ਰੇਲ ਮੰਤਰਾਲੇ ਨੇ ਨਰਾਤਿਆਂ ਦੌਰਾਨ ਟ੍ਰੇਨ ਤੋਂ ਯਾਤਰਾ ਕਰਨ ਵਾਲੇ ਭਗਤਾਂ ਲਈ ਸਪੈਸ਼ਲ ਮੈਨਿਊ ਦਾ ਐਲਾਨ ਕੀਤਾ ਹੈ. 9 ਦਿਨਾਂ ਤੱਕ ਚੱਲਣ ਵਾਲੇ ਇਸ ਤਿਓਹਾਰ ਦੌਰਾਨ ਵਰਤ ਰੱਖਣ ਵਾਲਿਆਂ ਨੂੰ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਟ੍ਰੇਨਾਂ ਵਿਚ ਵਰਤ ਵਾਲੀ ਥਾਲੀ ਉਪਲਬਧ ਹੋਵੇਗੀ।
ਰੇਲ ਮੰਤਰਾਲੇ ਨੇ ਟਵੀਟ ਕੀਤਾ ਕਿ ਨਰਾਤਿਆਂ ਦੇ ਸ਼ੁੱਭ ਮੌਕੇ ਭਾਰਤੀ ਰੇਲਵੇ ਤੁਹਾਡੇ ਲਈ ਸਪੈਸ਼ਲ ਥਾਲੀ ਲੈ ਕੇ ਆਇਆ ਹੈ। ਇਸ ਥਾਲੀ ਨੂੰ ‘ਫੂਡ ਆਨ ਟ੍ਰੈਕ’ ਐਪ ਰਾਹੀਂ ਮੰਗਵਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ http://ecatering.irctc.co.in ‘ਤੇ ਲਿਜਾ ਕੇ ਜਾਂ 1323 ‘ਤੇ ਕਾਲ ਕਰਕੇ ਵੀ ਖਾਣਾ ਮੰਗਵਾਇਆ ਜਾ ਸਕਦਾ ਹੈ।
78 ਰੇਲਵੇ ਸਟੇਸ਼ਨਾਂ ‘ਤੇ ਸਪੈਸ਼ਲ ਥਾਲੀ ਉਪਲਬਧ ਹੋਵੇਗੀ। ਇਲਸ ਵਿਚ ਅਹਿਮਦਾਬਾਦ, ਅੰਮ੍ਰਿਤਸਰ, ਭੋਪਾਲ, ਮੁੰਬਈ, ਗਵਾਲੀਅਰ, ਹੈਦਰਾਬਾਦ, ਜਬਲਪੁਰ, ਜੈਪੁਰ, ਚੇਨਈ ਸੈਂਟਰਲ, ਅੰਬਾਲਾ ਕੈਂਟ, ਵੀਰਾਂਗਨਾ ਲਕਸ਼ਮੀਬਾਈ, ਕਾਨਪੁਰ ਸੈਂਟਰਲ, ਦਿੱਲੀ ਸਰਾਏ ਰੋਹਿਲ, ਦਿੱਲੀ ਸ਼ਾਹਦਰ, ਉਦੇਪੁਰ ਸਿਟੀ ਸਟੇਸ਼ਨ ਸਣੇ 78 ਸਟੇਸ਼ਨ ਸ਼ਾਮਲ ਹਨ।
ਇਸ ਤੋਂ ਪਹਿਲਾਂ IRCTC ਨੇ ਨਰਾਤਿਆਂ ਮੌਕੇ ਭਾਰਤ ਗੌਰਵ ਸੈਲਾਨੀ ਟ੍ਰੇਨ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਪੈਂਟ੍ਰੀ ਕਾਰ, ਇਨਫੋਟੇਨਮੈਂਟ ਸਿਸਟਮ, ਸੀਸੀਟੀਵੀ ਕੈਮਰੇ ਤੇ ਸੁਰੱਖਿਆ ਗਾਰਡ ਸੇਵਾਵਾਂ ਨਾਲ ਲੈਸ ਇਹ ਵਿਸ਼ੇਸ਼ ਟ੍ਰੇਨ 30 ਸਤੰਬਰ ਤੋਂ ਦਿੱਲੀ ਤੋਂ ਕਟੜਾ ਲਈ ਰਵਾਨਾ ਹੋਵੇਗੀ।
ਭਾਰਤ ਗੌਰਵ ਟ੍ਰੇਨ ਵਿਚ ਸੈਨੀਆਂ ਨੂੰ ਦਿੱਲੀ, ਗਾਜ਼ੀਆਬਾਦ, ਮੇਰਠ, ਮੁਜ਼ੱਫਰਨਗਰ, ਸਹਾਰਨਪੁਰ, ਅੰਬਾਲਾ, ਸਰਹਿੰਦ, ਲੁਧਿਆਣਾ ਤੋਂ ਚੜ੍ਹਨ, ਉਤਰਨ ਦੀ ਇਜਾਜ਼ਤ ਹੋਵੇਗੀ।
ਮਾਂ ਦੁਰਗਾ ਤੇ ਉਨ੍ਹਾਂ ਦੇ 9 ਅਵਤਾਰਾਂ ਨੂੰ ਸਮਰਪਿਤ ਸ਼ਾਰਦੀਯ ਨਰਾਤੇ ਤਿਓਹਾਰ ਅੱਜ ਤੋਂ ਸ਼ੁਰੂ ਹੋ ਗਿਆ ਹੈ। 9 ਦਿਨਾਂ ਤੱਕ ਚੱਲਣ ਵਾਲੇ ਇਸ ਤਿਓਹਾਰ ਨੂੰ ਪੂਰੇ ਦੇਸ਼ ਵਿਚ ਬਹੁਤ ਉਤਸ਼ਾਹ ਤੇ ਵੱਖ-ਵੱਖ ਤਰ੍ਹਾਂ ਤੋਂ ਮਨਾਇਆ ਜਾਂਦਾ ਹੈ। ਇਨ੍ਹਾਂ ਵਿਚੋਂ ਇਕ ਰਾਮਲੀਲਾ ਹੈ, ਇਸ ਵਿਚ ਰਾਮਾਇਣ ਦੇ ਦ੍ਰਿਸ਼ਾਂ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ। ਉੱਤਰ ਭਾਰਤ ਵਿਚ ਮੁੱਖ ਤੌਰ ‘ਤੇ ਉੱਤਰ ਪ੍ਰਦੇਸ਼, ਉਤਰਾਖੰਡ, ਬਿਹਾਰ ਤੇ ਮੱਧ ਪ੍ਰਦੇਸ਼ ਵਿਚ ਆਯੋਜਿਤ ਕੀਤਾ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: