ਇੰਟਰਨੈੱਟ ਜ਼ਰੀਏ ਸਾਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲੀਆਂ ਹਨ ਤਾਂ ਜੋਖਿਮ ਵੀ ਕਾਫੀ ਵਧੇ ਹਨ। ਅੱਜ ਕੱਲ੍ਹ ਸ਼ਾਪਿੰਗ ਤੋਂ ਲੈ ਕੇ ਨੌਕਰੀ ਤੱਕ ਸਾਰਾ ਕੁਝ ਇੰਟਰਨੈੱਟ ਜ਼ਰੀਏ ਕੁਝ ਮਿੰਟਾਂ ਵਿਚ ਹੋ ਜਾਂਦਾ ਹੈ ਪਰ ਇਸ ਕਾਰਨ ਆਨਲਾਈਨ ਫਰਾਡ ਦੇ ਮਾਮਲੇ ਵੀ ਕਾਫੀ ਤੇਜ਼ੀ ਨਾਲ ਵਧੇ ਹਨ। ਸਰਕਾਰ ਲੋਕਾਂ ਨੂੰ ਸਾਈਬਰ ਕ੍ਰਾਈਮ ਤੋਂ ਬਚਾਉਣ ਲਈ SMS, ਰੇਡੀਓ ਤੇ ਕਈ ਹੋਰ ਤਰੀਕਿਆਂ ਨਾਲ ਮੁਹਿੰਮ ਚਲਾਉਂਦੀ ਰਹਿੰਦੀ ਹੈ।
ਗ੍ਰਹਿ ਮੰਤਰਾਲੇ ਵੱਲੋਂ ਬੇਰੁਜ਼ਗਾਰਾਂ ਨੂੰ ਆਨਲਾਈਨ ਧੋਖਾਧੜੀ ਤੋਂ ਬਚਾਉਣ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਨੌਜਵਾਨਾਂ ਨੂੰ ਸੁਚੇਤ ਕਰਨ ਲਈ ਫਰਜ਼ੀ ਆਨਲਾਈਨ ਨੌਕਰੀ ਦੀ ਪੇਸ਼ਕਸ਼ ਦੀ ਪਛਾਣ ਕਰਨ ਦੇ ਕੁਝ ਤਰੀਕੇ ਦੱਸੇ ਹਨ, ਜਿਸ ਨਾਲ ਉਹ ਧੋਖਾਧੜੀ ਦਾ ਸ਼ਿਕਾਰ ਹੋਣ ਤੋਂ ਬਚ ਸਕਦੇ ਹਨ।
ਜਾਅਲੀ ਨੌਕਰੀ ਦੀਆਂ ਪੇਸ਼ਕਸ਼ਾਂ ਲਈ ਨਿਯੁਕਤੀ ਪੱਤਰਾਂ ਵਿੱਚ ਅਕਸਰ ਪ੍ਰੋਫਾਈਲ ਅਤੇ ਕੰਮ ਬਾਰੇ ਅਸਪਸ਼ਟ ਵੇਰਵੇ ਹੁੰਦੇ ਹਨ। ਜਿਸ ਈਮੇਲ ਵਿੱਚ ਨਿਯੁਕਤੀ ਪੱਤਰ ਭੇਜਿਆ ਗਿਆ ਹੈ, ਉਹ ਗੈਰ-ਪੇਸ਼ੇਵਰ ਤਰੀਕੇ ਨਾਲ ਲਿਖਿਆ ਗਿਆ ਹੈ। ਈਮੇਲ ਭੇਜਣ ਵਾਲਾ ਤੁਹਾਡੇ ਤੋਂ ਨਿੱਜੀ/ਗੁਪਤ ਜਾਣਕਾਰੀ ਮੰਗਦਾ ਹੈ। ਆਨਲਾਈਨ ਨੌਕਰੀ ਦੀ ਧੋਖਾਧੜੀ ਦੀ ਸੂਰਤ ਵਿੱਚ ਨੌਕਰੀ ਦੇ ਆਫਰ ਦੇਣ ਲਈ ਵੀ ਪੈਸੇ ਦੀ ਮੰਗ ਕੀਤੀ ਜਾਂਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਕੇਂਦਰ ਵੱਲੋਂ www.cybercrime.gov.in ਪੋਰਟਲ ਲਾਂਚ ਕੀਤਾ ਗਿਆ ਜਿਸ ‘ਤੇ ਉਹ ਆਨਲਾਈਨ ਠੱਗੀ ਦਾ ਸ਼ਿਕਾਰ ਹੋਣ ‘ਤੇ ਸ਼ਿਕਾਇਤ ਕਰਵਾ ਸਕਦੇ ਹਨ। ਕੇਂਦਰ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਸਾਈਬਰ ਠੱਗੀ ਦਾ ਸ਼ਿਕਾਰ ਹੁੰਦੇ ਹਨ ਤਾਂ ਤੁਰੰਤ ਸਾਈਬਰ ਕ੍ਰਾਈਮ ਵਿੰਗ ਨੂੰ ਇਸ ਦੀ ਰਿਪੋਰਟ ਕਰਨ। ਸ਼ਿਕਾਇਤ ਦਰਜ ਹੋਣ ਦੇ ਬਾਅਦ ਇਸ ਦੀ ਜਾਂਚ ਸ਼ੁਰੂ ਹੋ ਜਾਵੇਗੀ।
ਆਨਲਾਈਨ ਫਰਾਡ ਤੋਂ ਬਚਣ ਲਈ ਇਹ ਸਾਵਧਾਨੀਆਂ ਵਰਤੋਂ :
ਸਿਰਫ ਭਰੋਸੇਗਯੋਗ ਵੈੱਬਸਾਈਟ ਤੇ ਐਪ ਦਾ ਹੀ ਇਸਤੇਮਾਲ ਕਰੋ।
ਆਪਣੀ ਨਿੱਜੀ ਜਾਣਕਾਰੀ ਨੂੰ ਗੁਪਤ ਰੱਖੋ।
ਹਮੇਸ਼ਾ ਮਜ਼ਬੂਤ ਪਾਸਵਰਡ ਬਣਾਓ।
ਇਕ ਤੋਂ ਵਧ ਖਾਤਿਆਂ ਲਈ ਵੱਖ-ਵੱਖ ਪਾਸਵਰਡ ਬਣਾਓ।
ਅਨਨਾਨ ਸੋਰਸ ਤੋਂ ਲਿੰਕ ਨੂੰ ਕਲਿਕ ਕਰਨ ਜਾਂ ਅਟੈਚਮੈਂਟ ਡਾਊਨਲੋਡ ਕਰਨ ਤੋਂ ਬਚੋ।
ਕਿਸੇ ਤਰ੍ਹਾਂ ਦਾ ਸਾਈਬਰ ਕ੍ਰਾਈਮ ਫਿਰ ਵੀ ਹੋ ਜਾਵੇ ਤਾਂ ਤੁਰੰਤ 1930 ਨੰਬਰ ਡਾਇਲ ਕਰੋ।