ਉੱਤਰੀ ਚੀਨ ਦੇ ਸ਼ਾਨਕਸੀ ਸੂਬੇ ਸਥਿਤ ਇਕ ਕੋਲਾ ਖਾਨ ਵਿਚ ਹੋਏ ਧਮਾਕੇ ਕਾਰਨ 11 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਬੀਤੀ ਰਾਤ ਯਾਨਾਨ ਸ਼ਹਿਰ ਦੇ ਕੋਲ ਜਿਨਤਾਈ ਕੋਲਾ ਖਾਨ ਵਿਚ ਹੋਇਆ।
ਰਿਪੋਰਟ ਮੁਤਾਬਕ ਧਮਾਕਾ ਬੇਹੱਦ ਹੀ ਜ਼ੋਰਦਾਰ ਸੀ। ਧਮਾਕੇ ਕਾਰਨ ਖਾਨ ਦੇ ਆਸ-ਪਾਸ ਰਹਿਣ ਵਾਲੇ ਲੋਕ ਦਹਿਸ਼ਤ ਵਿਚ ਆ ਗਏ। ਕੁਝ ਬਿਲਡਿੰਗਾਂ ਦੇ ਕੱਚ ਵੀ ਟੁੱਟ ਗਏ। ਧਮਾਕੇ ਸਮੇਂ ਲਗਭਗ 90 ਲੋਕ ਖਾਨ ਵਿਚ ਸਨ ਪਰ ਜ਼ਿਆਦਾਤਰ ਲੋਕ ਕੋਲਾ ਖਾਨ ਵਿਚੋਂ ਬਾਹਰ ਆ ਚੁੱਕੇ ਸਨ। 9 ਲੋਕ ਅੰਦਰ ਹੀ ਫਸੇ ਰਹਿ ਗਏ ਜਿਨ੍ਹਾਂ ਦੀ ਮੌਤ ਹੋ ਗਈ। ਦੋ ਲੋਕ ਇਸ ਧਮਾਕੇ ਵਿਚ ਗੰਭੀਰ ਤੌਰ ‘ਤੇ ਜ਼ਖਮੀ ਹੋਏ ਸਨ। ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪਾਕਿਸਤਾਨ : 900 ਫੁੱਟ ਦੀ ਉਚਾਈ ‘ਤੇ ਕੇਬਲ ਕਾਰ ‘ਚ ਆਈ ਖਰਾਬੀ, 6 ਬੱਚਿਆਂ ਸਣੇ 8 ਲੋਕ ਫਸੇ
ਧਮਾਕੇ ਕਾਰਨ ਦਰਜਨਾਂ ਲੋਕ ਜ਼ਖਮੀ ਹਨ। ਹਾਲਾਂਕਿ ਸਾਰੇ ਖਤਰੇ ਤੋਂ ਬਾਹਰ ਹਨ। ਸਾਰਿਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਹਾਦਸੇ ਸਬੰਧੀ ਨਗਰਪਾਲਿਕਾ ਐਮਰਜੈਂਸੀ ਮੈਨੇਜਮੈਂਟ ਬਿਊਰੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੁਰਘਟਨਾ ਦੇ ਕਾਰਨਾਂ ਦੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: