ਬਠਿੰਡਾ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਮਾਲ ਵਿਭਾਗ ਵੱਲੋਂ ਇਕ ਕਿਸਾਨ ਦੇ ਖਾਤੇ ਵਿਚ 94 ਲੱਖ ਦੀ ਬਜਾਏ 9.44 ਕਰੋੜ ਰੁਪਏ ਟਰਾਂਸਫਰ ਕੀਤੇ ਗਏ। ਕਿਸਾਨ ਵੱਲੋਂ ਡੇਢ ਕਰੋੜ ਰੁਪਏ ਤਾਂ ਵਿਭਾਗ ਨੂੰ ਵਾਪਸ ਕਰ ਦਿੱਤੇ ਗਏ ਪਰ ਬਾਕੀ ਰਕਮ ਨਾ ਮੋੜਨ ਲਈ ਕਿਸਾਨ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਵਿਭਾਗ ਵੱਲੋਂ ਕਿਸਾਨ ਕੋਲੋਂ ਸੜਕ ਬਣਾਉਣ ਲਈ ਜ਼ਮੀਨ ਐਕਵਾਇਰ ਕੀਤੀ ਗਈ ਸੀ ਜਿਸ ਦੇ ਬਦਲੇ ਉਸ ਨੂੰ 94 ਲੱਖ ਦਿੱਤੇ ਜਾਣੇ ਸਨ ਪਰ ਮਾਲ ਵਿਭਾਗ ਵੱਲੋਂ ਅਣਗਿਹਲੀ ਕਾਰਨ ਉਸ ਦੇ ਖਾਤੇ ਵਿਚ 9.44 ਕਰੋੜ ਰੁਪਏ ਟਰਾਂਸਫਰ ਕਰ ਦਿੱਤੇ ਗਏ।
ਇਹ ਵੀ ਪੜ੍ਹੋ : ਡੇਰਾ ਪ੍ਰੇਮੀ ਕਤਲ ਮਾਮਲੇ ‘ਚ ਪੁਲਿਸ ਨੇ ਦੋ ਸ਼ੱਕੀਆਂ ਦੇ ਘਰ ‘ਤੇ ਮਾਰੀ ਰੇਡ, 5 ਦਿਨਾਂ ਤੋਂ ਹਨ ਗਾਇਬ ਦੋਵੇਂ
ਇਸ ਦੀ ਸ਼ਿਕਾਇਤ ਜ਼ਿਲ੍ਹਾ ਮਾਲ ਅਫਸਰ ਸਰੋਜ ਅਗਰਵਾਲ ਵੱਲੋਂ ਥਾਣਾ ਫੂਲ ਵਿਖੇ ਕਰਵਾਈ ਗਈ ਜਿਥੇ ਉਨ੍ਹਾਂ ਨੇ ਦੱਸਿਆ ਕਿ NH-7 54ਏ ਅੰਮ੍ਰਿਤਸਰ-ਜਾਮਨਗਰ ਸੜਕ ਲਈ ਪਿੰਡ ਭਾਈਰੂਪਾ ਦੇ ਕਿਸਾਨ ਗੁਰਦੀਪ ਸਿੰਘ ਦੀ ਜ਼ਮੀਨ ਐਕੁਆਇਰ ਕੀਤੀ ਗਈ ਸੀ। ਇਸ ਲਈ ਗੁਰਦੀਪ ਸਿੰਘ ਨੂੰ 94,43,122 ਰੁਪਏ ਦਿੱਤੇ ਜਾਣੇ ਸਨ ਪਰ ਵਿਭਾਗ ਵੱਲੋਂ ਗਲਤੀ ਨਾਲ ਉਸ ਦੇ ਖਾਤੇ ਵਿਚ 9,44,33,122 ਰੁਪਏ ਪਾ ਦਿੱਤੇ ਗਏ ਤੇ ਜਦੋਂ ਮਾਲ ਵਿਭਾਗ ਨੇ ਆਪਣੀ ਗਲਤੀ ਮੰਨਦੇ ਹੋਏ ਕਿਸਾਨ ਨੂੰ ਉਕਤ ਵਾਧੂ ਰਕਮ ਵਾਪਸ ਮੰਗੀ ਤਾਂ ਉਸ ਵਿਚੋਂ ਕਿਸਾਨੇ ਨੇ ਡੇਢ ਕਰੋੜ ਤਾਂ ਵਾਪਸ ਕਰ ਦਿੱਤੇ ਪਰ ਬਾਕੀ ਦੀ ਰਕਮ ਵਾਪਸ ਨਹੀਂ ਕੀਤੀ ਜਿਸ ਕਾਰਨ ਵਿਭਾਗ ਵੱਲੋਂ ਕਿਸਾਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: