੋਭਨਾ ਮੋਸਤਰੀ ਨੇ 16 ਦੌੜਾਂ ਦੀ ਪਾਰੀ ਖੇਡੀ।
ਇਸ ਤੋਂ ਪਹਿਲਾਂ ਦਿਨੇਸ਼ ਵ੍ਰਿੰਦਾ 29 ਗੇਂਦ ਵਿਚ 36 ਦੌੜਾਂ ਬਣਾ ਕੇ ਭਾਰਤ ਵੱਲੋਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਰਹੀ। ਜਦੋਂ ਕਿ ਕਨਿਕਾ ਨੇ 23 ਗੇਂਦਾਂ ਵਿਚ ਨਾਟਆਊਟ 30 ਦੌੜਾਂ ਬਣਾਈਆਂ। ਬੰਗਲਾਦੇਸ਼ ਦੀ ਗੇਂਦਬਾਜ਼ਾਂ ਨੇ ਵਿਕਟਾਂ ਲੈ ਕੇ ਭਾਰਤੀ ਬੱਲੇਬਾਜ਼ਾਂ ‘ਤੇ ਦਬਾਅ ਬਣਾਏ ਰੱਖਿਆ।
ਵ੍ਰਿੰਦਾ ਤੇ ਕਨਿਕਾ ਤੋਂ ਇਲਾਵਾ ਭਾਰਤ ਵੱਲੋਂ ਵਿਕਟਕੀਪਰ ਯੂ ਛੇਤਰੀ (22) ਤੇ ਕਪਤਾਨ ਸ਼ਵੇਤਾ ਸਹਿਰਾਵਤ ਹੀ ਦੋਹਰੇ ਅੰਕ ਤੱਕ ਪਹੁੰਚ ਸਕੀ। ਬੰਗਲਾਦੇਸ਼ ਵੱਲੋਂ ਖੱਬੇ ਹੱਥ ਦੀ ਸਪਿਨਰ ਨਾਹਿਦਾ ਨੇ 13 ਦੌੜਾਂ ਦੇ ਕੇ ਦੋ ਜਦੋਂ ਕਿ ਆਫ ਸਪਿਨਰ ਸੁਲਤਾਨਾ ਖਾਤੂਨ ਨੇ 30 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।
ਇਹ ਵੀ ਪੜ੍ਹੋ : ਰੋਨਾਲਡੋ ਨੇ ਰਚਿਆ ਇਤਿਹਾਸ, 200 ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਪਹਿਲੇ ਫੁੱਟਬਾਲਰ ਬਣੇ
ਭਾਰਤ ਨੇ ਸ਼੍ਰੀਲੰਕਾ ਖਿਲਾਫ ਮੰਗਲਵਾਰ ਨੂੰ ਸੈਮੀਫਾਈਨਲ ਮੁਕਾਬਲਾ ਇਕ ਵੀ ਗੇਂਦ ਸੁੱਟੇ ਬਿਨਾਂ ਮੀਂਹ ਦੀ ਭੇਟ ਚੜ੍ਹਨ ਦੇ ਬਾਅਦ ਫਾਈਨਲ ਵਿਚ ਜਗ੍ਹਾ ਬਣਾਈ ਸੀ। ਭਾਰਤ ਨੇ ਫਾਈਨਲ ਤੋਂ ਪਹਿਲਾਂ ਸਿਰਫ ਇਕ ਮੈਚ ਮੇਜ਼ਬਾਨ ਹਾਂਗਕਾਂਗ ਖਿਲਾਫ ਖੇਡਿਆ। ਟੀਮ ਦਾ ਇਹ ਟੂਰਨਾਮੈਂਟ ਵਿਚ ਪਹਿਲਾ ਮੈਚ ਸੀ ਜੋ ਉਸ ਨੇ 9 ਵਿਕਟਾਂ ਤੋਂ ਜਿੱਤਿਆ।
ਇਸ ਦੇ ਬਾਅਦ ਸ਼੍ਰੀਲੰਕਾ ਖਿਲਾਫ ਸੈਮੀਫਾਈਨਲ ਸਣੇ ਭਾਰਤ ਦੇ 3 ਮੈਚ ਇਕ ਵੀ ਗੇਂਦ ਸੁੱਟੇ ਬਿਨਾਂ ਮੀਂਹ ਦੀ ਭੇਟ ਚੜ੍ਹ ਗਏ। ਮੀਂਹ ਕਾਰਨ ਟੂਰਨਾਮੈਂਟ ਵਿਚ 8 ਮੈਚ ਨਹੀਂ ਖੇਡੇ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -: