ਪੁਲਵਾਮਾ ਦੇ ਗੰਗੂ ਕ੍ਰਾਸਿੰਗ ਕੋਲ ਇੱਕ ਚੈੱਕ ਪੋਸਟ ‘ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਫਾਇਰਿੰਗ ਦੌਰਾਨ ਇਥੇ ਪੁਲਿਸ ਤੇ CRPF ਦੇ ਜਵਾਨ ਤਾਇਨਾਤ ਸਨ। ਘਟਨਾ ਵਿਚ ਸੀਆਰਪੀਐੱਫ ਦਾ ਇਕ ਜਵਾਨ ਸ਼ਹੀਦ ਹੋ ਗਿਆ ਜਿਸ ਦੀ ਪਛਾਣ ਏਐੱਸਆਈ ਵਿਨੋਦ ਕੁਮਾਰ ਵਜੋਂ ਹੋਈ ਹੈ। ਵਿਨੋਦ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਜੰਮੂ-ਕਸ਼ਮੀਰ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਗੌਰਤਲਬ ਹੈ ਕਿ 5 ਦਿਨ ਵਿਚ ਸੁਰੱਖਿਆ ਬਲਾਂ ‘ਤੇ ਇਹ ਦੂਜਾ ਹਮਲਾ ਸੀ। 12 ਜੁਲਾਈ ਨੂੰ ਲਾਲ ਬਾਜ਼ਾਰ ਚੌਕ ਵਿਚ ਅੱਤਵਾਦੀ ਹਮਲੇ ਦੌਰਾਨ ਕਸ਼ਮੀਰ ਪੁਲਿਸ ਨੇ ਏਐੱਸਆਈ ਮੁਸ਼ਤਾਕ ਅਹਿਮਦ ਲੋਨ ਦੀ ਮੌਤ ਹੋ ਗਈ ਸੀ।
ਜੰਮੂ-ਕਸ਼ਮੀਰ ਦੇ ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦੁਪਹਿਰ ਲਗਭਗ 2.20 ਵਜੇ ਅੱਤਵਾਦੀਆਂ ਨੇ ਸਾਊਥ ਕਸ਼ਮੀਰ ਦੇ ਗੰਗੂ ਇਲਾਕੇ ਵਿਚ ਪੁਲਿਸ ਤੇ ਸੀਆਰਪੀਐੱਫ ਦੀ ਸੰਯੁਕਤ ਨਾਕਾ ਪਾਰਟੀ ‘ਤੇ ਗੋਲੀਬਾਰੀ ਕਰ ਦਿੱਤੀ ਜਿਸ ਵਿਚ ਕੇਂਦਰੀ ਰਿਜਰਵ ਪੁਲਿਸ ਬਲ ਦਾ ਇਕ ਜਵਾਨ ਤੇ ਜੰਮੂ-ਕਸ਼ਮੀਰ ਪੁਲਿਸ ਦੀ 182 ਬਟਾਲੀਅਨ ਦੇ ਏਐੱਸਆਈ ਵਿਨੋਦ ਕੁਮਾਰ ਜ਼ਖਮੀ ਹੋ ਗਏ ਸਨ। ਉਨ੍ਹਾਂ ਨੂੰ ਪੁਲਵਾਮਾ ਦੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਜਿਥੇ ਉਨ੍ਹਾਂ ਨੇ ਦਮ ਤੋੜ ਦਿੱਤਾ।
ਸਾਂਬਾ ਵਿਚ ਮੰਗੂ ਚਕ ਪਿੰਡ ਦੇ ਰਹਿਣ ਵਾਲਿਆਂ ਨੇ ਪੁਲਿਸ ਨੂੰ ਬੀਤੀ ਰਾਤ ਇਲਾਕੇ ਵਿਚ ਦੇਖੇ ਗਏ ਡ੍ਰੋਨ ਬਾਰੇ ਖਬਰ ਦਿੱਤੀ ਸੀ। ਇਸ ਦੇ ਬਾਅਦ ਪੁਲਿਸ ਨੇ ਉਸ ਏਰੀਆ ਵਿਚ ਤਲਾਸ਼ੀ ਮੁਹਿੰਮ ਚਲਾਇਆ। ਡੀਐੱਸਪੀ ਆਪ੍ਰੇਸ਼ਨ ਸਾਂਬਾ ਗਾਰੂ ਰਾਮ ਭਾਰਦਵਾਜ ਮੁਤਾਬਕ ਰਾਤ ਵਿਚ ਉਨ੍ਹਾਂ ਨੂੰ ਕੁਝ ਸ਼ੱਕੀ ਗਤੀਵਿਧੀਆਂ ਦੀ ਜਾਣਕਾਰੀ ਮਿਲੀ ਸੀ ਜਿਸ ਦੇ ਬਾਅਦ ਜਾਂਚ ਸ਼ੁਰੂ ਹੋਈ। ਪੂਰਾ ਇਲਾਕਾ ਸਰਚ ਕੀਤਾ ਗਿਆ ਪਰ ਕੁਝ ਵੀ ਨਹੀਂ ਮਿਲਿਆ।
ਵੀਡੀਓ ਲਈ ਕਲਿੱਕ ਕਰੋ -: