ਬਠਿੰਡਾ ਵਿਖੇ 3 ਬੱਚਿਆਂ ਦੀ ਮਾਂ ਨੇ ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਪਤੀ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਜ਼ਿਲ੍ਹਾ ਮੁਕਤਸਰ ਦੇ ਥਾਣਾ ਲੰਬੀ ਤਹਿਤ ਪੈਂਦੇ ਪਿੰਡ ਮਹਿਣਾ ਬਿੱਕਰ ਸਿੰਘ ਪੁੱਤਰ ਕੌਰ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ‘ਤੇ ਉਸਦੀ ਪਤਨੀ ਸੋਨੀਆ ਰਾਣੀ, ਸਾਲੇ ਸੰਨੀ ਕੁਮਾਰ ਅਤੇ ਕਥਿਤ ਪ੍ਰੇਮੀ ਜਗਸੀਰ ਸਿੰਘ ਵਾਸੀ ਪਿੰਡ ਗੁਰੂਸਰ ਸੈਨਵਾਲਾ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਉਸਦੀ ਗ੍ਰਿਫਤਾਰੀ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਬਿੱਕਰ ਸਿੰਘ ਦਾ ਵਿਆਹ ਲਗਭਗ 15 ਸਾਲ ਪਹਿਲਾਂ ਸੋਨੀਆ ਰਾਣੀ ਨਾਲ ਹੋਇਆ ਸੀ। ਉਸ ਦੇ 3 ਬੱਚੇ ਹਨ। ਦੋ ਬੇਟੀਆਂ ਅਤੇ 1 ਬੇਟਾ। ਵਿਆਹ ਤੋਂ ਬਾਅਦ ਸੋਨੀਆ ਦੇ ਪਿੰਡ ਗੁਰੂਸਰ ਸੈਣੇਵਾਲਾ ਦੇ ਰਹਿਣ ਵਾਲੇ ਜਗਸੀਰ ਸਿੰਘ ਨਾਲ ਨਾਜਾਇਜ਼ ਸਬੰਧ ਸਨ, ਜਿਸ ਕਾਰਨ ਦੋਵਾਂ ਵਿਚ ਲੜਾਈ ਹੁੰਦੀ ਰਹਿੰਦੀ ਸੀ। ਇਸੇ ਕਾਰਨ ਬਿੱਕਰ ਸਿੰਘ ਆਪਣਾ ਘਰ ਛੱਡ ਕੇ ਬਠਿੰਡਾ ਦੇ ਬੀੜ ਰੋਡ ‘ਤੇ ਰਹਿਣ ਲੱਗ ਪਿਆ। ਬਿੱਕਰ ਨੇ ਆਪਣੀ ਪਤਨੀ ਨੂੰ ਕਈ ਵਾਰ ਸਮਝਾਇਆ ਪਰ ਉਹ ਫਿਰ ਤੋਂ ਬਾਜ਼ ਨਹੀਂ ਆਈ ਤੇ ਪ੍ਰੇਮੀ ਨਾਲ ਮਿਲ ਕੇ ਉਹ ਬਿੱਕਰ ਸਿੰਘ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੀ ਰਹੀ।
ਮ੍ਰਿਤਕ ਦੇ ਮਾਮੇ ਦੇ ਮੁੰਡੇ ਜਸਵੀਰ ਸਿੰਘ ਨੇ ਐਤਵਾਰ ਨੂੰ ਬਿੱਕਰ ਸਿੰਘ ਦੇ ਸਾਲੇ ਨੇ ਫੋਨ ਕਰਕੇ ਦੱਸਿਆ ਕਿ ਬਿੱਕਰ ਦੀ ਬਾਈਕ ਦਾ ਐਕਸੀਡੈਂਟ ਹੋ ਗਿਆ ਹੈ ਤੇ ਉਸ ਨੂੰ ਸਰਕਾਰੀ ਹਸਪਤਾਲ ਬਠਿੰਡਾ ਵਿਖੇ ਭਰਤੀ ਕਰਵਾਇਆ ਗਿਆ ਹੈ। ਜਸਵੀਰ ਸਿੰਘ ਨੇ ਸੰਨੀ ਨੂੰ ਕਿਹਾ ਕਿ ਬਿੱਕਰ ਦਾ ਮੋਟਰਸਾਈਕਲ ਪਹਿਲਾਂ ਹੀ ਟੁੱਟ ਗਿਆ ਸੀ ਜਿਸ ਕਾਰਨ ਉਹ ਮੋਟਰਸਾਈਕਲ ਨਹੀਂ ਵਰਤਦਾ ਤਾਂ ਸੰਨੀ ਨੇ ਫੋਨ ਕੱਟ ਦਿੱਤਾ। ਇਸ ਤੋਂ ਬਾਅਦ ਬਿੱਕਰ ਸਿੰਘ ਦੀ ਪਤਨੀ ਸੋਨੀਆ ਨੇ ਆਪਣੇ ਸਹੁਰੇ ਨੂੰ ਫੋਨ ਕੀਤਾ ਤੇ ਕਿਹਾ ਕਿ ਬਿੱਕਰ ਸਿੰਘ ਦਾ ਕਿਸੇ ਅਣਪਛਾਤੇ ਵਿਅਕਤੀ ਨੇ ਕਤਲ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਨੂੰ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰ ਨੂੰ ਮਦਦ ਦੇਣ ਦੀ ਕੀਤੀ ਅਪੀਲ
ਬਿੱਕਰ ਦੇ ਪਿਤਾ ਦਾ ਕਹਿਣਾ ਹੈ ਕਿਉਸ ਦੇ ਪੁੱਤਰ ਦਾ ਕਤਲ ਸੋਨੀਆ ਤੇ ਉਸ ਦੇ ਪ੍ਰੇਮੀ ਜਗਸੀਰ ਸਿੰਘ ਤੇ ਭਰਾ ਸੰਨੀ ਕੁਮਾਰ ਨੇ ਮਿਲ ਕੇ ਕੀਤਾ ਹੈ। ਥਾਣਾ ਕੈਨਾਲ ਕਾਲੋਨੀ ਦੇ ਐੱਸ. ਐੱਚ.ਓ. ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਕੌਰ ਸਿੰਘ ਦੇ ਬਿਆਨਾਂ ਨੂੰ ਦਰਜ ਕਰ ਲਿਆ ਗਿਆ ਹੈ ਤੇ ਦੋਸ਼ੀਆਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ।