ਭਵਿੱਖ ਦੀ ਮਹਾਮਾਰੀਆਂ ਕੋਰੋਨਾ ਤੋਂ ਵੀ ਵੱਧ ਖਤਰਨਾਕ ਹੋ ਸਕਦੀਆਂ ਹਨ। ਵਿਸ਼ਵ ਨੂੰ ਇਹ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਉਹ ਅਗਲੇ ਵਾਇਰਲ ਹਮਲੇ ਲਈ ਤਿਆਰ ਹਨ। ਇਹ ਗੱਲ ਆਕਸਫੋਰਡ ਏਸਟ੍ਰਾਜੇਨੇਕਾ ਦੀ ਵੈਕਸੀਨ ਵਿਕਸਿਤ ਕਰਨ ਵਾਲੀ ਟੀਮ ਵਿਚ ਸ਼ਾਮਲ ਵਿਗਿਆਨੀ ਸਾਰਾਹ ਗਿਰਬਰਟ ਨੇ ਕਹੀ। ਉਨ੍ਹਾਂ ਕਿਹਾ ਕਿ ਓਮੀਕ੍ਰੋਨ ਵੈਰੀਐਂਟ ਦਾ ਪ੍ਰਭਾਵ ਇੰਨਾ ਵੱਧ ਹੋ ਸਕਦਾ ਹੈ ਕਿ ਕੋਰੋਨਾ ਦੇ ਟੀਕੇ ਵੀ ਇਸ ‘ਤੇ ਘੱਟ ਪ੍ਰਭਾਵੀ ਹੋ ਸਕਦੇ ਹਨ। ਜਾਨਸ ਹਾਪਕਿਨਸ ਯੂਨੀਵਰਸਿਟੀ ਮੁਤਾਬਕ ਕੋਰੋਨਾ ਵਾਇਰਸ ਨੇ ਵਿਸ਼ਵ ਭਰ ਵਿਚ 52.6 ਲੱਖ ਤੋਂ ਵੱਧ ਲੋਕਾਂ ਦੀ ਜਾਨ ਲਈ ਹੈ।
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਨੂੰ ਖਤਮ ਕਰਨ ਲਈ ਸਾਡੀਆਂ ਕੋਸ਼ਿਸ਼ਾਂ ਅਧੂਰੀਆਂ ਹਨ। ਘੱਟ ਆਮਦਨ ਵਾਲੇ ਦੇਸ਼ਾਂ ਵਿਚ ਟੀਕਿਆਂ ਤੱਕ ਲੋਕਾਂ ਦੀ ਪਹੁੰਚ ਸੀਮਤ ਰਹੀ ਹੈ ਜਦੋਂ ਕਿ ਅਮੀਰ ਦੇਸ਼ਾਂ ਵਿਚ ਸਿਹਤਮੰਦ ਤੇ ਅਮੀਰ ਲੋਕਾਂ ਨੂੰ ਬੂਸਟਰ ਵੀ ਦਿੱਤੇ ਜਾ ਰਹੇ ਹਨ। ਵਿਸ਼ਵ ਸਿਹਤ ਸੰਗਠਨ (WHO) ਦੁਆਰਾ ਸਾਰਸ-SoV-2 ਮਹਾਂਮਾਰੀ ਨਾਲ ਨਜਿੱਠਣ ਦੀ ਸਮੀਖਿਆ ਕਰਨ ਲਈ ਬਣਾਏ ਗਏ ਸਿਹਤ ਮਾਹਿਰਾਂ ਦੇ ਇੱਕ ਪੈਨਲ ਨੇ ਇੱਕ ਨਵੀਂ ਸੰਧੀ ਦੁਆਰਾ ਮਹਾਂਮਾਰੀ ਦੀ ਜਾਂਚ ਕਰਨ ਲਈ ਟਿਕਾਊ ਫੰਡਿੰਗ ਅਤੇ ਵੱਧ ਸਮਰੱਥਾ ਦੀ ਮੰਗ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਗਿਲਬਰਟ ਨੇ ਕਿਹਾ ਕਿ ਓਮਿਕਰੋਨ ਵੇਰੀਐਂਟ ਦੇ ਸਪਾਈਕ ਪ੍ਰੋਟੀਨ ਵਿੱਚ ਅਜਿਹੇ ਮਿਊਟੇਸ਼ਨ ਹੁੰਦੇ ਹਨ ਜੋ ਵਾਇਰਸ ਦੇ ਸੰਚਾਰਨ ਨੂੰ ਵਧਾਉਣ ਲਈ ਜਾਣੇ ਜਾਂਦੇ ਹਨ। ਗਿਲਬਰਟ ਨੇ ਕਿਹਾ ਕਿ ਇਹ ਵਾਧੂ ਬਦਲਾਅ ਹਨ ਜੋ ਵੈਕਸੀਨ ਤੋਂ ਬਣੇ ਐਂਟੀਬਾਡੀਜ਼ ਦੀ ਗਿਣਤੀ ਨੂੰ ਘਟਾ ਸਕਦੇ ਹਨ ਜਾਂ ਇਨਫੈਕਸ਼ਨ ਨਾਲ ਲੜਨ ਦੀ ਸਮਰੱਥਾ ਨੂੰ ਘਟਾ ਸਕਦੇ ਹਨ। ਜਦੋਂ ਤੱਕ ਅਸੀਂ ਇਸ ਬਾਰੇ ਹੋਰ ਨਹੀਂ ਜਾਣਦੇ, ਸਾਨੂੰ ਚੌਕਸ ਰਹਿਣਾ ਚਾਹੀਦਾ ਹੈ ਅਤੇ ਇਸ ਨਵੇਂ ਰੂਪ ਦੇ ਫੈਲਣ ਨੂੰ ਹੌਲੀ ਕਰਨ ਲਈ ਕਦਮ ਚੁੱਕਣੇ ਚਾਹੀਦੇ ਹਨ।