ਦੀਵਾਲੀ ਮੌਕੇ ਹਰ ਘਰ ਵਿਚ ਸਫਾਈ ਹੁੰਦੀ ਹੈ ਪਰ ਸ਼ਾਇਦ ਹੀ ਕਿਸੇ ਨੂੰ ਇਸ ਤੋਂ ਵੱਡੀ ਰਕਮ ਮਿਲਦੀ ਹੋਵੇ। ਕੇਂਦਰ ਸਰਕਾਰ ਨੇ ਦੀਵਾਲੀ ਦੀ ਸਫਾਈ ਵਿਚ ਨਿਕਲੇ ਕਬਾੜ ਤੋਂ 254 ਕਰੋੜ ਰੁਪਏ ਦੀ ਰਕਮ ਹਾਸਲ ਕੀਤੀ ਹੈ। ਇਹ ਰਕਮ ਕੇਂਦਰ ਸਰਕਾਰ ਦੇ ਵਿਭਾਗਾਂ ਨਾਲ ਜੁੜੇ ਦਫਤਰਾਂ ਤੋਂ ਨਿਕਲੇ ਕਬਾੜੇ ਨੂੰ ਵੇਚਣ ਤੋਂ ਮਿਲੀ ਹੈ।
ਕੇਂਦਰੀ ਮੰਤਰੀ ਜੀਤੇਂਦਰ ਸਿੰਘ ਨੇ ਦੱਸਿਆ ਕਿ ਦੀਵਾਲੀ ਤੋਂ ਪਹਿਲਾਂ ਸਫਾਈ ਦੀ ਇਹ ਮੁਹਿੰਮ 3 ਹਫਤਿਆਂ ਤੱਕ ਚੱਲੀ। ਇਸ ਤੋਂ ਨਿਕਲੇ ਕਬਾੜ ਨੂੰ ਵੇਚ ਦਿੱਤਾ ਗਿਆ ਜਿਸ ਵਿਚੋਂ 250 ਕਰੋੜ ਤੋਂ ਵਧ ਦੀ ਰਕਮ ਮਿਲ ਗਈ। ਇਸ ਦੇ ਇਲਾਵਾ 37 ਲੱਖ ਵਰਗ ਫੁੱਟ ਜ਼ਮੀਨ ਵੀ ਖਾਲੀ ਹੋਈ ਹੈ।
ਇਸ ਜ਼ਮੀਨ ‘ਤੇ ਸਾਰਾ ਕਬਾੜ ਰੱਖਿਆ ਹੋਇਆ ਸੀ। ਹੁਣ ਇਸ ਜ਼ਮੀਨ ਨੂੰ ਕੁਝ ਹੋਰ ਕੰਮਾਂ ਲਈ ਵਰਤਿਆ ਜਾ ਸਕਦਾ ਹੈ। ਸਫ਼ਾਈ ਮੁਹਿੰਮ ਦੇ ਦੂਜੇ ਗੇੜ ਦੀ ਸ਼ੁਰੂਆਤ ਤੋਂ ਹੀ ਕੇਂਦਰ ਸਰਕਾਰ ਦੇ ਵਿਭਾਗ ਸਫ਼ਾਈ ਮੁਹਿੰਮ ਵਿੱਚ ਜੁਟੇ ਹੋਏ ਸਨ। ਮੰਤਰੀ ਨੇ ਦੱਸਿਆ ਕਿ ਸਾਰੇ ਵਿਭਾਗਾਂ ਵੱਲੋਂ 31 ਅਕਤੂਬਰ ਤੱਕ ਸਫਾਈ ਅਭਿਆਨ ਚਲਾਇਆ ਜਾ ਰਿਹਾ ਹੈ।ਇਸ ਤਹਿਤ ਅਣਵਰਤੀਆਂ ਫਾਈਲਾਂ ਅਤੇ ਹੋਰ ਸਮੱਗਰੀ ਵੇਚੀ ਜਾ ਰਹੀ ਹੈ, ਜੋ ਹੁਣ ਵਰਤੋਂ ਵਿੱਚ ਨਹੀਂ ਆਉਂਦੀਆਂ। ਇਸ ਤੋਂ ਇਲਾਵਾ ਅਜਿਹੀਆਂ ਚੀਜ਼ਾਂ ਨੂੰ ਪਹਿਲ ਦਿੱਤੀ ਜਾਵੇਗੀ, ਜੋ ਵਾਤਾਵਰਨ ਨੂੰ ਠੀਕ ਰੱਖਣ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਦੇਸ਼ ‘ਚ ਸਵੱਛਤਾ ਮੁਹਿੰਮ ਨੇ ਲੋਕ ਲਹਿਰ ਦਾ ਰੂਪ ਧਾਰਨ ਕਰ ਲਿਆ ਹੈ।
ਜਤਿੰਦਰ ਸਿੰਘ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਕੰਮ ਵੀ ਤੇਜ਼ੀ ਨਾਲ ਮੁਕੰਮਲ ਕਰ ਲਏ ਗਏ ਹਨ। ਕੁੱਲ 40 ਲੱਖ ਫਾਈਲਾਂ ਦੀ ਸਮੀਖਿਆ ਕੀਤੀ ਗਈ। 3 ਲੱਖ ਤੋਂ ਵੱਧ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਹੈ। ਇਸ ਤੋਂ ਇਲਾਵਾ 588 ਨਿਯਮਾਂ ਵਿੱਚ ਢਿੱਲ ਦਿੱਤੀ ਗਈ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਸਵੱਛਤਾ ਅਭਿਆਨ ਨੂੰ ਲੈ ਕੇ ਸਾਰੇ ਮੰਤਰਾਲਿਆਂ ਵਿੱਚ ਉਤਸ਼ਾਹ ਦੇਖਿਆ ਗਿਆ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਦੱਸ ਦੇਈਏ ਕਿ ਇਸ ਦੌਰਾਨ ਕੇਂਦਰ ਸਰਕਾਰ ਵੱਲੋਂ ਅਗਲੇ ਡੇਢ ਸਾਲ ਵਿੱਚ 10 ਲੱਖ ਭਰਤੀਆਂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਤਹਿਤ ਧਨਤੇਰਸ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 75 ਹਜ਼ਾਰ ਲੋਕਾਂ ਨੂੰ ਨਿਯੁਕਤੀ ਪੱਤਰ ਸੌਂਪੇ।