ਮੂਸੇਵਾਲਾ ਹੱਤਿਆਕਾਂਡ ਦੀ ਜਾਂਚ ਵਿਚ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆ ਰਹੇ ਹਨ। ਖੁਲਾਸਾ ਹੋਇਆ ਹੈ ਕਿ ਹੱਤਿਆਕਾਂਡ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੁੰਦਰਾ (ਗੁਜਰਾਤ) ਪਹੁੰਚਣ ਤੋਂ ਪਹਿਲਾਂ 57 ਟਿਕਾਣਿਆਂ ‘ਤੇ ਲੁਕੇ ਸਨ। ਮੁੰਦਰਾ ਉਨ੍ਹਾਂ ਦਾ 58ਵਾਂ ਟਿਕਾਣਾ ਸੀ ਜਿਥੇ ਪੁਲਿਸ ਨੇ ਦੋਸ਼ੀਆਂ ਨੂੰ ਕਾਬੂ ਕਰ ਲਿਆ। ਸ਼ਾਤਰ ਦੋਸ਼ੀ ਪੁਲਿਸ ਸਣੇ ਏਜੰਸੀਆਂ ਨੂੰ ਚਕਮਾ ਦੇਣ ਲਈ ਹਰ ਤਰੀਕਾ ਅਪਣਾ ਰਹੇ ਸਨ। ਬੱਸ ਜਾਂ ਗੱਡੀ ਦਾ ਇਸਤੇਮਾਲ ਨਹੀਂ ਕਰਦੇ ਸਨ। ਸਾਈਕਲ ਤੇ ਬਾਈਕ ਨਾਲ ਯਾਤਰਾ ਕਰਦੇ ਸਨ ਤਾਂ ਕਿ ਪੁਲਿਸ ਨੂੰ ਚਕਮਾ ਦੇ ਸਕਣ।
ਸ਼ਾਰਪ ਸ਼ੂਟਰ ਫੌਜੀ ਤੇ ਕਸ਼ਿਸ਼ ਨੇ ਪੁਲਿਸ ਨੂੰ ਦੱਸਿਆ ਕਿ ਪੁਲਿਸ ਸਣੇ ਏਜੰਸੀਆਂ ਨੂੰ ਚਕਮਾ ਦੇਣ ਅਤੇ ਮੁੰਦਰਾ ਵੱਲ ਜਾਣ ਲਈ ਉਨ੍ਹਾਂ ਨੇ ਬੱਸ-ਟ੍ਰੇਨ ਜਾਂ ਕਾਰ ਦਾ ਇਸਤੇਮਾਲ ਕਰਨ ਤੋਂ ਪਰਹੇਜ਼ ਕੀਤਾ। ਉਹ ਟਰੱਕ, ਸਾਈਕਲ ਤੇ ਬਾਈਕ ਨਾਲ ਸਫਰ ਕਰਦੇ ਸਨ। ਗੁਜਰਾਤ ਵਿਚ ਤਾਂ ਕੁਝ ਜਗ੍ਹਾ ਬੈਲਗੱਡੀ ਨਾਲ ਵੀ ਸਫਰ ਕੀਤਾ।
ਪੁਲਿਸ ਨੇ ਕਿਹਾ ਕਿ ਪੰਜਾਬ ਵਿਚ ਵਾਰਦਾਤ ਵਾਲੀ ਥਾਂ ਤੋਂ ਲਗਭਗ 175 ਕਿਲੋਮੀਟਰ ਦੂਰ ਵੀਰਾਨ ਖੇਤਾਂ ਵਿਚ ਵੱਖ ਤੋਂ ਛੋਟੀ ਜਿਹੀ ਝੌਂਪੜੀ ਦਿੱਤੀ ਗਈ ਸੀ। ਇਹ 9 ਦਿਨਾਂ ਤੱਕ ਇਸ ਇਲਾਕੇ ਵਿਚ ਰਹੇ ਅਤੇ ਵਾਰਦਾਤ ਦੇ ਬਾਅਦ ਇਨ੍ਹਾਂ ਨੂੰ ਖਾਣਾ-ਪੀਣਾ ਵੀ ਪਹੁੰਚਾਇਆ ਜਾਂਦਾ ਸੀ। ਦੋਸ਼ੀਆਂ ਨੂੰ ਇਹ ਪਤਾ ਨਹੀਂ ਸੀ ਕਿ ਇਹ ਸਭ ਕੁਝ ਉਨ੍ਹਾਂ ਲਈ ਕੌਣ ਕਰ ਰਿਹਾ ਹੈ।
ਘਟਨਾ ਨੂੰ ਅੰਜਾਮ ਦੇਣ ਤੋਂ ਇਕ ਘੰਟਾ ਪਹਿਲਾਂ ਇਸਤੇਮਾਲ ਕੀਤੇ ਜਾਣ ਵਾਲੇ ਹਥਿਆਰ ਬਾਰੂਦ ਦੋਸ਼ੀਆਂ ਨੂੰ ਸੌਂਪੇ ਗਏ ਸਨ। ਸ਼ੂਟਰ ਮਨਪ੍ਰੀਤ ਮਨੂ ਤੇ ਜਗਰੂਪ ਰੂਪਾ ਪੰਜਾਬ ਦੇ ਪਿੰਡ ਅੰਚਲ ਵਿਚ ਲੁਕਣਾ ਪਸੰਦ ਕਰ ਰਹੇ ਸਨ। ਜਦੋੰ ਕਿ ਫੌਜੀ, ਕਸ਼ਿਸ਼, ਅੰਕਿਤ ਸਿਰਸਾ ਤੇ ਦੀਪਕ ਪੰਜਾਬ ਤੋਂ ਭੱਜ ਤੇ ਮੁੰਦਰਾ ਤੱਕ ਪਹੁੰਚਣ ਤੋਂ ਪਹਿਲਾਂ 57 ਟਿਕਾਣੇ ਬਦਲੇ।
ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਦੀ ਵਿਸ਼ੇਸ਼ ਟੀਮ ਨੇ 19 ਜੂਨ ਨੂੰ ਮੁੰਦਰਾ ਦੀ ਬਾਰੋਈ ਵਿਚ ਖਾਰੀ-ਮੀਠੀ ਰੋਡ ‘ਤੇ ਇਕ ਸਫਲ ਆਪ੍ਰੇਸ਼ਨ ਕਰਕੇ ਲਾਰੈਂਸ ਬਿਸ਼ਨੋਈ ਗੈਂਗ ਦੇ ਗੁਰਗਿਆਂ ਨੂੰ ਦਬੋਚ ਲਿਆ ਸੀ। ਇਨ੍ਹਾਂ ਦੀ ਪਛਾਣ ਕਸ਼ਿਸ ਉਰਫ ਕੁਲਦੀਪ, ਅਸ਼ੋਕ ਉਰਫ ਇਲਿਆਜ ਉਰਫ ਫੌਜੀ ਤੇ ਕੇਸ਼ਵ ਕੁਮਾਰ ਵਜੋਂ ਹੋਈ। ਇਸ ਦੋਸ਼ੀ ਹਫਤਾਂ ਪਹਿਲਾਂ ਹੀ ਇਥੇ ਆਏ ਸਨ ਤੇ ਕਿਰਾਏ ਦੇ ਕਮਰੇ ਵਿਚ ਰਹਿ ਰਹੇ ਸਨ। ਮੁੰਦਰਾ ਦੇ ਹੋਟਲ ਵਿਚ ਜਾਅਲੀ ਆਧਾਰ ਕਾਰਡ ਨਾਲ ਉਥੇ ਠਹਿਰੇ ਸਨ।
ਵੀਡੀਓ ਲਈ ਕਲਿੱਕ ਕਰੋ -: