ਜੰਮੂ-ਕਸ਼ਮੀਰ ਦੇ ਰਾਜੌਰੀ ਵਿਚ ਅੱਜ ਸਵੇਰੇ ਆਰਮੀ ਹਸਪਤਾਲ ਕੋਲ ਅੱਤਵਾਦੀ ਹਮਲਾ ਹੋਇਆ। ਹਮਲੇ ਵਿਚ 2 ਲੋਕਾਂ ਦੀ ਮੌਤ ਹੋ ਗੀ। ਇਕ ਹੋਰ ਜ਼ਖਮੀ ਹੈ। ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਫਾਇਰਿੰਗ ਫੌਜ ਦੇ ਜਵਾਨ ਨੇ ਕੀਤੀ ਹੈ। ਹੁਣ ਫੌਜ ਵ੍ਹਾਈਟ ਨਾਈਟ ਕੋਰ ਦੇ ਅਧਿਕਾਰੀਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਫਾਇਰਿੰਗ ਅੱਤਵਾਦੀਆਂ ਨੇ ਕੀਤੀ ਹੈ।
ਘਟਨਾ ਦੇ ਬਾਅਦ ਰਾਜੌਰੀ ਵਿਚ ਹਾਲਾਤ ਤਣਾਅਪੂਰਨ ਹੋ ਗਏ। ਲੋਕਾਂ ਨੇ ਆਰਮੀ ਕੈਂਪ ਅਲਫਾ ਗੇਟ ‘ਤੇ ਪਥਰਾਅ ਕੀਤਾ। ਜਾਂਚ ਦੀ ਮੰਗ ਨੂੰ ਲੈ ਕੇ ਰੋਡ ਵੀ ਬਲਾਕ ਕੀਤੀਆਂ।
ਐੱਸਐੱਸਪੀ ਰਾਜੌਰੀ ਮੁਹੰਮਦ ਅਸਲਮ ਚੌਧਰੀ ਮੁਤਾਬਕ ਮਰਨ ਵਾਲੇ ਲੋਕ ਫੌਜ ਵਿਚ ਕੁਲੀ ਦਾ ਕੰਮ ਕਰ ਰਹੇ ਹਨ। ਸਵੇਰੇ ਲਗਭਗ 6.15 ਵਜੇ ਉਹ ਫੌਜ ਕੈਂਪ ਦੇ ਅਲਫਾ ਗੇਟ ਕੋਲ ਆ ਰਹੇ ਸਨ, ਉਦੋਂ ਉਨ੍ਹਾਂ ‘ਤੇ ਗੋਲੀ ਚਲਾਈ ਗਈ। ਮ੍ਰਿਤਕਾਂ ਦੇ ਨਾਂ ਕਮਲ ਕਿਸ਼ੋਰ ਤੇ ਸੁਰਿੰਦਰ ਕੁਮਾਰ ਹਨ।
ਇਹ ਵੀ ਪੜ੍ਹੋ :
ਇਹ ਵੀ ਪੜ੍ਹੋ : ਸਿੱਖਿਆ ਵਿਭਾਗ ਦਾ ਵੱਡਾ ਫੈਸਲਾ, ਹੁਣ ਅਧਿਆਪਕਾਂ ਨੂੰ ਨਹੀਂ ਮਿਲੇਗੀ ਚਾਇਲਡ ਕੇਅਰ ਲੀਵ, ਹਦਾਇਤਾਂ ਜਾਰੀ
ਜੰਮੂ-ਕਸ਼ਮੀਰ ਵਿਚ ਇਸ ਸਾਲ ਸੁਰੱਖਿਆ ਬਲਾਂ ਨੇ 56 ਵਿਦੇਸ਼ੀ ਅੱਤਵਾਦੀਆਂ ਨੂੰ ਮਾਰ ਗਿਰਾਇਆ। ਰਿਪੋਰਟ ਮੁਤਾਬਕ ਡੀਜੀਪੀ ਦਿਲਬਾਗ ਸਿੰਘ ਨੇ ਇਸ ਗੱਲ ਦੀ ਜਾਣਕਾਰੀ ਦਿੱਤ। ਉਨ੍ਹਾਂ ਕਿਹਾ ਕਿ ਅੱਤਵਾਦੀ ਰੈਂਕਾਂ ਵਿਚ ਸ਼ਾਮਲ ਹੋਣ ਵਾਲੇ 102 ਸਥਾਨਕ ਨੌਜਵਾਨਾਂ ਵਿਚੋਂ 86 ਦਾ ਸਫਾਇਆ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: