ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਐਡੀਸ਼ਨਲ ਚੀਫ ਸੈਕ੍ਰੇਟਰੀ ਕੇਪੀ ਸਿਨਹਾ ਨੂੰ ਕੇਂਦਰ ਤੋਂ ਕਾਰਨ ਦੱਸੋ ਨੋਟਿਸ ਜਾਰੀ ਹੋਇਆ ਹੈ।
ਡੇਪੁਟੇਸ਼ਨ ‘ਤੇ ਕੇਂਦਰ ਵਿਚ ਵਿਭਾਗ ਮਿਲਣ ਦੇ ਬਾਵਜੂਦ ਅਹੁਦਾ ਜੁਆਇਨ ਨਾ ਕਰਨ ਨੂੰ ਲੈ ਕੇ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਹੋਇਆ ਹੈ। ਦੱਸ ਦੇਈਏ ਕਿ ਕੇਪੀ ਸਿਨ੍ਹਾ ਨੇ 2021 ਵਿਚ ਕੇਂਦਰ ਵਿਚ ਨਿਯੁਕਤੀ ਨੂੰ ਲੈ ਕੇ ਅਪਲਾਈ ਕੀਤਾ ਸੀ। ਉਨ੍ਹਾਂ ਨੂੰ ਗ੍ਰਹਿ ਵਿਭਾਗ ਵਿਚ ਵਧੀਕ ਸਕੱਤਰ ਦਾ ਅਹੁਦਾ ਵੀ ਮਿਲ ਗਿਆ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਅਹੁਦਾ ਜੁਆਇਨ ਨਹੀਂ ਕੀਤਾ।
ਜਾਣਕਾਰੀ ਮੁਤਾਬਕ ਪੰਜਾਬ ਦੀ ਭਗਵੰਤ ਮਾਨ ਸਰਕਾਰ ਸਿਨ੍ਹਾ ਨੂੰ ਕੇਂਦਰ ਵਿਚ ਨਿਯੁਕਤੀ ਲਈ ਰਿਲੀਵ ਨਹੀਂ ਕਰ ਰਹੀ ਹੈ ਅਜਿਹੇ ਵਿਚ ਸਿਨ੍ਹਾ ‘ਤੇ ਬਲੈਕ ਲਿਸਟ ਦੀ ਤਲਵਾਰ ਲਟਕ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: