ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿਚ ਇਕ ਪਿਓ ਨੇ ਆਪਣੇ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਨਾਲ ਹੀ ਖੁਦ ਵੀ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਤੇ ਬਿਜਲੀ ਦੀਆਂ ਤਾਰਾਂ ਨੂੰ ਫੜ ਲਿਆ। ਮਾਮਲਾ ਥਾਣਾ ਮੇਹਰਬਾਨ ਤਹਿਤ ਆਉਣ ਵਾਲੀ ਏਕਤਾ ਕਾਲੋਨੀ ਦਾ ਹੈ। ਆਜ਼ਾਦੀ ਦਿਹਾੜੇ ਦੀ ਰਾਤ ਪਿਤਾ ਨੇ ਕਮਰੇ ਵਿਚ ਸੌਂ ਰਹੇ ਪੁੱਤ ਦਾ ਰਾਤ 2 ਵਜੇ ਪਜਾਮੇ ਦੇ ਨਾਲੇ ਨਾਲ ਗਲਾ ਘੋਟ ਦਿੱਤਾ। ਮਰਨ ਵਾਲੇ ਬੱਚੇ ਦੀ 8 ਸਾਲ ਸੀ। ਇਸ ਪਰਿਵਾਰ ਵਿਚ 2 ਹਫਤੇ ਵਿਚ 2 ਮੌਤਾਂ ਹੋ ਗਈਆਂ ਹਨ।
ਪੁਲਿਸ ਨੇ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਨੇ ਆਪਣਾ ਜੁਰਮ ਕਬੂਲ ਲਿਆ ਹੈ। ਦੋਸ਼ੀ ਨੇ ਪੁਲਿਸ ਨੂੰ ਕਿਹਾ ਕਿ ਉਸ ਨੇ ਬੇਟੇ ਨੂੰ ਮਾਰਨ ਤੋਂ ਪਹਿਲਾਂ ਕਿਹਾ ਸੀ ਕਿ ਉਹ ਉਸ ਨੂੰ ਉਸ ਦੀ ਮਾਂ ਕੋਲ ਭੇਜ ਰਿਹਾ ਹੈ। ਫਿਰ ਉਹ ਖੁਦ ਵੀ ਉਸ ਕੋਲ ਆ ਜਾਵੇਗਾ। ਥਾਣਾ ਮੇਹਰਬਾਨ ਦੀ ਪੁਲਿਸ ਨੇ ਮ੍ਰਿਤਕ ਬੱਚੇ ਦੇ ਦਾਦਾ ਦੀ ਸ਼ਿਕਾਇਤ ‘ਤੇ 33 ਸਾਲਾ ਦੋਸ਼ੀ ਜਗਦੀਸ਼ ਸਿੰਘ ਨੂੰ ਏਕਤਾ ਕਾਲੋਨੀ ਤੋਂ ਗ੍ਰਿਫਤਾਰ ਕਰ ਲਿਆ ਤੇ ਦੋਸ਼ੀ ਖਿਲਾਫ ਮਾਮਲਾ ਦਰਜ ਕੀਤਾ ਹੈ।
ਮ੍ਰਿਤਕ ਦੀ ਪਛਾਣ 8 ਸਾਲਾ ਗੁਰਸ਼ਰਨ ਸਿੰਘ ਵਜੋਂ ਹੋਈ ਹੈ। ਉਹ ਪੀੜਤਾ ਦਾ ਇਕਲੌਤਾ ਪੁੱਤ ਸੀ। ਜਾਣਕਾਰੀ ਦਿੰਦੇ ਹੋਏ ਏਸੀਪੀ ਗੁਰਦੇਵ ਸਿੰਘ ਨੇ ਦੱਸਿਆ ਕਿ ਦੋਸ਼ੀ ਜਗਦੀਸ਼ ਸਿੰਘ ਦੀ ਪਤਨੀ ਦੀ ਮੌਤ 20 ਦਿਨ ਪਹਿਲਾਂ ਦਮੇ ਦੀ ਬੀਮਾਰੀ ਨਾਲ ਹੋ ਗਈ ਸੀ। ਮਹਿਲਾ ਦੀ ਮੌਤ ਦੇ ਬਾਅਦ ਜਗਦੀਸ਼ ਮਾਨਸਿਕ ਤੌਰ ਤੋਂ ਪ੍ਰੇਸ਼ਾਨ ਰਹਿਣ ਲੱਗਾ। ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਉਸ ਨੇ ਬੇਟੇ ਗੁਰਸ਼ਰਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਖੁਦ ਵੀ ਬਿਜਲੀ ਦੀਆਂ ਤਾਰਾਂ ਨੂੰ ਫੜ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ।
ਵੀਡੀਓ ਲਈ ਕਲਿੱਕ ਕਰੋ -:
“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “
ਦੋਸ਼ੀ ਜਗਦੀਸ਼ ਦੇ ਪਿਤਾ ਗਣੇਸ਼ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਐਤਵਾਰ ਦੀ ਰਾਤ ਜਗਦੀਸ਼ ਆਪਣੇ ਪੁੱਤਨਾਲ ਕਮਰੇ ਵਿਚ ਸੌਂ ਰਿਹਾ ਸੀ ਜਦੋਂ ਕਿ ਉਹ ਦੂਜੇ ਕਮਰੇ ਵਿਚ ਸੌਂ ਰਿਹਾ ਸੀ। ਜਗਦੀਸ਼ ਸਿੰਘ ਦੇ ਰੋਣ ਦੀ ਆਵਾਜ਼ ਸੁਣ ਕੇ ਉਹ ਜਾਗ ਗਿਆ। ਜਦੋਂ ਉਹ ਤੇਜ਼ੀ ਨਾਲ ਕਮਰੇ ਵਿਚ ਗਿਆ ਤਾਂ ਜਗਦੀਸ਼ ਸਿੰਘ ਨੂੰ ਫਰਸ਼ ‘ਤੇ ਦੇਖਿਆ ਤੇ ਗੁਰਸ਼ਰਨ ਸਿੰਘ ਬਿਸਤਰ ‘ਤੇ ਮ੍ਰਿਤਕ ਪਿਆ ਹੋਇਆ ਸੀ। ਇਹ ਦੇਖ ਕੇ ਉਹ ਹੈਰਾਨ ਹੋ ਗਿਆ। ਏਸੀਪੀ ਗੁਰਦੇਵ ਸਿੰਘ ਮੁਤਾਬਕ ਦੋਸ਼ੀ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।