ਕੈਨੇਡਾ ਦੇ ਅਲਬਰਟਾ ਨੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ ਕਾਰਨ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਇਸ ਅੱਗ ਕਾਰਨ 24,000 ਤੋਂ ਵੱਧ ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ। ਸੱਤਾਧਾਰੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ (ਯੂਸੀਪੀ) ਦੇ ਮੁਖੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਐਤਵਾਰ (7 ਮਈ) ਨੂੰ ਕਿਹਾ ਕਿ ਅਲਬਰਟਾ ਵਿੱਚ ਜੰਗਲ ਦੀ ਅੱਗ ਕਾਰਨ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਖਾਲੀ ਕਰਨੇ ਪਏ, ਜਿਸ ਤੋਂ ਬਾਅਦ ਸੂਬਾਈ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸ਼ਨੀਵਾਰ ਸ਼ਾਮ ਤੱਕ, 24,000 ਤੋਂ ਵੱਧ ਅਲਬਰਟਾਨਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਾਹਰ ਕੱਢਿਆ ਗਿਆ ਸੀ। ਪੂਰੇ ਸੂਬੇ ਵਿੱਚ 110 ਅੱਗਾਂ ਲੱਗੀਆਂ ਹਨ ਅਤੇ 36 ਕਾਬੂ ਤੋਂ ਬਾਹਰ ਹਨ। ਅਲਬਰਟਾ ਵਾਈਲਡਫਾਇਰਜ਼ ਲਈ ਸੂਚਨਾ ਯੂਨਿਟ ਮੈਨੇਜਰ ਕ੍ਰਿਸਟੀ ਟਕਰ ਨੇ ਕਿਹਾ ਕਿ ਇਹ ਇੱਥੇ ਫਾਇਰਫਾਈਟਰਜ਼ ਲਈ ਬਹੁਤ ਚੁਣੌਤੀਪੂਰਨ ਦਿਨ ਰਿਹਾ ਹੈ। ਅਸੀਂ ਬਹੁਤ ਤੇਜ਼ ਹਵਾਵਾਂ, ਗਰਮ ਮੌਸਮ ਨਾਲ ਨਜਿੱਠ ਰਹੇ ਸੀ ਅਤੇ ਉਨ੍ਹਾਂ ਹਵਾਵਾਂ ਨੇ ਅੱਗ ਨੂੰ ਤੇਜ਼ ਕੀਤਾ ਹੈ।
ਉਨ੍ਹਾਂ ਕਿਹਾ ਕਿ ਕਿਊਬਿਕ ਅਤੇ ਓਨਟਾਰੀਓ ਤੋਂ ਵਾਧੂ ਫਾਇਰਫਾਈਟਰਾਂ ਨੂੰ ਬੁਲਾਇਆ ਗਿਆ ਹੈ। ਫੌਕਸ ਲੇਕ ‘ਚੋਂ 3,600 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਇੱਥੇ ਫੌਕਸ ਲੇਕ ਅੱਗ ਨੇ 20 ਘਰ ਅਤੇ ਥਾਣਾ ਸਾੜ ਕੇ ਸੁਆਹ ਕਰ ਦਿੱਤਾ ਹੈ। ਡੇਨੀਅਲ ਸਮਿਥ ਨੇ ਕਿਹਾ ਕਿ ਮੈਨੂੰ ਯਾਦ ਨਹੀਂ ਕਿ ਇਸ ਤੋਂ ਪਹਿਲਾਂ ਮੈਂ ਇੰਨੇ ਲੋਕਾਂ ਨੂੰ ਅੱਗ ਕਾਰਨ ਘਰ ਖਾਲੀ ਕਰਦੇ ਦੇਖਿਆ ਹੋਵੇ। ਉਨ੍ਹਾਂ ਸਮਝਾਇਆ ਕਿ 1.5 ਬਿਲੀਅਨ ਸਹਾਇਤਾ ਵਜੋਂ ਵੱਖਰੇ ਰੱਖੇ ਗਏ ਹਨ ਕਿਉਂਕਿ ਐਮਰਜੈਂਸੀ ਮੈਨੇਜਮੈਂਟ ‘ਤੇ ਅਹਿਮ ਰਕਮ ਖਰਚਣ ਦੀ ਜ਼ਰੂਰਤ ਹੋ ਸਕਦੀ ਹੈ।
ਇਹ ਵੀ ਪੜ੍ਹੋ : ਬਰਗਰ ਕਿੰਗ ‘ਤੇ ਨੌਕਰੀ ਕਰਨ ਵਾਲੇ ਬੰਦੇ ਨੂੰ ਰਿਟਾਇਰਮੈਂਟ ‘ਤੇ ਸ਼ਾਨਦਾਰ ਤੋਹਫ਼ਾ, ਮਿਲੇ 3 ਕਰੋੜ ਰੁ.
ਪੇਮਬੀਨਾ ਪਾਈਪਲਾਈਨ ਕਾਰਪੋਰੇਸ਼ਨ, ਜੋ ਖੇਤਰ ਵਿੱਚ ਤੇਲ ਇਕੱਠਾ ਕਰਨ ਵਾਲੀ ਪਾਈਪਲਾਈਨ ਚਲਾਉਂਦੀ ਹੈ, ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਨੇ ਐਮਰਜੈਂਸੀ ਪ੍ਰਤੀਕਿਰਿਆ ਅਤੇ ਘਟਨਾ ਪ੍ਰਬੰਧਨ ਪ੍ਰਕਿਰਿਆਵਾਂ ਨੂੰ ਸਰਗਰਮ ਕਰ ਦਿੱਤਾ ਹੈ। ਸਮਿਥ ਨੇ ਕਿਹਾ ਕਿ ਇਸ ਸਾਲ ਹੁਣ ਤੱਕ 43,000 ਹੈਕਟੇਅਰ ਜੰਗਲੀ ਅੱਗ ਨਾਲ ਸੜ ਚੁੱਕੀ ਹੈ। ਸੀਜ਼ਨ ਦੇ ਸ਼ੁਰੂ ਵਿੱਚ ਇੰਨੀ ਜ਼ਿਆਦਾ ਅੱਗ ਦੀ ਗਤੀਵਿਧੀ ਦੇਖਣਾ ਸਾਡੇ ਲਈ ਬਹੁਤ ਅਸਾਧਾਰਨ ਹੈ। ਅਲਬਰਟਾ ਦੇ ਵੋਟਰ 29 ਮਈ ਨੂੰ ਨਵੀਂ ਸਰਕਾਰ ਦੀ ਚੋਣ ਲਈ ਵੋਟ ਪਾਉਣਗੇ। ਸਮਿਥ ਨੇ ਕਿਹਾ ਕਿ ਲੋਕਾਂ ਨੂੰ ਉਮੀਦ ਕਰਨੀ ਚਾਹੀਦੀ ਹੈ ਕਿ ਉਹ ਚੋਣਾਂ ਵਾਲੇ ਦਿਨ ਵੋਟਿੰਗ ਕਰ ਸਕਣ।
ਵੀਡੀਓ ਲਈ ਕਲਿੱਕ ਕਰੋ -: