ਰਾਜਸਥਾਨ ਦੇ ਧੌਲਪੁਰ ਜ਼ਿਲ੍ਹੇ ਤੋਂ ਇਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਇਥੇ ਕਰੌਲੀ ਜ਼ਿਲ੍ਹੇ ਦੇ ਮਾਸਲਪੁਰ ਵਿਚ ਤਹਿਸੀਲਦਾਰ ਦੇ ਅਹੁਦੇ ‘ਤੇ ਤਾਇਨਾਤ RTS ਅਧਿਕਾਰੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਤਹਿਸੀਲਦਾਰ ਦੀ ਲਾਸ਼ ਖੇਤ ਵਿੱਚ ਦਰੱਖਤ ‘ਤੇ ਫਾਹੇ ਨਾਲ ਲਟਕਦੀ ਮਿਲੀ ਹੈ। ਘਟਨਾ ਦਾ ਪਤਾ ਲੱਗਦਿਆਂ ਰਿਸ਼ਤੇਦਾਰ ਮੌਕੇ ‘ਤੇ ਪਹੁੰਚੇ ਅਤੇ ਉਸਨੂੰ ਹਸਪਤਾਲ ਲੈ ਗਏ। ਪਰ ਡਾਕਟਰਾਂ ਨੇ ਆਸਾਰਾਮ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ। ਆਸਾਰਾਮ ਵੱਲੋਂ ਖੁਦਕੁਸ਼ੀ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋਇਆ ਹੈ, ਪਰ ਚਰਚਾ ਅਨੁਸਾਰ ਤਬਾਦਲਿਆਂ ਤੋਂ ਦੁਖੀ ਹੋ ਕੇ ਉਸ ਨੇ ਅਜਿਹਾ ਕਦਮ ਚੁੱਕਿਆ ਹੈ।
ਇਹ ਵੀ ਪੜ੍ਹੋ : ਪਤੀ ਨੂੰ ਪਤਨੀ ‘ਤੇ ਭਰੋਸਾ ਕਰਨਾ ਪੈ ਗਿਆ ਮਹਿੰਗਾ, 1 ਕਰੋੜ ਰੁਪਏ ਲੈ ਕੇ ਪ੍ਰੇਮੀ ਨਾਲ ਹੋਈ ਫਰਾਰ
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਇੰਚਾਰਜ ਹੀਰਾਲਾਲ ਪੁਲਿਸ ਆਪਣੀ ਟੀਮ ਸਮੇਤ ਪਿੰਡ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਬਿਜੌਲੀ ਗ੍ਰਾਮ ਪੰਚਾਇਤ ਦੇ ਸਰਪੰਚ ਗੰਗਾਰਾਮ ਨੇ ਦੱਸਿਆ ਕਿ ਆਸਾਰਾਮ ਦੀ ਚੋਣ 5 ਸਾਲ ਪਹਿਲਾਂ ਰਾਜਸਥਾਨ ਤਹਿਸੀਲਦਾਰ ਦੀ ਨੌਕਰੀ ਵਿੱਚ ਹੋਈ ਸੀ। ਉਸ ਨੇ ਕੁਝ ਸਮਾਂ ਜ਼ਿਲ੍ਹੇ ਵਿੱਚ ਕੰਮ ਕੀਤਾ ਅਤੇ ਬਾਅਦ ਵਿੱਚ ਭਰਤਪੁਰ ਜ਼ਿਲ੍ਹੇ ਵਿੱਚ ਬਦਲ ਦਿੱਤਾ ਗਿਆ। ਉਹ ਇਸ ਸਮੇਂ ਕਰੌਲੀ ਜ਼ਿਲ੍ਹੇ ਦੇ ਮਾਸਲਪੁਰ ਵਿੱਚ ਤਹਿਸੀਲਦਾਰ ਵਜੋਂ ਤਾਇਨਾਤ ਸਨ। ਆਸਾਰਾਮ ਦਾ ਵਿਆਹ ਸਾਲ 2020 ਵਿੱਚ ਹੋਇਆ ਸੀ। ਉਨ੍ਹਾਂ ਦੀ ਕਰੀਬ 5 ਮਹੀਨਿਆਂ ਦੀ ਬੇਟੀ ਹੈ।
ਜਾਣਕਾਰੀ ਮੁਤਾਬਕ ਆਸਾਰਾਮ ਨੇ ਸ਼ਨੀਵਾਰ ਨੂੰ ਸਵੇਰੇ ਉੱਠਣ ਤੋਂ ਬਾਅਦ ਯੋਗਾ ਕੀਤਾ ਸੀ । ਇਸ ਦੌਰਾਨ ਉਹ ਕਿਸੇ ਵੀ ਤਰ੍ਹਾਂ ਤੋਂ ਪਰੇਸ਼ਾਨ ਨਜ਼ਰ ਨਹੀਂ ਆ ਰਿਹਾ ਸੀ। ਇਸ ਤੋਂ ਬਾਅਦ ਉਹ ਘਰ ਤੋਂ ਥੋੜ੍ਹੀ ਦੂਰ ਖੇਤਾਂ ਵਿੱਚ ਚਲਾ ਗਿਆ। ਉਥੇ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਵੀਡੀਓ ਲਈ ਕਲਿੱਕ ਕਰੋ -: