ਪੰਜਾਬ ਵਿਚ ਗਰਮੀ ਵਧਣ ਲੱਗੀ ਹੈ। ਤਿੰਨ ਦਿਨਾਂ ਵਿਚ ਕੁਝ ਸ਼ਹਿਰਾਂ ਵਿਚ ਤਾਪਮਾਨ ਵਿਚ 5 ਡਿਗਰੀ ਸੈਲਸੀਅਸ ਤੱਕ ਦਾ ਉਛਾਲ ਦੇਖਿਆ ਗਿਆ। ਵੀਰਵਾਰ ਨੂੰ ਫਰੀਦਕੋਟ ਵਿਚ ਤਾਪਮਾਨ 42.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਸਾਧਾਰਨ ਤੋਂ 3.8 ਡਿਗਰੀ ਸੈਲਸੀਅਸ ਵੱਧ ਸੀ। ਪਟਿਆਲਾ, ਮੁਕਤਸਰ, ਬਠਿੰਡਾ ਤੇ ਬਰਨਾਲਾ ਵਿਚ ਤਾਪਮਾਨ 40 ਡਿਗਰੀ ਪਾਰ ਕਰ ਗਿਆ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਅਗਲੇ ਦੋ ਦਿਨ ਵਿਚ ਤਾਪਮਾਨ ਵਿਚ 3 ਡਿਗਰੀ ਦਾ ਵਾਧਾ ਹੋ ਸਕਦਾ ਹੈ।
ਫਰੀਦਕੋਟ ਵਿਚ ਮੰਗਲਵਾਰ ਨੂੰ ਤਾਪਮਾਨ 35.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਜੋ ਵੀਰਵਾਰ ਨੂੰ ਵਧ ਕੇ 42 ਡਿਗਰੀ ਪਹੁੰਚ ਗਿਆ। ਮੁਕਤਸਰ ਦਾ ਤਾਪਮਾਨ 35.8 ਡਿਗਰੀ ਤੋਂ ਵਧ ਕੇ 40.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਦੇ ਸਾਰੇ ਸ਼ਹਿਰਾਂ ਵਿਚ ਵੀਰਵਾਰ ਨੂੰ ਪੂਰੇ ਦਿਨ ਤੇਜ਼ ਧੁੱਪ ਰਹੀ। ਘੱਟੋ-ਘੱਟ ਤਾਪਮਾਨ ਵਿਚ ਵੀ 1.4 ਡਿਗਰੀ ਦਾ ਉਛਾਲ ਦਰਜ ਕੀਤਾ ਗਿਆ ਜੋ ਸਾਧਾਰਨ ਦੀ ਤੁਲਨਾ ਵਿਚ 3.3 ਡਿਗਰੀ ਹੇਠਾਂ ਰਿਹਾ।
ਮੌਸਮ ਵਿਭਾਗ ਨੇ ਅਗਲੇ ਚਾਰ ਦਿਨ ਸੂਬੇ ਵਿਚ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਪ੍ਰਗਟਾਇਆ ਹੈ। ਸੂਬੇ ਦੇ ਹੋਰ ਸ਼ਹਿਰਾਂ ਦਾ ਤਾਪਮਾਨ ਵੀ ਸਾਧਾਰਨ ਤੋਂ ਜ਼ਿਆਦਾ ਦਰਜ ਕੀਤਾ ਗਿਆ। ਅੰਮ੍ਰਿਤਸਰ ਵਿਚ 39.8 ਡਿਗਰੀ, ਲੁਧਿਆਣਾ ਵਿਚ 39.8, ਪਟਿਆਲਾ ‘ਚ 40.3, ਬਠਿੰਡਾ ‘ਚ 40.8, ਬਰਨਾਲਾ ‘ਚ 40.3, ਜਲੰਧਰ ‘ਚ 38.4, ਮੋਗਾ ‘ਚ 39.8, ਮੁਕਤਸਰ ‘ਚ 40.5 ਤੇ ਰੋਪੜ ‘ਚ 38.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : ਲੁਧਿਆਣਾ : ਸਰਕਾਰੀ ਸਕੂਲ ‘ਚ ਟੀਕਾ ਲੱਗਣ ਤੋਂ ਬਾਅਦ ਵਿਦਿਆਰਥਣਾਂ ਬੇਹੋਸ਼, ਪਈਆਂ ਭਾਜੜਾਂ
ਪੰਜਾਬ ‘ਚ 5 ਮਈ ਤੋਂ ਲੈ ਕੇ ਵੀਰਵਾਰ ਤੱਕ ਸਾਧਾਰਨ ਦੇ ਮੁਕਾਬਲੇ 45 ਫੀਸਦੀ ਘੱਟ ਮੀਂਹ ਪਿਆ ਹੈ। ਇਹੀ ਵਜ੍ਹਾ ਹੈ ਕਿ ਗਰਮੀ ਨੇ ਤਿੱਖੇ ਤੇਵਰ ਅਪਨਾ ਲਏ ਹਨ। ਵਿਭਾਗ ਮੁਤਾਬਕ ਇਨ੍ਹਾਂ ਸੱਤ ਦਿਨਾਂ ਵਿਚ 3.6ਐੱਮਐੱਮ ਦੇ ਸਾਧਾਰਨ ਮੀਂਹ ਦੇ ਮੁਕਾਬਲੇ ਸਿਰਫ 2 ਐੱਮਐੱਮ ਹੀ ਮੀਂਹ ਪਿਆ। ਖਾਸ ਤੌਰ ‘ਤੇ ਪੰਜਾਬ ਦੇ ਪਟਿਆਲਾ, ਸੰਗਰੂਰ, ਫਿਰੋਜ਼ਪੁਰ, ਮਾਨਸਾ ਤੇ ਮੋਗਾ ਜ਼ਿਲ੍ਹੇ ਤਾਂ ਇਨ੍ਹਾਂ ਦਿਨਾਂ ਦੌਰਾਨ ਪੂਰੀ ਤਰ੍ਹਾਂ ਤੋਂ ਸੁੱਕੇ ਰਹੇ।
ਵੀਡੀਓ ਲਈ ਕਲਿੱਕ ਕਰੋ -: