ਲੁਧਿਆਣਾ ਵਿਚ ਅੱਜ ਸਵੇਰੇ ਸਾਢੇ 4 ਵਜੇ ਜੰਡਿਆਲੀ ਬੁੱਢੇਵਾਲ ਰੋਡ ‘ਤੇ ਸਪੀਨਿੰਗ ਮਿੱਲ ਵਿਚ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 100 ਗੱਡੀਆਂ ਪਹੁੰਚ ਚੁੱਕੀਆਂ ਹਨ।
ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸਵੇਰੇ ਮਿੱਲ ਵਿਚ ਅੱਗ ਲਪਟਾਂ ਰਾਹ ਜਾਂਦੇ ਲੋਕਾਂ ਨੇ ਦੇਖੀਆਂ। ਇਸ ‘ਤੇ ਉਨ੍ਹਾਂ ਨੇ ਮਿੱਲ ਮਾਲਕ ਨੂੰ ਫੋਨ ਕੀਤਾ। ਪਾਰਸਨਾਥ ਨਾਂ ਤੋਂ ਇਹ ਸਪੀਨਿੰਗ ਮਿੱਲ ਦੱਸੀ ਜਾ ਰਹੀ ਹੈ।
ਸੂਚਨਾ ਮਿਲਣ ਦੇ ਬਾਅਦ ਘਟਨਾ ਵਾਲੀ ਥਾਂ ‘ਤੇ ਇਲਾਕੇ ਪੁਲਿਸ ਵੀ ਪਹੁੰਚ ਗਈ। ਅੱਗ ਤੋਂ ਹੁਣ ਤੱਕ ਲੱਖਾਂ ਰੁਪਏ ਦਾ ਮਾਲ ਸੜ ਕੇ ਸੁਆਹ ਹੋ ਗਿਆ ਹੈ। ਅੱਗ ਲੱਗਣ ਕਾਰਨ ਆਸ-ਪਾਸ ਦੇ ਫੈਕਟਰੀ ਤੇ ਮਿੱਲ ਵਾਲਿਆਂ ਵਿਚ ਵੀ ਦਹਿਸ਼ਤ ਹੈ। ਅੱਗ ਦੀਆਂ ਲਪਟਾਂ ਇੰਨੀਆਂ ਉਚੀਆਂ ਸਨ ਕਿ ਕਈ ਕਿਲੋਮੀਟਰ ਦੂਰੀ ਤੋਂ ਦਿਖ ਰਹੀ ਸੀ।
ਇਹ ਵੀ ਪੜ੍ਹੋ : ਏਅਰ ਇੰਡੀਆ ਦੀ ਆਬੂਧਾਬੀ-ਕਾਲੀਕਾਟ ਫਲਾਈਟ ‘ਚ ਲੱਗੀ ਅੱਗ, ਕਰਾਉਣੀ ਪਈ ਐਮਰਜੈਂਸੀ ਲੈਂਡਿੰਗ
ਜ਼ਿਲ੍ਹੇ ਦੇ ਫਾਇਰ ਅਧਿਕਾਰੀ ਆਤਿਸ਼ ਰਾਏ ਨੇ ਦੱਸਿਆ ਕਿ ਫਿਲਹਾਲ ਅੱਗ ਨੂੰ ਕੰਟਰੋਲ ਕਰ ਲਿਆ ਗਿਆ ਹੈ। ਅਜੇ ਵੀ ਲਗਭਗ 2 ਘੰਟੇ ਲੱਗਣਗੇ। ਹੁਣ ਹਾਲਾਤ ਸਾਧਾਰਨ ਹੋਣਗੇ। ਲਗਭਗ 100 ਫਾਇਰ ਗੱਡੀਆਂ ਅੱਗ ਬੁਝਾਉਣ ਵਿਚ ਲੱਗ ਚੁੱਕੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: