ਪੰਜਾਬ ਦੀਆਂ ਜੇਲ੍ਹਾਂ ਦਾ ਕਨੈਕਸ਼ਨ ਹੁਣ ਪਾਕਿਸਤਾਨ ਨਾਲ ਜੁੜ ਗਿਆ ਹੈ। ਜੇਲ੍ਹ ਵਿਚ ਬੈਠੇ ਗੈਂਗਸਟਰ ਸਰਹੱਦ ਪਾਰ ਤੋਂ ਹਥਿਆਰ ਪੰਜਾਬ ਵਿਚ ਮੰਗਵਾ ਰਹੇ ਹਨ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ STF ਨੇ ਦੱਸਿਆ ਕਿ ਪੰਜਾਬ ਦੀ ਜੇਲ੍ਹ ਤੋਂ ਗੈਂਗਸਟਰ ਨੇ ਪਾਕਿਸਤਾਨ ਵਿਚ ਫੋਨ ਕੀਤਾ ਤੇ ਹਥਿਆਰ ਮੰਗਵਾਏ ਹਨ।
ਐੱਸਟੀਐੱਫ ਨੇ ਹੁਣ ਇਸ ਮਾਮਲੇ ਵਿਚ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਹੈ ਪਰ ਜਲਦ ਹੀ ਇਸ ਨੂੰ ਜਨਤਕ ਕੀਤਾ ਜਾ ਸਕਦਾ ਹੈ ਕਿ ਕਿਸ ਗੈਂਗਸਟਰ ਨੇ ਜੇਲ੍ਹ ਤੋਂ ਪਾਕਿਸਤਾਨ ਵਿਚ ਫੋਨ ਕਰਕੇ ਹਥਿਆਰ ਮੰਗਵਾਏ ਸਨ। ਇਸ ਸੂਚਨਾ ਦੇ ਬਾਅਦ ਜੇਲ੍ਹ ਮੰਤਰੀ ਨੇ ਜੇਲ੍ਹਾਂ ਵਿਚ ਗੈਂਗਸਟਰਾਂ ‘ਤੇ ਖਾਸ ਨਜ਼ਰ ਰੱਖਣ ਦੇ ਹੁਕਮ ਦਿੱਤੇ ਹਨ।
ਦਿਨ ਸਮੇਂ 5 ਤੋਂ 6 ਵਾਰ ਗੈਂਗਸਟਰਾਂ ਦੀ ਚੈਕਿੰਗ ਕੀਤੀ ਜਾਵੇ। ਦੱਸਿਆ ਜਾ ਰਿਹਾ ਹੈ ਕਿ ਅਜੇ ਕੁਝ ਦਿਨ ਪਹਿਲਾਂ ਹੀ ਨਸ਼ਾ ਤਸਕਰ ਜਗਦੀਸ਼ ਭੋਲਾ ਤੋਂ ਵੀ ਪਟਿਆਲਾ ਜੇਲ੍ਹ ਤੋਂ ਮੋਬਾਈਲ ਬਰਾਮਦ ਹੋਇਆ ਸੀ। ਇਸ ਵਿਚ ਭੋਲਾ ਨੇ ਜੇਲ੍ਹ ਸੁਪਰੀਡੈਂਟ ਨੂੰ ਵੀ ਧਮਕੀਆਂ ਦਿੱਤੀਆਂ ਸਨ।
ਜੇਲ੍ਹ ਮੰਤਰੀ ਇਹੀ ਕਹਿੰਦੇ ਰਹੇ ਹਨ ਕਿ ਗੈਂਗਸਟਰਾਂ ਲਈ ਪਿਛਲੀਆਂ ਸਰਕਾਰਾਂ ਨੇ ਜੇਲ੍ਹ ਸੇਫ ਹਾਊਸ ਬਣਾਏ ਸਨ ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਨਾਲ ਗੈਂਗਸਟਰਾਂ ‘ਤੇ ਸਖਤੀ ਕੀਤੀ ਗਈ ਹੈ। ਜਿਹੜੇ ਜੇਲ੍ਹਾਂ ਤੋਂ ਮੋਬਾਈਲ ਬਰਾਮਦ ਹੋਏ ਹਨ ਉਨ੍ਹਾਂ ਵਿਚੋਂ ਪਟਿਆਲਾ ਜੇਲ੍ਹ ਪਹਿਲੇ ਨੰਬਰ ‘ਤੇ ਹੈ।
ਹੁਣ ਤੱਕ ਪਟਿਆਲਾ ਜੇਲ੍ਹ ਵਿੱਚ ਚੈਕਿੰਗ ਦੌਰਾਨ ਸੈਂਕੜੇ ਫ਼ੋਨ ਬਰਾਮਦ ਕੀਤੇ ਜਾ ਚੁੱਕੇ ਹਨ। ਜੇਲ੍ਹ ਦੇ ਬਾਹਰੋਂ ਆਉਣ ਜਾਣ ਵਾਲੇ ਥ੍ਰੋਅ ਨੂੰ ਰੋਕਣ ਲਈ ਕੰਮ ਚੱਲ ਰਿਹਾ ਹੈ। ਇਸ ਦੇ ਨਾਲ ਹੀ ਜੇਲ੍ਹਾਂ ਵਿੱਚ ਜੈਮਰ ਆਦਿ ਲਗਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਜੇਲ੍ਹਾਂ ਦੇ ਆਲੇ-ਦੁਆਲੇ ਸੀਸੀਟੀਵੀ ਆਦਿ ਦੀ ਸਮੇਂ-ਸਮੇਂ ‘ਤੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਸੁੱਟਣ ਵਾਲਿਆਂ ਦਾ ਵੀ ਪਤਾ ਲਗਾਇਆ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -: