ਸਰਕਾਰ ਨੇ ਡੀਜ਼ਲ ਅਤੇ ਹਵਾਬਾਜ਼ੀ ਬਾਲਣ (ਏਟੀਐਫ) ਦੀ ਬਰਾਮਦ ‘ਤੇ ਵਿੰਡਫਾਲ ਟੈਕਸ ਵਧਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਘਰੇਲੂ ਪੱਧਰ ‘ਤੇ ਪੈਦਾ ਹੋਣ ਵਾਲੇ ਕੱਚੇ ਤੇਲ ‘ਤੇ ਵੀ ਡਿਊਟੀ ਵਧਾਈ ਗਈ ਹੈ।
ਹੁਣ ਡੀਜ਼ਲ ਦੀ ਬਰਾਮਦ ‘ਤੇ ਵਿੰਡਫਾਲ ਟੈਕਸ ਵਧਾ ਕੇ 12 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ, ਜਦੋਂ ਕਿ ਏਟੀਐਫ ‘ਤੇ ਟੈਕਸ ਹੁਣ 3.50 ਰੁਪਏ ਪ੍ਰਤੀ ਲੀਟਰ ਹੋਵੇਗਾ। ਇਸ ਦੇ ਨਾਲ ਹੀ ਘਰੇਲੂ ਪੱਧਰ ‘ਤੇ ਕੱਢੇ ਜਾਣ ਵਾਲੇ ਕੱਚੇ ਤੇਲ ‘ਤੇ ਡਿਊਟੀ 3,000 ਰੁਪਏ ਤੋਂ ਵਧਾ ਕੇ 11,000 ਰੁਪਏ ਪ੍ਰਤੀ ਟਨ ਕਰਨ ਦਾ ਐਲਾਨ ਕੀਤਾ ਗਿਆ। ਨਵੀਆਂ ਦਰਾਂ ਐਤਵਾਰ ਤੋਂ ਲਾਗੂ ਹੋਣਗੀਆਂ।
ਇਸ ਤੋਂ ਪਹਿਲਾਂ ਲਗਾਤਾਰ ਦੋ ਪੰਦਰਵਾੜਿਆਂ ‘ਚ ਵਿੰਡਫਾਲ ਟੈਕਸ ‘ਚ ਕਟੌਤੀ ਕੀਤੀ ਜਾਂਦੀ ਸੀ ਪਰ ਵਿਸ਼ਵ ਪੱਧਰ ‘ਤੇ ਕੱਚੇ ਤੇਲ ਦੀਆਂ ਕੀਮਤਾਂ ‘ਚ ਹਾਲ ਹੀ ‘ਚ ਹੋਏ ਵਾਧੇ ਦੇ ਮੱਦੇਨਜ਼ਰ ਇਸ ਵਾਰ ਕੱਚੇ ਤੇਲ, ਡੀਜ਼ਲ ਅਤੇ ਏਟੀਐੱਫ ‘ਤੇ ਡਿਊਟੀ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ।
ਡੀਜ਼ਲ ਦੀ ਬਰਾਮਦ ‘ਤੇ ਵਿੰਡਫਾਲ ਟੈਕਸ 6.5 ਰੁਪਏ ਤੋਂ ਵਧਾ ਕੇ 12 ਰੁਪਏ ਪ੍ਰਤੀ ਲੀਟਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ATF ਨਿਰਯਾਤ ‘ਤੇ ਇਹ ਟੈਕਸ ਜ਼ੀਰੋ ਤੋਂ ਵਧਾ ਕੇ 3.50 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: