ਸਿਆਚਿਨ ਗਲੇਸ਼ੀਅਰ ‘ਚ ਬਰਫੀਲੇ ਤੂਫਾਨ ‘ਚ ਮਾਰੇ ਗਏ ਲਾਂਸਨਾਇਕ ਚੰਦਰਸ਼ੇਖਰ ਹਰਬੋਲਾ ਦੀ ਲਾਸ਼ 38 ਸਾਲਾਂ ਬਾਅਦ ਮਿਲੀ ਹੈ। ਲਾਸ਼ ਮਿਲਣ ਦੀ ਖਬਰ ਨਾਲ ਪਰਿਵਾਰ ਦੇ ਜ਼ਖਮ ਇਕ ਵਾਰ ਫਿਰ ਹਰੇ ਹੋ ਗਏ। ਪ੍ਰਸ਼ਾਸਨ ਮੁਤਾਬਕ ਸ਼ਹੀਦ ਦੀ ਦੇਹ ਮੰਗਲਵਾਰ ਨੂੰ ਹਲਦਵਾਨੀ ਪਹੁੰਚਣ ਦੀ ਸੰਭਾਵਨਾ ਹੈ।
ਮੂਲ ਰੂਪ ਵਿੱਚ ਉੱਤਰਾਖੰਡ ਦੇ ਅਲਮੋੜਾ ਜ਼ਿਲ੍ਹੇ ਦੀ ਰਾਣੀਖੇਤ ਤਹਿਸੀਲ ਦੇ ਅਧੀਨ ਪੈਂਦੇ ਪਿੰਡ ਬਿੰਟਾ ਹਥੀਖੁਰ ਦੇ ਵਸਨੀਕ, ਲਾਂਸਨਾਇਕ ਚੰਦਰਸ਼ੇਖਰ ਹਰਬੋਲਾ ਨੂੰ 1971 ਵਿੱਚ ਕੁਮਾਉਂ ਰੈਜੀਮੈਂਟ ਵਿੱਚ ਭਰਤੀ ਕੀਤਾ ਗਿਆ ਸੀ। ਮਈ 1984 ਵਿੱਚ, ਬਟਾਲੀਅਨ ਲੀਡਰ ਲੈਫਟੀਨੈਂਟ ਪੀ.ਐਸ. ਪੁੰਡੀਰ ਦੀ ਅਗਵਾਈ ਵਿੱਚ 19 ਸਿਪਾਹੀਆਂ ਦੀ ਇੱਕ ਟੀਮ ਆਪ੍ਰੇਸ਼ਨ ਮੇਘਦੂਤ ਲਈ ਰਵਾਨਾ ਹੋਈ।
29 ਮਈ ਨੂੰ ਪੂਰੀ ਬਟਾਲੀਅਨ ਭਾਰੀ ਬਰਫ਼ ਦੇ ਤੋਦੇ ਦੀ ਲਪੇਟ ਵਿਚ ਆ ਗਈ, ਜਿਸ ਤੋਂ ਬਾਅਦ ਉਸ ਨੂੰ ਸ਼ਹੀਦ ਐਲਾਨ ਦਿੱਤਾ ਗਿਆ। ਉਸ ਸਮੇਂ ਲਾਂਸ ਨਾਇਕ ਚੰਦਰਸ਼ੇਖਰ ਦੀ ਉਮਰ 28 ਸਾਲ ਸੀ। ਸ਼ਨੀਵਾਰ ਰਾਤ ਨੂੰ ਸ਼ਹੀਦ ਦੀ ਪਤਨੀ ਸ਼ਾਂਤੀ ਦੇਵੀ ਨੂੰ ਫੋਨ ਤੋਂ ਸੂਚਨਾ ਮਿਲੀ ਕਿ ਸ਼ਹੀਦ ਲਾਂਸ ਨਾਇਕ ਚੰਦਰਸ਼ੇਖਰ ਦੀ ਲਾਸ਼ ਗਲੇਸ਼ੀਅਰ ਤੋਂ ਬਰਾਮਦ ਹੋਈ ਹੈ।
ਸੂਚਨਾ ਮਿਲਣ ‘ਤੇ ਐੱਸਡੀਐੱਮ ਮਨੀਸ਼ ਕੁਮਾਰ ਸਿੰਘ ਅਤੇ ਤਹਿਸੀਲਦਾਰ ਸੰਜੇ ਕੁਮਾਰ ਸਮੇਤ ਪ੍ਰਸ਼ਾਸਨਿਕ ਟੀਮ ਐਤਵਾਰ ਨੂੰ ਦਹਰੀਆ ਦੇ ਰਾਮਪੁਰ ਰੋਡ ‘ਤੇ ਸਰਸਵਤੀ ਵਿਹਾਰ ਸਥਿਤ ਉਨ੍ਹਾਂ ਦੇ ਘਰ ਪਹੁੰਚੀ। ਐਸਡੀਐਮ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰਕ ਮੈਂਬਰਾਂ ਨੂੰ ਦਿਲਾਸਾ ਦਿੱਤਾ। ਸਹਾਇਕ ਸੈਨਿਕ ਭਲਾਈ ਅਧਿਕਾਰੀ ਪੁਸ਼ਕਰ ਭੰਡਾਰੀ ਨੇ ਦੱਸਿਆ ਕਿ ਜਾਣਕਾਰੀ ਮੁਤਾਬਕ ਸ਼ਹੀਦ ਦੀ ਦੇਹ ਸੋਮਵਾਰ ਸ਼ਾਮ ਤੱਕ ਹਲਦਵਾਨੀ ਪੁੱਜਣ ਦੀ ਉਮੀਦ ਹੈ।
ਵੀਡੀਓ ਲਈ ਕਲਿੱਕ ਕਰੋ -:
“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “
ਉਨ੍ਹਾਂ ਨੇ ਦੱਸਿਆ ਕਿ ਸ਼ਹੀਦ ਦਾ ਅੰਤਿਮ ਸੰਸਕਾਰ ਪੂਰੇ ਸਰਕਾਰੀ ਸਨਮਾਨਾਂ ਨਾਲ ਰਾਣੀਬਾਗ ਸਥਿਤ ਚਿੱਤਰਸ਼ਿਲਾ ਘਾਟ ਵਿਖੇ ਕੀਤਾ ਜਾਵੇਗਾ। ਅੰਤਿਮ ਸੰਸਕਾਰ ਦੀਆਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ।