ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋ ਰਿਹਾ ਹੈ। ਅੱਜ ਭਾਰਤੀ ਚੋਣ ਕਮਿਸ਼ਨ ਨੇ ਦੇਸ਼ ਦੇ 16ਵੇਂ ਰਾਸ਼ਟਰਪਤੀ ਲਈ ਚੋਣ ਦੀ ਤਰੀਖ ਦਾ ਐਲਾਨ ਕਰ ਦਿੱਤਾ ਹੈ। ਮੁੱਖ ਚੋਣ ਕਮਿਸ਼ਨ ਰਾਜੀਵ ਕੁਮਾਰ ਨੇ ਕਿਹਾ ਕਿ ਚੋਣ ਕਮਿਸ਼ਨ ਰਾਸ਼ਟਰਪਤੀ ਅਹੁਦੇ ਲਈ ਚੋਣ ਕਰਾਉਣ ਲਈ ਤਿਆਰ ਹੈ। ਚੋਣ ਕਮਿਸ਼ਨ ਮੁਤਾਬਕ ਰਾਸ਼ਟਰਪਤੀ ਅਹੁਦੇ ਲਈ ਨਾਮਜ਼ਦਗੀ ਦਾਖਲ ਕਰਨ ਦੀ ਤਰੀਕ 15 ਜੁਲਾਈ ਹੋਵੇਗੀ ਜਦੋਂ ਕਿ 18 ਜੁਲਾਈ ਨੂੰ ਵੋਟਾਂ ਪੈਣਗੀਆਂ। ਵੋਟਾਂ ਪੈਣ ਦੇ 2 ਦਿਨ ਬਾ੍ਦ 21 ਜੁਲਾਈ ਨੂੰ ਗਿਣਤੀ ਹੋਵੇਗੀ।
ਸੁਪਰੀਮ ਕੋਰਟ ਦੇ ਮੁੱਖ ਜਸਟਿਸ ਨਵੇਂ ਰਾਸ਼ਟਰਪਤੀ ਨੂੰ 25 ਜੁਲਾਈ ਨੂੰ ਸਹੁੰ ਚੁਕਾਉਣਗੇ। ਹਰ ਸਾਲ 25 ਨੂੰ ਦੇਸ਼ ਨੂੰ ਨਵਾਂ ਰਾਸ਼ਟਰਪਤੀ ਮਿਲਦਾ ਹੈ। ਇਹ ਸਿਲਸਿਲਾ 1977 ਤੋਂ ਚਲਿਆ ਆ ਰਿਹਾ ਹੈ। ਤਤਕਾਲੀ ਰਾਸ਼ਟਰਪਤੀ ਫਕਰੂਦੀਨ ਅਲੀ ਅਹਿਮਦ ਦਾ ਕਾਰਜਕਾਲ ਦੌਰਾਨ ਫਰਵਰੀ 1977 ਵਿਚ ਦੇਹਾਂਤ ਹੋ ਗਿਆ ਸੀ। ਉਪ ਰਾਸ਼ਟਰਪਤੀ ਬੀਡੀ ਜੱਤੀ ਨੂੰ ਕਾਰਜਕਾਰੀ ਰਾਸ਼ਟਰਪਤੀ ਬਣਾਇਆ ਗਿਆ।
ਇਹ ਵੀ ਪੜ੍ਹੋ : ਤਿੰਨ ਵਿਆਹ ਕਰਨ ਵਾਲੇ ਪਾਕਿਸਤਾਨੀ ਸਾਂਸਦ ਆਮਿਰ ਲਿਆਕਤ ਦੀ ਮੌਤ, ਤਲਾਕ ਨੂੰ ਲੈ ਕੇ ਸਨ ਪ੍ਰੇਸ਼ਾਨ
ਨਵੇਂ ਰਾਸ਼ਟਰਪਤੀ ਦੀ ਚੋਣ ਪ੍ਰਕਿਰਿਆ ਪੂਰੀ ਹੋਣ ਦੇ ਬਾਅਦ ਨੀਮਲ ਸੰਜੀਵ ਰੈੱਡੀ ਨੇ 25 ਜੁਲਾਈ 1977 ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ। ਇਸ ਦੇ ਬਾਅਦ ਤੋਂ ਹੀ ਹਰ 5 ਸਾਲ ਬਾਅਦ 25 ਜੁਲਾਈ ਨੂੰ ਭਾਰਤ ਦੇ ਨਵੇਂ ਰਾਸ਼ਟਰਪਤੀ ਦਾ ਸਹੁੰ ਚੁੱਕ ਸਮਾਗਮ ਹੁੰਦਾ ਆ ਰਿਹਾ ਹੈ। ਪਿਛਲੀ ਵਾਰ 17 ਜੁਲਾਈ 2017 ਨੂੰ ਰਾਸ਼ਟਰਪਤੀ ਦੀ ਚੋਣ ਹੋਈ ਸੀ ਤੇ 20 ਜੁਲਾਈ ਨੂੰ ਨਤੀਜਾ ਆਇਆ ਸੀ।
ਵੀਡੀਓ ਲਈ ਕਲਿੱਕ ਕਰੋ -: