ਫਿਲਮ ‘ਦਿ ਕੇਰਲਾ ਸਟੋਰੀ’ ਨੂੰ ਲੈ ਕੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਪੱਛਮੀ ਬੰਗਾਲ ‘ਚ ਫਿਲਮ ‘ਤੇ ਬੈਨ ਲਗਾ ਦਿੱਤਾ ਗਿਆ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਇਹ ਫੈਸਲਾ ਨਫਰਤ ਤੇ ਹਿੰਸਾ ਦੀ ਕਿਸੇ ਵੀ ਘਟਣਾ ਤੋਂ ਬਚਣ ਤੇ ਸੂਬੇ ਵਿਚ ਅਮਨ-ਸ਼ਾਂਤੀ ਬਣਾਏ ਰੱਖਣ ਨੂੰ ਲੈ ਕੇ ਲਿਆ ਗਿਆ ਹੈ।
ਪੂਰੇ ਮਾਮਲੇ ਵਿਚ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਕਹਿਣਾ ਹੈ ਕਿ ਪੱਛਮੀ ਬੰਗਾਲ ਵਰਗਾ ਸੂਬਾ ਫਿਲਮ ਨੂੰ ਬੈਨ ਕਰਕੇ ਗਲਤ ਕਰ ਰਿਹਾ ਹੈ। ਮਮਤਾ ਬਨਰਜੀ ਦੇ ਸੂਬੇ ਵਿਚ ਇਕ ਬੱਚੀ ਦੀ ਹੱਤਿਆ ਹੋਈ ਜਿਸ ਤਰ੍ਹਾਂ ਤੋਂ ਬੇਟੀ ਨੂੰ ਘਸੀਟ ਕੇ ਲੈ ਜਾਂਦੇ ਹਨ, ਉਹ ਦ੍ਰਿਸ਼ ਸ਼ਰਮਸਾਰ ਕਰਨ ਵਾਲਾ ਹੈ। ਤੁਸੀਂ ਉਸ ‘ਤੇ ਜਵਾਬ ਤਾਂ ਨਹੀਂ ਦਿੰਦੇ ਪਰ ਫਿਲਮ ਨੂੰ ਬੈਨ ਕਰਕੇ ਅਜਿਹਾ ਕੰਮ ਕਰਦੇ ਹੋ। ਕੀ ਮਿਲ ਰਿਹਾ ਹੈ।
ਇਹ ਵੀ ਪੜ੍ਹੋ : ਜਲੰਧਰ ਲੋਕ ਸਭਾ ਉਪ ਚੋਣ: ਪੰਜਾਬ ਸਰਕਾਰ ਵੱਲੋਂ 10 ਮਈ ਨੂੰ ਸਥਾਨਕ ਛੁੱਟੀ ਦਾ ਐਲਾਨ
ਦੱਸ ਦੇਈਏ ਕਿ ਸਾਰੇ ਵਿਵਾਦਾਂ ਦੇ ਬਾਵਜੂਦ ਇਹ ਫਿਲਮ ਬਾਕਸ ਆਫਿਸਰ ‘ਤੇ ਖੂਬ ਕਲੈਕਸ਼ਨ ਕਰ ਰਹੀ ਹੈ। ਫਿਲਮ ਨੂੰ ਆਮ ਲੋਕਾਂ ਦੀ ਪ੍ਰਸ਼ੰਸਾ ਮਿਲ ਰਹੀ ਹੈ। ਇਹੀ ਵਜ੍ਹਾ ਹੈ ਕਿ ਇਸ ਨੂੰ ਦੇਖਣ ਲਈ ਟਿਕਟ ਖਿੜਕੀ ‘ਤੇ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਹੁਣ ਤੱਕ ਪ੍ਰਾਪਤ ਅੰਕੜਿਆਂ ਮੁਤਾਬਕ ਫਿਲਮ ਨੇ ਪਹਿਲੇ ਵੀਕਐਂਡ ‘ਤੇ 30 ਕਰੋੜ ਤੋਂ ਵੱਧ ਦਾ ਕਲੈਕਸ਼ਨ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: