ਕਰਜ਼ ਦੇ ਜਾਲ ਤੋਂ ਬਾਹਰ ਨਿਕਲਣ ਲਈ ਪਤੀ ਨੇ ਖਤਰਨਾਕ ਸਾਜ਼ਿਸ਼ ਰਚੀ। ਉਸ ਨੇ ਪਹਿਲਾਂ ਪਤਨੀ ਦਾ 35 ਲੱਖ ਦਾ ਬੀਮਾ ਕਰਵਾਇਆ। ਫਿਰ 5 ਲੱਖ ਦੀ ਸੁਪਾਰੀ ਦੇ ਕੇ ਬਦਮਾਸ਼ਾਂ ਤੋਂ ਉਸ ਦੀ ਹੱਤਿਆ ਕਰਾ ਦਿੱਤੀ। ਪੁਲਿਸ ਨੇ ਮਾਮਲੇ ਦਾ ਖੁਲਾਸਾ ਕਰਦੇ ਹੋਏ ਦੋਸ਼ੀ ਦੇ ਮਨਸੂਬਿਆਂ ‘ਤੇ ਪਾਣੀ ਫੇਰ ਦਿੱਤਾ। ਮਾਮਲਾ ਰਾਜਗੜ੍ਹ ਦੇ ਕੁਰਾਵਰ ਥਾਣਾ ਇਲਾਕੇ ਦੇ ਮਾਨਾ ਜੋੜ ਦਾ ਹੈ।
26 ਜੂਨ ਨੂੰ ਪੂਜਾ ਮੀਣਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸਾਜ਼ਿਸ਼ ਰਚਣ ਵਾਲਾ ਦੋਸ਼ੀ ਉਸ ਦਾ ਪਤੀ ਬਦਰੀਪ੍ਰਸਾਦ ਮੀਣਾ ਹੈ। ਉਸ ਨੇ ਨਾ ਸਿਰਫ ਸ਼ਾਤਿਰ ਅੰਦਾਜ਼ ਵਿਚ ਪੂਜਾ ਦੀ ਹੱਤਿਆ ਕਰਵਾਈ ਸਗੋਂ ਮਾਸੀ ਦੇ ਭਰਾ ਨੂੰ ਇਸ ਮਾਮਲੇ ਵਿਚ ਫਸਾਉਣ ਦੀ ਵੀ ਕੋਸ਼ਿਸ਼ ਕੀਤੀ। ਬੀਮੇ ਦੀ ਰਕਮ ਜਲਦ ਲੈਣ ਲਈ ਉਸ ਨੇ ਗੂਗਲ ਤੇ ਯੂਟਿਊਬ ‘ਤੇ ਵੀ ਸਰਚ ਕੀਤੇ ਸਨ ਕਿ ਕਿਹੜੇ ਹਾਲਾਤਾਂ ਵਿਚ ਇਹ ਪੈਸਾ ਜਲਦ ਮਿਲ ਜਾਂਦਾ ਹੈ।
ਦੱਸ ਦੇਈਏ ਕਿ ਰਾਜਗੜ੍ਹ ਐਡੀਸ਼ਨਲ ਐੱਸਪੀ ਮਨਕਾਮਨਾ ਪ੍ਰਸਾਦ ਨੇ ਦੱਸਿਆ ਕਿ ਬਦਰੀਪ੍ਰਸਾਦ ‘ਤੇ 40 ਤੋਂ 50 ਲੱਖ ਰੁਪਏ ਦਾ ਕਰਜ਼ ਸੀ। ਉਸ ਨੇ ਇਹ ਕਰਜ਼ ਉਤਾਰਨ ਲਈ ਪਤਨੀ ਦਾ 35 ਲੱਖ ਦਾ ਬੀਮਾ ਕਰਵਾਇਆ। ਬਦਰੀ ਇਸ ਬੀਮਾ ਰਕਮ ਨਾਲ ਕਰਜ਼ਾ ਚੁਕਾਉਣਾ ਚਾਹੁੰਦਾ ਸੀ। ਉਸ ਨੇ ਬੀਮੇ ਦੀ ਰਕਮ ਹੜੱਪਣ ਲਈ ਪਤਨੀ ਦੀ ਹੱਤਿਆ ਦੀ ਸਾਜ਼ਿਸ਼ ਰਚੀ। ਗੋਲੂ ਮੀਣਾ, ਸ਼ਾਕਿਰ ਸ਼ਾਹ ਤੇ ਹੁਰਨਪਾਲ ਸਿੰਘ ਨੂੰ 5 ਲੱਖ ਰੁਪਏ ਵਿਚ ਪਤਨੀ ਦੀ ਸੁਪਾਰੀ ਦੇ ਦਿੱਤੀ। ਤਿੰਨਾਂ ਨੇ ਗੋਲੀ ਮਾਰ ਕੇ ਪੂਜਾ ਦੀ ਹੱਤਆ ਕਰ ਦਿੱਤੀ। ਬਾਅਦ ਵਿਚ ਪੁਲਿਸ ਨੇ ਦੋਸ਼ੀ ਬਦਰੀਪ੍ਰਸਾਦ ਤੇ ਹੁਰਨਪਾਲ ਨੂੰ ਗ੍ਰਿਫਤਾਰ ਕਰ ਲਿਆ। ਗੋਲੂ ਤੇ ਸ਼ਾਕਿਰ ਫਰਾਰ ਹੈ।
26 ਜੁਲਾਈ ਨੂੰ ਵਾਰਦਾਤ ਵਾਲੀ ਰਾਤ 9.30 ਵਜੇ ਬਦਰੀਪ੍ਰਾਸਦ ਪੂਜਾ ਨੂੰ ਬਾਈਕ ‘ਤੇ ਬਿਠਾ ਕੇ ਲੈ ਗਿਆ। ਸਾਜ਼ਿਸ਼ ਦੇ ਹਿਸਾਬ ਨਾਲ ਬਦਰੀਪ੍ਰਾਸਦ ਨੇ ਕੁਰਾਵਰ ਥਾਣਾ ਇਲਾਕੇ ਦੇ ਮਾਨਾ ਜੋੜ ਕੋਲ ਬਾਈਕ ਖਰਾਬ ਹੋਣ ਦਾ ਬੋਲ ਕੇ ਰੋਕ ਦਿੱਤੀ। ਉਹ ਬਾਈਕ ਠੀਕ ਕਰਨ ਦਾ ਬਹਾਨਾ ਕਰਨ ਲੱਗਾ ਤੇ ਪਤਨੀ ਨੂੰ ਸੜਕ ‘ਤੇ ਬੈਠਣ ਨੂੰ ਕਿਹਾ ਜਿਵੇਂ ਹੀ ਪੂਜਾ ਸੜਕ ‘ਤੇ ਬੈਠੀ ਉਥੇ ਲੁਕੇ ਗੋਲੂ, ਸ਼ਾਕਿਰ ਨੇ ਪੂਜਾ ਨੂੰ ਗੋਲੀ ਮਾਰ ਦਿੱਤੀ।
ਪਤਨੀ ਦੀ ਹੱਤਿਆ ਕਰਵਾਉਣ ਦੇ ਬਾਅਦ ਬਦਰੀਪ੍ਰਸਾਦ ਨੇ ਸਾਥੀਆਂ ਨੂੰ ਕਹਿ ਕੇ ਆਪਣੀ ਕਮਰ ‘ਤੇ ਡੰਡੇ ਨਾਲ ਮਾਰਨ ਦੇ ਨਿਸ਼ਾਨ ਬਣਵਾਏ। ਹੱਤਿਆ ਦੀ ਪੂਰੀ ਫਿਲਮੀ ਕਹਾਣੀ ਬਣਾਈ। ਬਦਰੀਪ੍ਰਾਸਦ ਨੇ ਪੁਲਿਸ ਨੂੰ ਘਟਨਾ ਦੀ ਗਲਤ ਜਾਣਕਾਰੀ ਦਿੰਦੇ ਹੋਏ ਮਾਸੀ ਦੇ ਭਰਾ ਸਣੇ 4 ਲੋਕਾਂ ‘ਤੇ ਝੂਠਾ ਦੋਸ਼ ਲਗਾ ਦਿੱਤਾ ਤਾਂ ਕਿ ਬੀਮੇ ਦੇ 35 ਲੱਖ ਰੁਪਏ ਲੈ ਸਕਣ।
ਘਟਨਾ ਦੇ ਬਾਅਦ ਬਦਰੀਪ੍ਰਸਾਦ ਦੀ ਰਿਪੋਰਟ ‘ਤੇ ਪੁਲਿਸ ਨੇ ਚਾਰ ਬੇਗੁਨਾਹ ਲੋਕਾਂ ‘ਤੇ ਕੇਸ ਦਰਜ ਕੀਤਾ। ਪੁਲਿਸ ਨੇ ਵਾਰਦਾਤ ਸਮੇਂ ਚਾਰੋਂ ਦੋਸ਼ੀਆਂ ਦੀ ਮੋਬਾਈਲ ਲੋਕੇਸ਼ਨ ਕੱਢੀ। ਦੋ ਲੋਕਾਂ ਦੀ ਲੋਕੇਸ਼ਨ ਪਿੰਡ ਵਿਚ ਨਿਕਲੀ। 1 ਦੀ ਲੋਕੇਸ਼ਨ ਰਤਲਾਮ ਵਿਚ ਮਿਲੀ। ਇਸ ਤੋਂ ਪਤਾ ਲੱਗਾ ਕਿ ਇਹ ਦੋਸ਼ੀ ਨਹੀਂ ਹੈ। ਇਸ ਦੇ ਬਾਅਦ ਪੁਲਿਸ ਨੇ ਪੂਜਾ ਦੇ ਪਤੀ ਬਦਰੀਪ੍ਰਸਾਦ ਮੀਣਾ ਦੀ ਸੀਡੀਆਰ ਕਢਵਾਈ। ਹੱਤਿਆ ਵਾਲੇ ਦਿਨ ਕਿਹੜੇ ਲੋਕਾਂ ਨਾਲ ਗੱਲ ਹੋਈ ਜਿਸ ਤੋਂ ਪਤਾ ਲੱਗਿਆ ਕਿ ਪਤਨੀ ਦੀ ਹੱਤਿਆ ਤੋਂ ਪਹਿਲਾਂ ਬਦਰੀਪ੍ਰਸਾਦ ਦੀ ਤਿੰਨ ਲੋਕਾਂ ਨਾਲ ਦਿਨ ਵਿਚ ਕਈ ਵਾਰ ਗੱਲ ਹੋਈ ਹੈ। ਪੁਲਿਸ ਨੇ ਬਦਰੀਪ੍ਰਸਾਦ ਤੋਂ ਪੁੱਛਗਿਛ ਕੀਤੀ ਤਾਂ ਉਸ ਨੇ ਆਪਣਾ ਜੁਰਮ ਕਬੂਲ ਲਿਆ।
ਵੀਡੀਓ ਲਈ ਕਲਿੱਕ ਕਰੋ -: