ਪੰਜਾਬ ਵਿਧਾਨ ਸਭਾ ਚੋਣਾ ਦਾ ਬਿਗੁਲ ਵੱਜਣ ਵਿੱਚ ਕੁਝ ਹੀ ਸਮਾਂ ਹੈ, ਅਜਿਹੇ ਵਿੱਚ ਸੀ. ਐੱਮ. ਚੰਨੀ ਸਰਕਾਰ ਬੜੀ ਤੇਜ਼ੀ ਨਾਲ ਲੋਕ ਲੁਭਾਵਣੇ ਫ਼ੈਸਲੇ ਲੈ ਰਹੀ ਹੈ। ਜਿਸ ਨੂੰ ਲੈ ਕੇ ਸਿੱਧੂ ਪੰਜਾਬ ਦੀ ਮਾਲੀ ਹਾਲਤ ਸਬੰਧੀ ਚਿੰਤਾ ਵੀ ਜਤਾ ਚੁੱਕੇ ਹਨ। ਉੱਥੇ ਹੀ, ਬੁੱਧਵਾਰ ਨੂੰ ਸੀ. ਐੱਮ. ਚੰਨੀ ਨੂੰ 32 ਕਿਸਾਨ ਸੰਗਠਨਾਂ ਦਾ ਜੱਥਾ ਮਿਲਿਆ, ਜਿਸ ਮਗਰੋਂ ਚਰਨਜੀਤ ਚੰਨੀ ਵੱਡੀਆਂ ਗੱਲਾਂ ਤੱਕ ਕਹਿ ਦਿੱਤੀਆਂ। ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਜਿੱਥੇ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ, ਉੱਥੇ ਹੀ ਉਨ੍ਹਾਂ ਕਿਸਾਨਾਂ ਦੀ ਗੱਲ ਕਰਦੇ ਹੋਏ ਅਸਤੀਫੇ ਤੱਕ ਦੀ ਪੇਸ਼ਕਸ਼ ਕਰ ਦਿੱਤੀ।
ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ, ”ਕਿਸਾਨ ਸੰਗਠਨ ਪੰਜਾਬ ਲਈ ਪੰਜਾਬ ਦੇ ਕਿਸਾਨਾਂ ਲਈ ਬਹੁਤ ਵੱਡੀ ਲੜਾਈ ਲੜ ਰਹੇ ਨੇ ਅਤੇ ਮੈਂ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬ ਦੀ ਸਰਕਾਰ ਹਰ ਤਰੀਕੇ ਨਾਲ ਕਿਸਾਨ ਸੰਗਠਨਾਂ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਦੇ ਮੋਰਚੇ ਵਿੱਚ ਜੇਕਰ ਸਾਨੂੰ ਅਸਤੀਫਾ ਦੇ ਕੇ ਵੀ ਉਹ ਕਹਿਣ ਤਾਂ ਅਸੀਂ ਉਨ੍ਹਾਂ ਨਾਲ ਜਾਣ ਨੂੰ ਤਿਆਰ ਹਾਂ”
ਵੀਡੀਓ ਲਈ ਕਲਿੱਕ ਕਰੋ -:
Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”
ਗੌਰਤਲਬ ਹੈ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਸਾਨਾਂ ਦੀਆਂ ਲਗਭਗ ਸਾਰੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਇਸ ਦੌਰਾਨ ਇਹ ਵੀ ਕਿਹਾ ਕਿ ਕਿਸਾਨਾਂ ‘ਤੇ ਪਰਾਲੀ ਨੂੰ ਲੈ ਕੇ ਹੋਏ ਪਰਚੇ ਵੀ ਰੱਦ ਕਰਾਂਗੇ। ਇਸ ਦੇ ਨਾਲ ਹੀ ਉਨ੍ਹਾਂ ਨਰਮਾ ਕਿਸਾਨਾਂ ਲਈ ਮੁਆਵਜ਼ਾ ਦੀ ਰਾਸ਼ੀ 12,000 ਰੁਪਏ ਤੋਂ ਵਧਾ ਕੇ 17,000 ਰੁਪਏ ਕਰਨ ਦਾ ਵੀ ਐਲਾਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਉਹ ਜਲਦ ਹੀ ਪੰਜਾਬ ਵਿੱਚ ਪੰਜਾਬੀਆਂ ਨੂੰ ਨੌਕਰੀ ਦਿਵਾਉਣ ਦਾ ਕਾਨੂੰਨ ਲੈ ਕੇ ਆਉਣਗੇ। ਗੰਨੇ ਦਾ ਵੀ ਮੁੱਲ 360 ਰੁਪਏ ਪ੍ਰਤੀ ਕੁਇੰਟਲ ਯਕੀਨੀ ਕਰਨ ਲਈ ਸਰਕਾਰ ਨੇ 35 ਰੁਪਏ ਆਪਣੇ ਕੋਲੋਂ ਅਤੇ 15 ਰੁਪਏ ਮਿੱਲਾਂ ਵੱਲੋਂ ਕਿਸਾਨਾਂ ਦੇ ਖਾਤੇ ਵਿੱਚ ਪਾਉਣ ਦੀ ਗੱਲ ਕਹੀ। ਇਸ ਦੇ ਨਾਲ ਹੀ ਇਕ ਫ਼ੈਸਲਾ ਕਿਸਾਨ ਅੰਦੋਲਨ ਵਿਚ ਸ਼ਹੀਦ ਹੋਣ ਵਾਲੇ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੌਕਰੀ ਦੇਣ ਦਾ ਵੀ ਕੀਤਾ ਗਿਆ।