ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ‘ਤੇ ਵਿਦੇਸ਼ ਵਿਚ ਪੈਸਾ ਲੁਕਾਉਣ ਦਾ ਇਲਜ਼ਾਮ ਲੱਗਾ ਹੈ। ਰਾਏਪੁਰ ਦੀ RAV ਲੀਗਲ ਫਰਮ ਨੇ ਸਚਿਨ ਕੋਲੋਂ ਭਾਰਤ ਰਤਨ ਵਾਪਸ ਲੈਣ ਦੀ ਮੰਗ ਕੀਤੀ ਹੈ। ਇਸ ਲਈ ਰਾਸ਼ਟਰਪਤੀ ਨੂੰ ਚਿੱਠੀ ਵੀ ਲਿਖੀ ਗਈ ਹੈ।
ਚਿੱਠੀ ਵਿਚ ਲਿਖਿਆ ਗਿਆ ਹੈ ਕਿ ਤੇਂਦੁਲਕਰ ਨੇ ਆਪਣੀ ਪਤਨੀ ਅੰਜਲੀ ਤੇ ਸਹੁਰੇ ਆਨੰਦ ਮਹਿਤਾ ਦੀ ਪਾਟਨਰਸ਼ਿਪ ਵਿਚ SAAS ਇੰਟਰਨੈਸ਼ਨਲ ਨਾਂ ਦੀ ਕੰਪਨੀ ਖੋਲ੍ਹੀ ਹੈ। ਤੇਂਦੁਲਕਰ ਦੀ ਕੰਪਨੀ SAAS ਦਾ ਪੂਰਾ ਕੰਮ ਐਲਗੋਕਲ ਲਾਅ ਫਰਮ ਦੇ ਜ਼ਰੀਏ ਹੋ ਰਿਹਾ ਸੀ। ਤੇਂਦੁਲਕਰ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਇਕ ਸਰਕਾਰੀ ਯੋਜਨਾ LRAS ਦਾ ਫਾਇਦਾ ਲਿਆ ਸੀ ਤੇ ਸਾਰੇ ਤਰ੍ਹਾਂ ਦੇ ਟੈਕਸ ਚੁਕਾਏ ਸਨ।
ਇਹ ਫਰਮ ਟੈਕਸ ਹੈਵਨ ਕਹੇ ਜਾਣ ਵਾਲੇ ਪਨਾਮਾ ਦੇਸ਼ਾਂ ਵਿਚ ਵਿਦੇਸ਼ੀ ਅਰਬਪਤੀਆਂ ਦੀ ਮਦਦ ਕਰਦੀ ਹੈ। RAV ਫਰਮ ਦਾ ਕਹਿਣਾ ਹੈ ਕਿ ਸ਼ੈੱਲ ਕੰਪਨੀ ਜ਼ਰੀਏ ਵਿਦੇਸ਼ਾਂ ਵਿਚ ਪੈਸਾ ਜਮ੍ਹਾ ਕਰਨਾ ਭਾਰਤ ਦੇ ਕਾਨੂੰਨ ਨਾਲ ਧੋਖਾ ਹੈ। ਇਸ ਨਾਲ ਪੂਰੇ ਦੇਸ਼ ਵਿਚ ਗਲਤ ਸੰਦੇਸ਼ ਜਾਂਦਾ ਹੈ। ਇਸ ਲਈ ਤੇਂਦੁਲਕਰ ਤੋਂ ਭਾਰਤ ਰਤਨ ਦਾ ਸਨਮਾਨ ਵਾਪਸ ਲੈਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
RAV ਲੀਗਲ ਫਰਮ ਕਾਂਗਰਸ ਦੇ ਰਾਜ ਸਭਾ ਮੈਂਬਰ ਤੇ ਮਸ਼ਹੂਰ ਵਕੀਲ ਵਿਵੇਕ ਤਨਖਾ ਦੇ ਪੁੱਤਰ ਵਰੁਣ ਤਨਖਾ ਹੈ ਤੇ ਫਰਮ ਦਾ ਦਾਅਵਾ ਹੈ ਕਿ ਸਚਿਨ ਨੇ ਟੈਸ ਫ੍ਰੀ ਦੇਸ਼ ਬ੍ਰਿਟਿਸ਼ ਵਰਜਿਨ ਆਈਲੈਂਡ ‘ਚ ਕਰੋੜਾਂ ਰੁਪਏ ਇਕੱਠੇ ਕੀਤੇ ਹਨ। ਰਮ ਦਾ ਕਹਿਣਾ ਹੈ ਕਿ ਜੇਕਰ ਰਾਸ਼ਟਰਪਤੀ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਵਿਚ ਕੋਈ ਫੈਸਲਾ ਨਾ ਲਿਆ ਗਿਆ ਤਾਂ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਜਾਵੇਗੀ।