ਬਲਾਚੌਰ ਦੇ ਨੌਜਵਾਨ ਦੀ ਸਪੇਨ ਵਿਚ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਚਰਨਜੀਤ ਸਿੰਘ ਚੰਨੀ ਵਜੋਂ ਹੋਈ ਹੈ। ਉਸ ਦੀ ਉਮਰ ਸਿਰਫ 24 ਸਾਲ ਸੀ ਤੇ ਉਹ 5 ਭੈਣਾਂ ਦਾ ਇਕਲੌਤਾ ਭਰਾ ਸੀ।
ਮਿਲੀ ਜਾਣਕਾਰੀ ਮੁਤਾਬਕ ਚਰਨਜੀਤ ਸਿੰਘ ਸਪੇਨ ਚੰਗੇ ਭਵਿੱਖ ਦੀ ਭਾਲ ਲਈ ਗਿਆ ਸੀ ਤੇ ਉਸ ਨੂੰ ਵਿਦੇਸ਼ ਗਿਆ ਅਜੇ 4 ਸਾਲ ਹੀ ਹੋਏ ਸਨ। ਬੀਤੇ ਦਿਨੀਂ ਚਰਨਜੀਤ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਭੇਦਭਰੇ ਹਾਲਾਤਾਂ ਵਿਚ ਉਸ ਦੀ ਮੌਤ ਹੋ ਗਈ।
ਚਰਨਜੀਤ ਬਲਾਚੌਰ ਦੇ ਪਿੰਡ ਖੋਜਾ ਬੇਟ ਦਾ ਰਹਿਣ ਵਾਲਾ ਸੀ ਤੇ ਘਰ ਦੇ ਆਰਥਿਕ ਹਾਲਾਤ ਠੀਕ ਨਾ ਹੋਣ ਕਾਰਨ ਉਹ ਸਪੇਨ ਗਿਆ ਸੀ ਤਾਂ ਜੋ ਕੁਝ ਪੈਸੇ ਕਮਾ ਕੇ ਪਰਿਵਾਰ ਵਾਲਿਆਂ ਨੂੰ ਭੇਜ ਸਕੇ ਪਰ ਹੋਣੀ ਨੂੰ ਤਾਂ ਕੁਝ ਹੋਰ ਹੀ ਮਨਜ਼ੂਰ ਸੀ। ਇਹ ਵੀ ਖਬਰ ਹੈ ਕਿ ਚਰਨਜੀਤ ਦੇ ਪਿਤਾ ਕੁਲਦੀਪ ਸਿੰਘ ਦੀ ਪਹਿਲਾਂ ਹੋ ਚੁੱਕੀ ਹੈ ਤੇ ਹੁਣ ਚਰਨਜੀਤ ਦੀ ਮੌਤ ਦੀ ਖਬਰ ਮਿਲਦਿਆਂ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਹੈ ਤੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।
ਵੀਡੀਓ ਲਈ ਕਲਿੱਕ ਕਰੋ -: