ਟਰਾਂਸਪੋਰਟੇਸ਼ਨ ਟੈਂਡਰ ਘਪਲੇ ਵਿਚ ਗ੍ਰਿਫਤਾਰ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਪਟੀਸ਼ਨ ‘ਤੇ ਅੱਜ ਸੁਣਵਾਈ ਹੋਵੇਗੀ। ਉਹ 14 ਦਿਨ ਦੀ ਨਿਆਇਕ ਹਿਰਾਸਤ ਵਿਚ ਹੈ। ਘਪਲੇ ਦੀ ਜਾਂਚ ਕਰਦੇ ਹੋਏ ਵਿਜੀਲੈਂਸ ਨੇ ਆਸ਼ੂ ਨੂੰ 22 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ। 3 ਵਾਰ ਵਿਚ 8 ਦਿਨ ਦਾ ਰਿਮਾਂਡ ਲੈਣ ਦੇ ਬਾਅਦ ਆਸ਼ੂ ਨੂੰ 31 ਅਗਸਤ ਨੂੰ ਪਟਿਆਲਾ ਜੇਲ੍ਹ ਵਿਚ ਭੇਜ ਦਿੱਤਾ ਗਿਆ ਹੈ।
ਹੁਣ ਆਸ਼ੂ ਨੇ ਜ਼ਮਾਨਤ ਪਟੀਸ਼ਨ ਲਗਈ ਹੋਈ ਹੈ ਜਿਸ ‘ਤੇ 7 ਸਤੰਬਰ ਨੂੰ ਬਹਿਸ ਹੋਈ ਸੀ ਤੇ ਅਦਾਲਤ ਨੇ ਅਗਲੀ ਤਰੀਖ 9 ਸਤੰਬਰ ਤੈਅ ਕੀਤੀ ਸੀ। ਇਹ ਸਿਰਫ ਹੁਣ ਇਕ ਘਪਲੇ ਦਾ ਮਾਮਲਾ ਨਹੀਂ ਹੈ। ਆਸ਼ੂ ਖਿਲਾਫ ਸ਼ਿਕਾਇਤਾਂ ਦੇ ਢੇਰ ਵਿਜੀਲੈਂਸ ਦੇ ਕੋਲ ਲੱਗ ਰਹੇ ਹਨ। ਟਰਾਂਸਪੋਰਟੇਸ਼ਨ ਟੈਂਡਰ ਘਪਲੇ ਵਿਚ ਵਿਜੀਲੈਂਸ ਦੇ ਹੱਥ ਅਜੇ ਤੱਕ ਖਾਲੀ ਹੀ ਲੱਗ ਰਹੇ ਹਨ ਕਿਉਂਕਿ 7 ਦੋਸ਼ੀਆਂ ਵਿਚੋਂ ਵਿਜੀਲੈਂਸ ਸਿਰਫ ਦੋ ਲੋਕਾਂ ਨੂੰ ਹੀ ਪਕੜ ਸਕੀ ਹੈ ਜਿਨ੍ਹਾਂ ਵਿਚ ਠੇਕੇਦਾਰ ਤੇਲੂਰਾਮ ਤੇ ਭਾਰਤ ਭੂਸ਼ਣ ਆਸ਼ੂ ਸ਼ਾਮਲ ਹਨ।
ਇਹ ਵੀ ਪੜ੍ਹੋ : ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਡਾਇਮੰਡ ਲੀਗ ਟਰਾਫੀ ਜਿੱਤਣ ਵਾਲੇ ਬਣੇ ਪਹਿਲੇ ਭਾਰਤੀ
ਬਾਕੀ ਦੇ ਦੋਸ਼ੀ ਕਿਥੇ ਲੁਕੇ ਹਨ ਜਾਂ ਕਿਸ ਰਾਜਨੇਤਾ ਦੀ ਸ਼ਰਨ ਵਿਚ ਹਨ,ਇਹ ਜਾਂਚ ਦਾ ਵਿਸ਼ਾ ਹੈ। 7 ਦੋਸ਼ੀਆਂ ਵਿਚੋਂ 5 ਜਗਰੂਪ ਸਿੰਘ, ਸੰਦੀਪ ਭਾਟੀਆ, ਰਾਕੇਸ਼ ਸਿੰਗਲਾ, ਮੀਨੂੰ ਮਲਹੋਤਰਾ ਤੇ ਇੰਦਰਜੀਤ ਇੰਦੀ 22 ਦਿਨ ਤੋਂ ਫਰਾਰ ਹਨ। ਕਿਥੇ ਲੁਕੇ ਹਨ ਅਜੇ ਤੱਕ ਵਿਜੀਲੈਂਸ ਇਹ ਪਤਾ ਨਹੀਂ ਲਗਾ ਸਕੀ ਹੈ। ਕੇਸ ਨਾਲ ਜੁੜੀਆਂ 2 ਫਾਇਲਾਂ ਗਾਇਬ ਹਨ। ਈਸੇਵਾਲ ਤੋਂ ਮਿਲੀਆਂ ਰਜਿਸਟਰੀਆਂ ਦੀ ਜਾਂਚ ਵੀ ਅਜੇ ਨਹੀਂ ਹੋਈ ਹੈ।
ਭਾਰਤ ਭੂਸ਼ਣ ਆਸ਼ੂ ਸਮੇਤ ਉਸ ਦੇ ਸਾਥੀਆਂ ‘ਤੇ 2 ਹਜ਼ਾਰ ਕਰੋੜ ਦੇ ਟਰਾਂਸਪੋਰਟ ਟੈਂਡਰ ਘੁਟਾਲੇ ਦਾ ਦੋਸ਼ ਹੈ। ਕਾਰਾਂ, ਦੋ ਪਹੀਆ ਵਾਹਨਾਂ ਦੇ ਨੰਬਰ ਦੇ ਕੇ ਟੈਂਡਰ ਜਿੱਤੇ ਗਏ ਅਤੇ ਕਰੋੜਾਂ ਦਾ ਗਬਨ ਕੀਤਾ ਗਿਆ। ਆਸ਼ੂ ‘ਤੇ ਛੋਟੇ ਠੇਕੇਦਾਰਾਂ ਵੱਲੋਂ ਪੰਜਾਬ ਦੀਆਂ ਮੰਡੀਆਂ ਵਿੱਚ ਲੇਬਰ ਅਤੇ ਟਰਾਂਸਪੋਰਟੇਸ਼ਨ ਟੈਂਡਰਾਂ ਵਿੱਚ ਦੁਰਵਿਵਹਾਰ ਕਰਨ ਦੇ ਦੋਸ਼ ਲਾਏ ਗਏ ਸਨ। ਛੋਟੇ ਠੇਕੇਦਾਰਾਂ ਨੂੰ ਨਜ਼ਰਅੰਦਾਜ਼ ਕਰਕੇ 20-25 ਲੋਕਾਂ ਨੂੰ ਫਾਇਦਾ ਪਹੁੰਚਾਇਆ ਗਿਆ।
ਵੀਡੀਓ ਲਈ ਕਲਿੱਕ ਕਰੋ -: