ਲੁਧਿਆਣਾ ‘ਚ ਤਿੰਨ ਦਿਨਾਂ ਤੋਂ ਲਾਪਤਾ ਬੱਚੇ ਦੀ ਲਾਸ਼ ਮਿਲੀ ਹੈ। ਲਾਸ਼ ਨਹਿਰ ‘ਚੋਂ ਮਿਲੀ। ਉਸ ਨੂੰ ਉਸ ਦੇ ਤਾਏ ਨੇ ਨਹਿਰ ‘ਚ ਡੋਬ ਕੇ ਮਾਰ ਦਿੱਤਾ। ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਪਰਿਵਾਰ ਵਿੱਚ ਫੁੱਟ ਕਾਰਨ। ਪੁਲਿਸ ਲਾਸ਼ ਨੂੰ ਨਹਿਰ ਵਿੱਚੋਂ ਕਢਵਾ ਰਹੀ ਹੈ। ਮੁਲਜ਼ਮ ਤਾਇਆ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਦੱਸ ਦੇਈਏ ਕਿ ਦੋ ਦਿਨ ਪਹਿਲਾਂ ਤਾਇਆ ਸਵਰਨ ਸਿੰਘ ਨਾਲ ਜਲੰਧਰ ਬਾਈਪਾਸ ‘ਤੇ ਫਲ ਲੈਣ ਗਿਆ 7 ਸਾਲਾ ਸਹਿਜਪ੍ਰੀਤ ਘਰ ਨਹੀਂ ਪਰਤਿਆ। ਪੁਲਿਸ ਮਾਮਲੇ ਨੂੰ ਸ਼ੱਕੀ ਮੰਨ ਰਹੀ ਸੀ ਪਰ ਪੁਲਿਸ ਨੇ ਬੱਚੇ ਦੇ ਪਿਤਾ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਪਿਛਲੇ 2 ਦਿਨਾਂ ਤੋਂ ਪੁਲਿਸ ਪੁੱਛਗਿੱਛ ‘ਚ ਰੁੱਝੀ ਹੋਈ ਸੀ।
ਪੁੱਛਗਿੱਛ ਦੌਰਾਨ ਤਾਇਆ ਟੁੱਟ ਗਿਆ ਅਤੇ ਉਸਨੇ ਆਪਣਾ ਜੁਰਮ ਕਬੂਲ ਕਰ ਲਿਆ। ਉਸ ਦੇ ਇਸ਼ਾਰੇ ‘ਤੇ ਨਹਿਰ ‘ਚੋਂ ਲਾਸ਼ ਬਰਾਮਦ ਹੋਈ। ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ‘ਤੇ ਉਨ੍ਹਾਂ ਨੂੰ ਬੇਵਜ੍ਹਾ ਪ੍ਰੇਸ਼ਾਨ ਕਰਨ ਅਤੇ ਮਾਮਲੇ ‘ਚ ਕੋਈ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ ਸੀ।
ਪੂਰਾ ਪਰਿਵਾਰ ਅਬਦੁੱਲਾਪੁਰ ਦਾ ਰਹਿਣ ਵਾਲਾ ਹੈ। ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਲਾਸ਼ ਮਿਲ ਚੁੱਕੀ ਹੈ। ਬੱਚੇ ਨਾਲ ਤਾਏ ਦੀ ਕਈ ਜਗ੍ਹਾ ਦੀ ਫੁਟੇਜ ਵੀ ਸਾਹਮਣੇ ਆਈ ਸੀ। ਬੱਚੇ ਦਾ ਤਾਇਆ ਉਸ ਨੂੰ ਸਤਲੁਜ ਦਰਿਆ ਤੱਕ ਲੈ ਗਿਆ। ਫਿਰ ਕਿਸੇ ਗੁਰਦੁਆਰਾ ਸਾਹਿਬ ਕੋਲ ਵੀ ਫੁਟੇਜ ਮਿਲੀ ਸੀ। ਬੱਚੇ ਦੀ ਲਾਸ਼ ਨਹਿਰ ਵਿਚ ਕੁਝ ਦੂਰੀ ‘ਤੇ ਸਫੈਦੇ ਕੋਲ ਫਸੀ ਮਿਲੀ।
ਘਰ ਆ ਕੇ ਤਾਏ ਨੇ ਕਿਸੇ ਨੂੰ ਦੱਸਿਆ ਵੀ ਨਹੀਂ ਕਿ ਬੱਚਾ ਲਾਪਤਾ ਹੋ ਗਿਆ। ਇਸ ਲਈ ਤਾਏ ‘ਤੇ ਸ਼ੱਕ ਵਧਦਾ ਗਿਆ। ਆਸ-ਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਸਹਿਜ ਦਾ ਉਸ ਦੇ ਤਾਏ ਨਾਲ ਕਾਫੀ ਲਗਾਅ ਸੀ ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਤਾਇਆ ਹੀ ਕਾਤਲ ਨਿਕਲੇਗਾ।
ਵੀਡੀਓ ਲਈ ਕਲਿੱਕ ਕਰੋ -:
“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “
ਦੋਸ਼ੀ ਸਵਰਨ ਸਿੰਘ ਨੇ ਦੱਸਿਆ ਕਿ ਉਸ ਨੇ ਇਹ ਮਡਰ ਇਸ ਲਈ ਕੀਤਾ ਕਿਉਂਕਿ ਸਹਿਜ ਦੀ ਮਾਂ ਉਸ ਨੂੰ ਰਾਮੂ ਕਹਿ ਕੇ ਬੁਲਾਉਂਦੀ ਸੀ। ਇਹੀ ਵਜ੍ਹਾ ਉਸ ਦੇ ਦਿਮਾਗ ਵਿਚ ਬੈਠ ਗਈ ਤੇ ਉਸ ਨੇ ਬਦਲਾ ਲੈਣ ਲਈ ਸਹਿਜ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੱਸ ਦੇਈਏ ਕਿ ਸਹਿਜ ਦੀ ਮਾਂ ਤੇ ਉਸ ਦੀ ਤਾਈ ਇਕ ਹੀ ਘਰ ਵਿਚ ਵਿਆਹੀਆਂ ਹੋਈਆਂ ਹਨ।
5 ਸਾਲ ਪਹਿਲਾਂ ਸਹਿਜ ਦੇ ਤਾਏ ਦੋਸ਼ੀ ਸਵਰਨ ਦੇ ਦਿਮਾਗ ਦਾ ਆਪ੍ਰੇਸ਼ਨ ਹੋਇਆ ਸੀ। ਦੋਸ਼ੀ ਦਿਮਾਗੀ ਤੌਰ ‘ਤੇ ਸਹੀ ਨਹੀਂ ਹੈ। ਦੋਸ਼ੀ ਪੁਲਿਸ ਨੂੰ ਝੂਠ ਬੋਲਦਾ ਰਿਹਾ ਕਿ ਉਹ ਸਹਿਜ ਨੂੰ ਜਲੰਧਰ ਬਾਈਪਾਸ ਵਲ ਲੈ ਕੇ ਗਿਆ ਪਰ ਅਸਲ ਵਿਚ ਉਹ ਉਸ ਨੂੰ ਗਿੱਲ ਨਹਿਰ ਲੈ ਗਿਆ ਸੀ ਤੇ ਉਸ ਨੂੰ ਨਹਿਰ ਵਿਚ ਧੱਕਾ ਦੇ ਦਿੱਤਾ ਸੀ।