ਟੇਸਲਾ ਦੀ ਇੰਡੀਆ ਵਿਚ ਐਂਟਰੀ ਦੀ ਪਲਾਨਿੰਗ ਨੂੰ ਝਟਕਾ ਲੱਗਾ ਹੈ। ਸਰਕਾਰ ਨੇ ਟੇਸਲਾ ਦੀ ਇੰਪੋਰਟ ਟੈਕਸ ਵਿਚ ਛੋਟ ਦੀ ਮੰਗ ਨੂੰ ਖਾਰਜ ਕਰ ਦਿੱਤਾ ਹੈ। ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਪਹਿਲਾਂ ਹੀ ਸਾਫ ਕਰ ਚੁੱਕੇ ਹਨ ਕਿ ਜੇਕਰ ਟੇਸਲਾ ਨੂੰ ਟੈਕਸ ਵਿਚ ਛੋਟ ਚਾਹੀਦਾ ਹੈ ਤਾਂ ਪਹਿਲਾਂ ਉਸ ਨੂੰ ਇੰਡੀਆ ਵਿਚ ਟੇਸਲਾ ਦੇ ਮੈਨੂਫੈਕਚਰਿੰਗ ਪਲਾਂਟ ਲਗਾਉਣੇ ਹੋਣਗੇ।
ਸਰਕਾਰ ਨੇ ਇਹ ਕਹਿੰਦਿਆਂ ਉਨ੍ਹਾਂ ਦੀ ਮੰਗ ਠੁਕਰਾ ਦਿੱਤੀ ਹੈ ਕਿ ਭਾਰਤ ਵਿਚ ਪਹਿਲਾਂ ਤੋਂ ਇਸ ਲਈ ਪਾਲਿਸੀ ਹੈ। ਇਸ ਪਾਲਿਸੀ ਤਹਿਤ ਆਟੋ ਕੰਪਨੀਆਂ ਨੂੰ ਘੱਟ ਇੰਪੋਰਟ ਫੀਸ ‘ਤੇ ਭਾਰਤ ਵਿਚ ਅੰਸ਼ਿਕ ਤੌਰ ‘ਤੇ ਬਣੇ ਵਾਹਨ ਇੰਪੋਰਟ ਕਰਨ ਅਤੇ ਇਥੇ ਉਨ੍ਹਾਂ ਦੀ ਅਸੈਂਬਲਿੰਗ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸੇਜ ਐਂਡ ਕਸਟਮਸ ਦੇ ਚੇਅਰਮੈਨ ਵਿਵੇਕ ਜੌਹਰੀ ਨੇ ਦੱਸਿਆ ਕਿ ਅਸੀਂ ਇਸ ‘ਤੇ ਵਿਚਾਰ ਕੀਤਾ ਕਿ ਕੀ ਡਿਊਟੀ ‘ਚ ਕਿਸੇ ਤਰ੍ਹਾਂ ਦੇ ਬਦਲਾਅ ਦੀ ਲੋੜ ਹੈ। ਅਸੀਂ ਦੇਖਿਆ ਕਿ ਕੁਝ ਘਰੇਲੂ ਪ੍ਰੋਡਕਸ਼ਨ ਹੋ ਰਿਹਾ ਹੈ ਤੇ ਮੌਜੂਦਾ ਟੈਰਿਫ ਸਟ੍ਰਕਚਰ ‘ਤੇ ਕੁਝ ਇਨਵੈਸਟਮੈਂਟ ਆਇਆ ਹੈ। ਇਸ ਲਈ ਸਾਫ ਹੈ ਕਿ ਡਿਊਟੀ ਤੋਂ ਇਸ ‘ਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਹੈ।
ਇਹ ਵੀ ਪੜ੍ਹੋ : ਸਾਵਧਾਨ ! ਪਤੰਗ ਉਡਾਉਣ ‘ਤੇ ਹੋ ਸਕਦੀ ਹੈ ਦੋ ਸਾਲ ਦੀ ਜੇਲ੍ਹ ਤੇ ਲੱਗ ਸਕਦੈ 10 ਲੱਖ ਦਾ ਜੁਰਮਾਨਾ, ਪੜ੍ਹੋ ਪੂਰੀ ਖਬਰ
ਟੇਸਲਾ ਦੇ ਮਾਡਲ 3 ਦੀ ਅਮਰੀਕਾ ‘ਚ 39,900 ਡਾਲਰ (30 ਲੱਖ ਰੁਪਏ) ਕੀਮਤ ਹੈ ਪਰ ਭਾਰਤ ‘ਚ ਇਸ ਦੀ ਇੰਪੋਰਟ ਡਿਊਟੀ ਨਾਲ ਲਗਭਗ 60 ਲੱਖ ਰੁਪਏ ਤੱਕ ਕੀਮਤ ਹੋਵੇਗੀ, ਜੋ ਬਹੁਤ ਜ਼ਿਆਦਾ ਹੈ। ਭਾਰਤ ‘ਚ ਹੁਣ 30 ਲੱਖ ਰੁਪਏ ਤੋਂ ਵੱਧ ਕੀਮਤ ਵਾਲੀਆਂ ਕਾਰਾਂ ਨੂੰ ਇੰਪੋਰਟ ਕਰਨ ‘ਤੇ ਇੰਸ਼ੋਰੈਂਸ, ਸ਼ੀਪਿੰਗ ਕਾਸਟ ਸਣੇ 100 ਫੀਸਦੀ ਦਾ ਟੈਕਸ ਲੱਗਦਾ ਹੈ। 30 ਲੱਖ ਤੋਂ ਘੱਟ ਕੀਮਤ ਵਾਲੀਆਂ ਕਾਰਾਂ ਦਾ ਇੰਪੋਰਟ ਕਰਨ ‘ਤੇ 60 ਫੀਸਦੀ ਤੱਕ ਦੀ ਇੰਪੋਰਟ ਡਿਊਟੀ ਦੇਣੀ ਪੈਂਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਟੇਸਲਾ ਨੇ ਮੁੰਬਈ ਦੇ ਪਨਵੇਲ ‘ਚ ਆਪਣਾ ਆਫਿਸ ਰਜਿਸਟਰਡ ਕਰਾਇਆ ਹੈ। ਕੰਪਨੀ ਭਾਰਤ ‘ਚ ਆਪਣੀ ਮਾਡਲ 3 ਇਲੈਕਟ੍ਰਿਕ ਕਾਰ ਨੂੰ ਲਾਂਚ ਕਰਨ ਦੀ ਪਲਾਨਿੰਗ ਕਰ ਰਹੀ ਸੀ। ਉਥੇ ਕੰਪਨੀ ਇਸ ਇਲੈਕਟ੍ਰਿਕ ਕਾਰ ਤੋਂ ਬਾਅਦ ਦੂਜੀ ਹੋਰ ਇਲੈਕਟ੍ਰਿਕ ਕਾਰ ਵੀ ਭਾਰਤ ‘ਚ ਲਾਂਚ ਕਰਨ ਦੀ ਪਲਾਨਿੰਗ ਕਰ ਰਹੀ ਸੀ।