ਅੰਮ੍ਰਿਤਸਰ:- ਪੰਜਾਬ ਪੁਲਿਸ ਦੀ ਭਰਤੀ ਦੀ ਅੰਤਿਮ ਤਾਰੀਖ 30 ਅਗਸਤ ਸੰਬਧੀ ਅੱਜ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗਰੈਜੂਏਟ ਵਿਦਿਆਰਥੀਆਂ ਵਲੋਂ ਪੰਜਾਬ ਸਰਕਾਰ ਨੂੰ ਆਪਣੇ ਵਾਅਦਿਆਂ ਦੀ ਯਾਦ ਦਿਵਾਉਦੀਆ ਓਵਰ ਐਜ ਵਿਚ ਰਿਲੈਕਸ਼ੈਸ਼ਨ ਦੀ ਮੰਗ ਕੀਤੀ ਹੈ।
ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗਰੈਜੂਏਟ ਨੌਜਵਾਨਾਂ ਨੇ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਕਾਲ ਵਿਚ ਘਰਾਂ ਦੇ ਘਰ ਉਜਾੜ ਗਏ ਅਤੇ ਹਰ ਕੰਮ ਵਿਚ ਦੋ ਸਾਲ ਦਾ ਗੈਪ ਪਿਆ ਸੀ ਜਿਸਦੇ ਚੱਲਦੇ ਹੁਣ ਅਸੀਂ ਮਾਨ ਸਰਕਾਰ ਕੋਲੋਂ ਮੰਗ ਕਰਦੇ ਹਾ ਕਿ ਰੱਖੜ ਪੁੰਨਿਆ ‘ਤੇ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਸਾਡੀਆਂ ਮੰਗਾਂ ‘ਤੇ ਗੌਰ ਕਰਦਿਆ ਸਾਨੂੰ 30 ਅਗਸਤ ਤਕ ਹੋਣ ਵਾਲੀ ਸਬ ਇੰਸਪੈਕਟਰ ਦੀ ਭਰਤੀ ਵਿਚ ਪੰਜਾਬ ਪੁਲਿਸ ਵਿਚ ਸੇਵਾ ਨਿਭਾਉਣ ਦਾ ਮੌਕਾ ਦੇਣ ਅਤੇ ਸਾਡੀ ਓਵਰ ਐਜ ਦੇ ਚੱਲਦਿਆਂ 28 ਤੋਂ 32 ਸਾਲ ਤਕ ਦੀ ਰਿਲੈਕਸ਼ੈਸਨ ਦੇ ਸੇਵਾ ਨਿਭਾਉਣ ਦਾ ਮੌਕੇ ਦਿਓ।
ਵੈਸੇ ਵੀ ਨਵੀਂ ਪੀੜੀ ਬਾਹਰ ਵਿਦੇਸ਼ਾਂ ‘ਚ ਰੁਖ ਕਰ ਰਹੀ ਹੈ ਅਤੇ ਜੇਕਰ ਸਾਨੂੰ ਮੌਕਾ ਨਾ ਮਿਲਿਆ ਤਾ ਇਹ ਪੋਸਟਾਂ ਖਾਲੀ ਰਹਿ ਜਾਣਗੀਆਂ ਤੇ ਬੇਰੋਜ਼ਗਾਰੀ ਵੱਧਦੀ ਜਾਵੇਗੀ। ਸਾਡੀ ਆਪ ਸਰਕਾਰ ਦੇ ਅੱਗੇ ਅਪੀਲ ਹੈ ਸਾਡੀਆਂ ਮੰਗਾਂ ‘ਤੇ ਗੌਰ ਕੀਤਾ ਜਾਵੇ ਤੇ ਜੋ ਵਾਅਦਾ ਮੁਖਮੰਤਰੀ ਮਾਨ ਨੇ ਬਾਬਾ ਬਕਾਲਾ ਵਿੱਚ ਕੀਤਾ ਸੀ, ਉਸਨੂੰ ਪੁਰਾ ਕੀਤਾ ਜਾਵੇ।
ਵੀਡੀਓ ਲਈ ਕਲਿੱਕ ਕਰੋ -: