ਮੋਦੀ ਸਰਕਾਰ ਤੁਹਾਡੀ ਤਨਖਾਹ ਵਿਚ ਫਿਟਮੇਂਟ ਫੈਕਟਰ ਜ਼ਰੀਏ ਬੇਸਿਕ ਪੇ ਅਤੇ ਮਹਿੰਗਾਈ ਭੱਤਾ ਵਧਾ ਸਕਦੀ ਹੈ। ਸਰਕਾਰ ਜਨਵਰੀ 2022 ਵਿਚ ਮਹਿੰਗਾਈ ਭੱਤਾ 2 ਤੋਂ 3 ਫੀਸਦੀ ਤੱਕ ਵਧਾ ਸਕਦੀ ਹੈ। ਇਸ ਦੇ ਨਾਲ ਹੀ ਫਿਟਮੇਂਟ ਫੈਕਟਰ ਤਹਿਤ ਬੇਸਿਕ ਪੇ 18,000 ਰੁਪਏ ਤੋਂ ਵਧਾ ਕੇ 26,000 ਰੁਪਏ ਕਰ ਸਕਦੀ ਹੈ।
ਫਿਟਮੇਂਟ ਫੈਕਟਰ ਨੂੰ ਆਖਰੀ ਵਾਰ 2016 ਵਿਚ ਵਧਾਇਆ ਗਿਆ ਸੀ, ਜਿਸ ਵਿਚ ਕਰਮਚਾਰੀਆਂ ਦੀ ਘੱਟੋ-ਘੱਟ ਬੇਸਿਕ ਤਨਖਾਹ 6000 ਤੋਂ ਵਧਾ ਕੇ 18,000 ਰੁਪਏ ਕੀਤੀ ਗਈ ਸੀ। ਫਿਟਮੇਂਟ ਫੈਕਟਰ ‘ਚ ਸੰਭਾਵਿਤ ਵਾਧੇ ਨਾਲ ਘੱਟੋ-ਘੱਟ ਬੇਸਿਕ ਤਨਖਾਹ 26,000 ਰੁਪਏ ਹੋ ਸਕਦੀ ਹੈ। ਹੁਣ ਘੱਟੋ-ਘੱਟ ਬੇਸਿਕ ਪੇ 18,000 ਰੁਪਏ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
26,000 ਰੁਪਏ ਦੀ ਬੇਸਿਕ ਤਨਖਾਹ ‘ਤੇ 31 ਫੀਸਦੀ ਦੀ ਦਰ ਨਾਲ ਡੀਏ ਮਿਲੇਗਾ ਤਾਂ 26,000 ਰੁਪਏ ਦੀ ਬੇਸਿਕ ਪੇ ‘ਤੇ 31 ਫੀਸਦੀ ਦੀ ਦਰ ਨਾਲ 8,060 ਰੁਪਏ ਮਹੀਨੇ ਦਾ ਬੇਸਿਕ ਪੇ ਮਿਲੇਗਾ। ਮਤਲਬ ਮਹੀਨਾਵਾਰ ਘੱਟੋ-ਘੱਟ ਤਨਖਾਹ 34,060 ਰੁਪਏ ਬੈਂਕ ਖਾਤੇ ‘ਚ ਆਵੇਗੀ। ਜੇਕਰ ਮਹਿੰਗਾਈ ਭੱਤਾ 3 ਫੀਸਦੀ ਵਧ ਕੇ 34 ਫੀਸਦੀ ਹੋ ਜਾਂਦਾ ਹੈ ਤਾਂ ਡੀਏ 8840 ਰੁਪਏ ਮਿਲੇਗਾ ਅਤੇ ਘੱਟੋ-ਘੱਟ ਮਹੀਨਾਵਾਰ ਤਨਖਾਹ 34,840 ਰੁਪਏ ਮਿਲੇਗੀ। ਇਸ ਤਰ੍ਹਾਂ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀ ਤਨਖਾਹ ਵਿੱਚ ਨਵੇਂ ਸਾਲ ਵਿੱਚ ਵਾਧਾ ਹੋ ਸਕਦਾ ਹੈ।