ਇੰਦੌਰ ਵਿਚ ਰਾਮ ਨੌਮੀ ‘ਤੇ ਵੱਡਾ ਹਾਦਸਾ ਹੋ ਗਿਆ। ਇਥੇ ਸਨੇਹ ਨਗਰ ਕੋਲ ਪਟੇਲ ਨਗਰ ਵਿਚ ਸ਼੍ਰੀ ਬੇਲੇਸ਼ਵਰ ਮਹਾਦੇਵ ਝੂਲੇਲਾ ਮੰਦਰ ਦੀ ਛੱਤ ਡਿੱਗ ਗਈ ਜਿਥੇ 25 ਤੋਂ ਵੱਧ ਸ਼ਰਧਾਲੂਆਂ ਦੇ ਥੱਲੇ ਦਬੇ ਹੋਣ ਦਾ ਖਦਸ਼ਾ ਹੈ। ਡਿੱਗੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਧਾਰਮਿਕ ਪ੍ਰੋਗਰਾਮ ਦੌਰਾਨ ਮੰਦਰ ਵਿਚ ਪੁਰਾਤਨ ਮੰਦਰ ਦੀ ਛੱਤ ‘ਤੇ ਸ਼ਰਧਾਲੂਆਂ ਦੀ ਕਾਫੀ ਭੀੜ ਇਕੱਠਾ ਹੋ ਗਈ ਸੀ ਤੇ ਛੱਤ ਜ਼ਿਆਦਾ ਲੋਕਾਂ ਦਾ ਬੋਝ ਸਹਿਣ ਨਹੀਂ ਕਰ ਸਕੀ।
ਹਾਦਸੇ ਦੇ ਬਾਅਦ ਵੀ ਕਾਫੀ ਦੇਰ ਤੱਕ ਮੌਕੇ ‘ਤੇ ਫਾਇਰ ਬ੍ਰਿਗੇਡ, ਐਂਬੂਲੈਂਸ ਤੇ 108 ਗੱਡੀਆਂ ਨਹੀਂ ਪਹੁੰਚੀਆਂ। ਕੁਝ ਲੋਕਾਂ ਨੂੰ ਕਿਸੇ ਤਰ੍ਹਾਂ ਬਾਹਰ ਕੱਢਿਆ ਗਿਆ। ਡਿੱਗਣ ਵਾਲੇ ਲੋਕਾਂ ਦੇ ਪਰਿਵਾਰ ਵਾਲਿਆਂ ਦਾ ਬੁਰਾ ਹਾਲ ਹੈ। ਹਾਦਸੇ ‘ਤੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਪੂਰੀ ਤਰ੍ਹਾਂ ਨਜ਼ਰ ਬਣਾਏ ਹੋਏ ਹਨ। ਰੈਸਕਿਊ ਆਪ੍ਰੇਸ਼ਨ ਨੂੰ ਲੈ ਕੇ ਅਧਿਕਾਰੀਆਂ ਤੋਂ ਜਾਣਕਾਰੀ ਲੈ ਰਹੇ ਹਨ। ਨਗਰ ਨਿਗਮ ਦੀ ਜੇਸੀਬੀ ਅੰਦਰ ਪਹੁੰਚੀ ਹੈ।
ਇਹ ਵੀ ਪੜ੍ਹੋ : ਬਠਿੰਡਾ ਦੀ ਕੇਂਦਰੀ ਜੇਲ੍ਹ ਫਿਰ ਤੋਂ ਸੁਰਖੀਆਂ ‘ਚ, ਮੋਬਾਈਲ ਸਿਮ, ਬੈਟਰੀ ਤੇ ਚਾਰਜਰ ਬਰਾਮਦ
ਇਕ ਦੀਵਾਰ ਨੂੰ ਤੋੜਿਆ ਗਿਆ ਹੈ। ਲੋਕਾਂ ਨੂੰ ਕੱਢਣ ਵਿਚ ਦੀਵਾਰ ਦੀ ਵਜ੍ਹਾ ਨਾਲ ਦਿੱਕਤ ਆ ਰਹੀ ਸੀ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ 7 ਲੋਕਾਂ ਨੂੰ ਰੈਸਕਿਊ ਕਰ ਲਿਆ ਗਿਆ ਹੈ। 13 ਲੋਕ ਹੋਰ ਸੁਰੱਖਿਅਤ ਹਨ ਜਿਨ੍ਹਾਂ ਨੂੰ ਕੱਢਿਆ ਜਾ ਰਿਹਾ ਹੈ। ਪਟੇਲ ਨਗਰ ਦੇ ਮੰਦਰ ਵਿਚ ਹੋਏ ਹਾਦਸੇ ਦੇ ਬਾਅਦ ਰਾਹਤ ਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: