ਜੇਕਰ ਤੁਸੀਂ ਪਰੌਠਾ ਖਾਣਾ ਚਾਹੁੰਦੇ ਤਾਂ ਤੁਹਾਨੂੰ 18ਫੀਸਦੀ ਜੀਐੱਸਟੀ ਚੁਕਾਣਾ ਪਵੇਗਾ ਪਰ ਰੋਟੀ ਖਾਣਾ ਚਾਹੁੰਦੇ ਹੋ ਤਾਂ ਉਹ ਸਸਤੀ ਪਵੇਗੀ। ਰੋਟੀ ‘ਤੇ 5 ਫੀਸਦੀ ਹੀ ਟੈਕਸ ਲੱਗੇਗਾ।
ਯੂਨੀਫਾਰਮ ਗੁਡਸ ਐਂਡ ਸਰਵਿਸਿਜ਼ ਟੈਕਸ (ਜੀ.ਐੱਸ.ਟੀ.) ਪ੍ਰਣਾਲੀ ਨੇ ਇਸ ਸਾਲ ਜੁਲਾਈ ‘ਚ ਦੇਸ਼ ‘ਚ ਪੰਜ ਸਾਲ ਪੂਰੇ ਕਰ ਲਏ ਹਨ ਪਰ ਇਸ ਦੀਆਂ ਪੇਚੀਦਗੀਆਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਜੀਐਸਟੀ ਨੂੰ ਲਾਗੂ ਕਰਨ ਅਤੇ ਨੋਟੀਫਿਕੇਸ਼ਨਾਂ ਨੂੰ ਲੈ ਕੇ ਵਿਵਾਦ ਸਾਹਮਣੇ ਆਉਂਦੇ ਰਹਿੰਦੇ ਹਨ। ਰੋਟੀ ਅਤੇ ਪਰੌਂਠੇ ‘ਤੇ ਵੱਖ-ਵੱਖ ਜੀਐਸਟੀ ਦਰਾਂ ਦਾ ਵੀ ਅਜਿਹਾ ਹੀ ਮਾਮਲਾ ਹੈ।
ਜੇਕਰ ਤੁਸੀਂ ਪਰੌਂਠਾ ਖਾਣਾ ਚਾਹੁੰਦੇ ਹੋ ਤਾਂ ਉਸ ‘ਤੇ 18 ਫੀਸਦੀ ਜੀਐੱਸਟੀ ਚੁਕਾਉਣਾ ਹੋਵੇਗਾ ਤੇ ਜੇਕਰ ਰੋਟੀ ਖਾਣਾ ਚਾਹੁੰਦੇ ਹੋ ਤਾਂ 5 ਫੀਸਦੀ। ਫਰੋਜਨ ਰੋਟੀ-ਪਰੌਂਠੇ ‘ਤੇ ਜੀਐ4ਸਟੀ ਨੂੰ ਲੈ ਕੇ ਪਹਿਲਾਂ ਵੀ ਸਵਾਲ ਉਠੇ ਹਨ। ਇਸ ਉਦਯੋਗ ਨਾਲ ਜੁੜੀ ਕੰਪਨੀਆਂ ਦਾ ਕਹਿਣਾ ਹੈ ਕਿ ਦੋਵਾਂ ਨੂੰ ਬਣਾਉਣ ਦੀ ਮੂਲ ਸਮੱਗਰੀ ਕਿਉਂਕਿ ਕਣਕ ਦਾ ਆਟਾ ਹੈ, ਇਸ ਲਈ ਇਸ ‘ਤੇ ਇਕੋ ਜਿਹਾ ਜੀਐੱਸਟੀ ਲਾਗੂ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਆਸਟ੍ਰੇਲੀਆ ‘ਚ ਭਾਰਤੀ ਵਿਦਿਆਰਥੀ ‘ਤੇ 11 ਵਾਰ ਚਾਕੂਆਂ ਨਾਲ ਹਮਲਾ, ਹਾਲਤ ਨਾਜ਼ੁਕ
ਪਰ ਗੁਜਰਾਤ ਜੀਐਸਟੀ ਅਥਾਰਟੀ ਨੇ ਕਿਹਾ ਕਿ ਰੋਟੀ ਰੈਡੀ ਟੂ ਈਟ ਹੈ, ਜਦੋਂ ਕਿ ਕੰਪਨੀ ਦਾ ਪਰੌਂਠਾ ਰੈਡੀ ਟੂ ਕੁੱਕ ਹੈ। ਅਧਿਕਾਰੀਆਂ ਦਾ ਸਪੱਸ਼ਟ ਕਹਿਣਾ ਹੈ ਕਿ ਪਰੌਂਠਾ ਰੋਟੀ ਤੋਂ ਬਿਲਕੁਲ ਵੱਖਰਾ ਹੈ। ਤੁਸੀਂ ਮੱਖਣ ਜਾਂ ਘਿਓ ਦੇ ਬਿਨਾਂ ਰੋਟੀ ਜਾਂ ਚਪਾਤੀ ਵੀ ਖਾ ਸਕਦੇ ਹੋ, ਪਰ ਇਨ੍ਹਾਂ ਤੋਂ ਬਿਨਾਂ ਪਰੌਂਠਾ ਨਹੀਂ ਬਣਦਾ, ਕਿਉਂਕਿ ਘਿਓ ਚੁਪੜੀ ਰੋਟੀ ਜਾਂ ਪਰੌਂਠਾ ਇਕ ਤਰ੍ਹਾਂ ਨਾਲ ਲਗਜ਼ਰੀ ਦੀ ਸ਼੍ਰੇਣੀ ਵਿਚ ਆਉਂਦਾ ਹੈ, ਇਸ ਲਈ ਉਨ੍ਹਾਂ ‘ਤੇ 18 ਫੀਸਦੀ ਦੀ ਦਰ ਨਾਲ ਟੈਕਸ ਲਗਾਉਣਾ ਜ਼ਰੂਰੀ ਹੈ।
ਰੋਟੀ ਪਰੌਂਠੇ ਵਰਗਾ ਹੈ। ਜੀਐੱਸਟੀ ਵਿਵਾਦ ਦੁੱਧ ਤੇ ਵੱਖ-ਵੱਖ ਸੁਆਦ ਤੇ ਸੁਗੰਧ ਵਾਲੇ ਯਾਨੀ ਫਲੇਵਰਡ ਦੁੱਧ ਨੂੰ ਲੈ ਕੇ ਵੀ ਹੈ। ਗੁਜਰਾਤ ਦੇ ਜੀਐੱਸਟੀ ਅਧਿਕਾਰੀਆਂ ਨੇ ਫਲੇਵਰਡ ਦੁੱਧ ‘ਤੇ 12 ਫੀਸਦੀ ਜੀਐੱਸਟੀ ਨੂੰ ਜਾਇਜ਼ ਮੰਨਿਆ ਹੈ ਜਦੋਂ ਕਿ ਦੁੱਧ ‘ਤੇ ਕੋਈ ਟੈਕਸ ਨਹੀਂ ਲੱਗਦਾ ਹੈ।
ਅਜਿਹਾ ਹੀ ਮਾਮਲਾ ਤਾਮਿਲਨਾਡੂ ਦੇ ਜੀਐਸਟੀ ਪ੍ਰਸ਼ਾਸਨ ਦੇ ਸਾਹਮਣੇ ਆਇਆ ਹੈ। ਉੱਥੇ GST ਪ੍ਰਸ਼ਾਸਨ ਨੇ ਪਕਾਉਣ ਲਈ ਤਿਆਰ ਡੋਸਾ, ਇਡਲੀ ਅਤੇ ਦਲੀਆ ਮਿਸ਼ਰਣ ਆਦਿ ‘ਤੇ 18 ਫੀਸਦੀ ਜੀਐਸਟੀ ਲਗਾਇਆ ਸੀ, ਪਰ ਡੋਸਾ ਜਾਂ ਇਡਲੀ ਬਣਾਉਣ ਲਈ ਪਕਵਾਨ ਵਜੋਂ ਵੇਚਣ ‘ਤੇ 5 ਫੀਸਦੀ ਜੀ.ਐਸ.ਟੀ. ਇਸ ਦੇ ਨਾਲ ਹੀ, ਗੁਜਰਾਤ ਟੈਕਸ ਪ੍ਰਸ਼ਾਸਨ ਨੇ ਪੁਰੀ, ਪਾਪੜ ਅਤੇ ਅਨਫ੍ਰਾਈਡ ਪਾਪੜ ‘ਤੇ 5 ਫੀਸਦੀ ਜੀਐਸਟੀ ਲਗਾਇਆ, ਜਦਕਿ ਕਰਨਾਟਕ ਵਿੱਚ ਰਵਾ ਇਡਲੀ ਡੋਸੇ ‘ਤੇ 18 ਫੀਸਦੀ ਜੀਐਸਟੀ ਲਗਾਇਆ ਗਿਆ।
ਵੀਡੀਓ ਲਈ ਕਲਿੱਕ ਕਰੋ -: