ਗੈਂਗਸਟਰ ਗੋਲਡੀ ਬਰਾੜ ਦੀ ਫੋਟੋ ਲਗਾ ਕੇ ਬੈਂਕ ਖਾਤਾ ਖੁੱਲ੍ਹਵਾਉਣ ਦੇ ਮਾਮਲੇ ਵਿਚ ਪੁਲਿਸ ਨੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਾਂਚ ਵਿਚ ਪਤਾ ਲੱਗਾ ਕਿ ਇਹ ਲੋਕ ਫਰਜ਼ੀ ਬੈਂਕ ਖਾਤਾ ਗੈਂਗ ਚਲਾ ਰਹੇ ਹਨ ਜੋ ਇਨ੍ਹਾਂ ਨੂੰ ਅੱਗੇ ਬੇਨਾਮੀ, ਠੱਗੀ ਜਾਂ ਰੰਗਦਾਰੀ ਦੀ ਰਕਮ ਲਈ ਵੇਚਦੇ ਸਨ।
ਗੈਂਗ ਦੇ ਮੁਖੀਆ ਦੀ ਸ਼ਕਲ ਕੈਨੇਡਾ ਬੈਠੇ ਮੂਸੇਵਾਲਾ ਹੱਤਿਆਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਗੋਲਡੀ ਬਰਾੜ ਨਾਲ ਮਿਲਦੀ ਹੈ। ਗ੍ਰਿਫਤਾਰ ਦੋਸ਼ੀ ਮੁਨੀਸ਼ ਤੇ ਅਨੂਪ ਸ਼ਰਮਾ ਫਿਰੋਜ਼ਪੁਰ ਕਲਾਂ ਸੁਜਾਨਪੁਰ ਦੇ ਰਹਿਣ ਵਾਲੇ ਹਨ। ਇਨ੍ਹਾਂ ਦਾ ਜੀਜਾ ਗੈਂਗ ਦਾ ਸਰਗਣਾ ਹੈ, ਜੋ ਕਿ ਅਜੇ ਫਰਾਰ ਹੈ।
ਫੜੇ ਦੋਸ਼ੀਆਂ ਤੋਂ ਪਤਾ ਲੱਗਾ ਕਿ ਜਾਅਲੀ ਬੈਂਕ ਖਾਤੇ ਵੇਚ ਕੇ ਚੰਗੀ ਰਕਮ ਮਿਲ ਜਾਂਦੀ ਸੀ। ਇਸੇ ਵਜ੍ਹਾ ਤੋਂ ਉਹ ਇਸ ਨੂੰ ਵੇਚਣ ਦਾ ਕੰਮ ਕਰਨ ਲੱਗੇ। ਸ਼ੁਰੂਆਤ ਵਿਚ ਫਿਰੋਜ਼ਪੁਰ ਦੇ ਜੀਰਾ ਵਿਚ ਰਹਿਣ ਵਾਲਾ ਜੀਜਾ ਇਹ ਕੰਮ ਕਰਦਾ ਸੀ। ਬਾਅਦ ਵਿਚ ਕਮਾਈ ਦੇਖ ਉਸ ਨੇ ਆਪਣੇ ਸਾਲਿਆਂ ਨੂੰ ਵੀ ਨਾਲ ਮਿਲਾ ਲਿਆ। ਫਿਰੋਜ਼ਪੁਰ ਦੇ ਬਾਅਦ ਉਹ ਦੂਜੇ ਸ਼ਹਿਰਾਂ ਵਿਚ ਵੀ ਖਾਤੇ ਖੁੱਲ੍ਹਵਾਉਣ ਲੱਗੇ। ਪੁਲਿਸ ਇਨ੍ਹਾਂ ਸਾਰਿਆਂ ਦਾ ਪਤਾ ਲਗਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 3 ਮਾਲ ਅਫ਼ਸਰਾਂ ਤੇ ਜਲੰਧਰ, ਲੁਧਿਆਣਾ ਸਣੇ 32 ਤਹਿਸੀਲਦਾਰਾਂ ਦੇ ਤਬਾਦਲੇ, ਵੇਖੋ ਲਿਸਟ
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਇਕ ਵਿਅਕਤੀ ਪਠਾਨਕੋਟ ਦੇ ਢਾਂਗੂ ਰੋਡ ਸਥਿਤ ਬੈਂਕ ਵਿਚ ਪਹੁੰਚਿਆ ਸੀ। ਉਸ ਨੇ ਬੈਂਕ ਖਾਤਾ ਖੁੱਲ੍ਹਵਾਉਣ ਲਈ ਡਾਕੂਮੈਂਟ ਦਿੱਤੇ। ਇਸ ਵਿਚ ਨਾਂ ਰਾਜਸਥਾਨ ਦੇ ਵਿਅਕਤੀ ਦਾ ਸੀ। ਉਥੇ ਆਧਾਰ ਕਾਰਡ ‘ਤੇ ਗੈਂਗਸਟਰ ਗੋਲਡੀ ਬਰਾੜ ਦੀ ਫੋਟੋ ਲਗੀ ਸੀ। ਦੋਸ਼ੀ ਜੀਜੇ ਦੀ ਸ਼ਕਲ ਗੋਲਡੀ ਨਾਲ ਮਿਲਦੀ ਹੈ। ਹਾਲਾਂਕਿ ਮੂਸੇਵਾਲਾ ਹੱਤਿਆਕਾਂਡ ਦੀ ਵਜ੍ਹਾ ਨਾਲ ਗੋਲਡੀ ਦੀ ਫੋਟੋ ਸਾਰੇ ਪਛਾਣਦੇ ਸਨ ਜਿਸ ਵਜ੍ਹਾ ਨਾਲ ਬੈਂਕ ਵਾਲਿਆਂ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਪਰ ਦੋਸ਼ੀ ਉਥੋਂ ਭੱਜ ਨਿਕਲਿਆ।
ਵੀਡੀਓ ਲਈ ਕਲਿੱਕ ਕਰੋ -: