ਰਾਸ਼ਟਰੀ ਜਾਂਚ ਏਜੰਸੀ ਨੇ ਅੱਤਵਾਦੀ ਗਤੀਵਿਧੀਆਂ ਨਾਲ ਜੁੜੇ ਦੋ ਵੱਖ-ਵੱਖ ਮਾਮਲਿਆਂ ਵਿਚ ਅੱਜ ਸਵੇਰੇ ਚੰਡੀਗੜ੍ਹ ਤੇ ਜੰਮੂ-ਕਸ਼ਮੀਰ ਵਿਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ। ਇਨ੍ਹਾਂ ਮਾਮਲਿਆਂ ਵਿਚ ਕੁਝ ਸ਼ੱਕੀ ਦੇ ਟਿਕਾਣਿਆਂ ‘ਤੇ ਅਜੇ ਵੀ ਛਾਪੇਮਾਰੀ ਜਾਰੀ ਹੈ।
ਪਾਕਿਸਤਾਨ ਵੱਲੋਂ ਭਾਰਤ ਖਿਲਾਫ ਸਾਜ਼ਿਸ਼ ਰਚਣ ਦੇ ਮਾਮਲੇ ਵਿਚ ਐੱਨਆਈਏ ਜਾਂਚ ਵਿਚ ਜੁਟੀ ਹੈ। ਇਸੇ ਦਰਮਿਆਨ ਏਜੰਸੀ ਨੇ ਜੰਮੂ-ਕਸ਼ਮੀਰ ਦੇ ਇਲਾਕਿਆਂ ਵਿਚ ਵੀ ਛਾਪੇਮਾਰੀ ਕੀਤੀ। NIA ਨੇ ਜੰਮੂ-ਕਸ਼ਮੀਰ ਵਿਚ 16 ਤੋਂ 17 ਥਾਵਾਂ ‘ਤੇ ਛਾਪਾ ਮਾਰਿਆ ਹੈ।
ਭਾਰਤ ਖਿਲਾਫ ਵੱਖ-ਵੱਖ ਹੱਥਕੰਡੇ ਅਪਨਾ ਕੇ ਮਾਹੌਲ ਖਰਾਬ ਕਰਨ ਦੇ ਦੋਸ਼ ਵਿਚ ਜਿਹੜੇ ਲੋਕਾਂ ਦੇ ਨਾਂ ਸਾਹਮਣੇ ਆਏ ਹਨ, NIA ਦੀ ਟੀਮ ਉਨ੍ਹਾਂ ਲੋਕਾਂ ਦੇ ਘਰਾਂ ‘ਤੇ ਛਾਪੇਮਾਰੀ ਕਰ ਰਹੀ ਹੈ। NIA ਦੀ ਟੀਮ ਨੇ 21 ਦਸੰਬਰ ਨੂੰ ਵੀ ਹਰਿਆਣਾ ਦੇ ਸਿਰਸਾ ਵਿਚ ਛਾਪੇ ਮਾਰੇ ਸਨ। ਏਜੰਸੀ ਨੇ ਇਹ ਛਾਪੇਮਾਰੀ ਭਾਰਤ ਦੇ ਵਿਦੇਸ਼ ਸਥਿਤ ਅੱਤਵਾਦੀਆਂ, ਗੈਂਗਸਟਰਾਂ ਤੇ ਹਥਿਆਰਾਂ ਦੀ ਸਪਲਾਈ ਕਰਨ ਵਾਲਿਆਂ ਵਿਚ ਗੰਢ-ਤੁਪ ਖਿਲਾਫ ਕੀਤੀ ਸੀ। ਇਸ ਤੋਂ ਇਲਾਵਾ ਐੱਨਆਈਏ ਨੇ ਲਸ਼ਕਰ ਦੇ 4 ਅੱਤਵਾਦੀਆਂ ਨੂੰ ਲੈ ਕੇ 10 ਦਸੰਬਰ ਨੂੰ ਦੱਖਣ ਕਸ਼ਮੀਰ ਵਿਚ ਇਕ ਪੋਸਟਰ ਜਾਰੀ ਕੀਤਾ ਸੀ। ਪੋਸਟਰ ਵਿਚ ਦਿਖਾਏ ਗਏ ਅੱਤਵਾਦੀਆਂ ‘ਤੇ ਐੱਨਆਈਏ ਦੀ ਟੀਮ ਨੇ 10 ਲੱਖ ਰੁਪਏ ਦਾ ਇਨਾਮ ਰੱਖਿਆ ਸੀ।
ਇਹ ਵੀ ਪੜ੍ਹੋ : 77,000 ਦੀ ਰਿਸ਼ਵਤ ਲੈਂਦੇ ਬਿਜਲੀ ਵਿਭਾਗ ਦੇ SDO ਤੇ ਜੇਈ ਕਾਬੂ, ਠੇਕੇਦਾਰ ਤੋਂ ਮੰਗੀ ਸੀ ਰਿਸ਼ਵਤ
NIA ਨੇ ਯੂਟੀ ਵਿਚ ਵੱਖ-ਵੱਖ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਦੁਆਰਾ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲਿਆਂ ਵਿਰੁੱਧ ਜੰਮੂ-ਕਸ਼ਮੀਰ ਵਿਚ 14 ਥਾਵਾਂ ‘ਤੇ ਤਲਾਸ਼ੀ ਲਈ। ਸ਼ੁੱਕਰਵਾਰ ਨੂੰ ਚਲਾਈ ਗਈ ਤਲਾਸ਼ੀ ਮੁਹਿੰਮ ਨੇ ਕੁਲਗਾਮ, ਪੁਲਵਾਮਾ, ਅਨੰਤਨਾਗ, ਸੋਪੋਰ ਅਤੇ ਜੰਮੂ ਜ਼ਿਲ੍ਹਿਆਂ ਦੇ ਟਿਕਾਣਿਆਂ ਨੂੰ ਕਵਰ ਕੀਤਾ।
ਵੀਡੀਓ ਲਈ ਕਲਿੱਕ ਕਰੋ -: