ਦੇਸ਼ ਦੀ ਰਾਜਧਾਨੀ ਦਿੱਲੀ ਸਣੇ ਉੱਤਰ ਭਾਰਤ ਦੇ ਘੱਟੋ-ਘੱਟ ਤਾਪਮਾਨ ਵਿਚ ਵਾਧਾ ਹੋਣ ਨਾਲ ਠੰਡ ਤੋਂ ਰਾਹਤ ਦਿਖਣ ਨੂੰ ਮਿਲ ਰਹੀ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਦਿੱਲੀ ਸਣੇ ਉੱਤਰ ਭਾਰਤ ਦੇ ਕੁਝ ਹਿੱਸਿਆਂ ਵਿਚ ਮੀਂਹ ਦੀ ਪੂਰੀ ਸੰਭਾਵਨਾ ਬਣੀ ਹੋਈ ਹੈ।
ਪੰਜਾਬ ਵਿਚ ਇੱਕ ਵਾਰ ਫਿਰ ਤੋਂ ਮੌਸਮ ਬਦਲੇਗਾ। ਕੱਲ੍ਹ ਤੋਂ 9 ਮਾਰਚ ਤੱਕ ਆਸਮਾਨ ਵਿਚ ਬੱਦਲ ਦਿਖਣਗੇ। ਅੱਜ ਤੇਜ਼ ਹਵਾਵਾਂ ਚੱਲਣਗੀਆਂ, ਹਵਾ ਦੀ ਰਫਤਾਰ 25 ਤੋਂ 35 ਕਿਲੋਮੀਟਰ ਪ੍ਰਤੀ ਘੰਟੇ ਦੀ ਹੋ ਸਕਦੀ ਹੈ। 7 ਮਾਰਚ ਨੂੰ ਮੀਂਹ ਪੈ ਸਕਦਾ ਹੈ। ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂਵਿਚ ਅੱਜ 26 ਡਿਗਰੀ ਵੱਧ ਤੋਂ ਵੱਧ ਤਾਪਮਾਨ ਰਹੇਗਾ ਤੇ ਘੱਟੋ-ਘੱਟ ਤਾਪਮਾਨ 12 ਡਿਗਰੀ ਰਹੇਗਾ।
ਦਿੱਲੀ ਵਿਚ ਅੱਜ ਮੌਸਮ ਸਾਫ ਰਹੇਗਾ, ਨਾਲ ਹੀ ਧੁੱਪ ਨਿਕਲੇਗੀ। ਵਿਚ-ਵਿਚ ਬੱਦਲ ਵੀ ਦਿਖ ਸਕਦੇ ਹਨ। ਭਾਰਤੀ ਮੌਸਮ ਵਿਭਾਗ ਮੁਤਾਬਕ ਅੱਜ ਤੇ ਕੱਲ੍ਹ ਦਿੱਲੀ ‘ਚ ਤੇਜ਼ ਹਵਾ ਚੱਲਣ ਦੀ ਸੰਭਾਵਨਾ ਪ੍ਰਗਟਾਈ ਹੈ। ਅੱਜ ਦੇ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਤੇ ਘੱਟੋ-ਘੱਟ ਤਾਪਮਾਨ 15 ਡਿਗਰੀ ਰਹੇਗਾ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਰਾਜਸਥਾਨ ਵਿਚ ਭਾਰਤੀ ਮੌਸਮ ਵਿਗਿਆਨ ਮੁਤਾਬਕ ਆਉਣ ਵਾਲੇ 3 ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ ਤੇ ਤੇਜ਼ ਧੁੱਪ ਨਿਕਲੇਗੀ। ਇਸ ਦੌਰਾਨ ਗਰਮੀ ਵਧੇਗੀ, ਸੂਬੇ ਦੇ ਕੁਝ ਹਿੱਸਿਆਂ ਪੱਛਮੀ ਗੜਬੜੀ ਕਾਰਨ 7 ਤੇ 8 ਮਾਰਚ ਨੂੰ ਬੱਦਲ ਛਾਏ ਰਹਿਣਗੇ ਤੇ ਹਲਕਾ ਬੂੰਦਾ-ਬਾਂਦੀ ਵੀ ਹੋ ਸਕਦੀ ਹੈ। ਸਰਦੀ ਦਾ ਅਸਰ ਨਹੀਂ ਰਹੇਗਾ। ਤਾਪਮਾਨ ਦੀ ਜੇਕਰ ਗੱਲ ਕੀਤੀ ਜਾਵੇਗਾ ਤਾਂ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਤਾਪਮਾਨ 29 ਡਿਗਰੀ ਤੇ ਘੱਟੋ-ਘੱਟ ਤਾਪਮਾਨ 14 ਡਿਗਰੀ ਰਹੇਗਾ।
ਇਹ ਵੀ ਪੜ੍ਹੋ: ਯੂਕਰੇਨ ਦੇ ਹਾਲਾਤਾਂ ਲਈ NATO ‘ਤੇ ਭੜਕੇ ਜ਼ੇਲੇਂਸਕੀ, ਕਿਹਾ-“ਹਮਲੇ ਲਈ NATO ਨੇ ਰੂਸ ਨੂੰ ਦਿੱਤਾ ਗ੍ਰੀਨ ਸਿਗਨਲ”
ਜੰਮੂ-ਕਸ਼ਮੀਰ ਵਿਚ ਵੀ ਅੱਜ ਮੌਸਮ ਸਾਫ ਰਹੇਗਾ ਪਰ ਦੁਪਹਿਰ ਬਾਅਦ ਬੱਦਲ ਛਾਏ ਰਹਿਣਗੇ। ਹਾਲਾਂਕਿ ਮੀਂਹ ਦੀ ਸੰਭਾਵਨਾ ਨਹੀਂ ਹੈ। ਕੱਲ੍ਹ ਵੀ ਬੱਦਲ ਰਹਿਣਗੇ। 6 ਮਾਰਚ ਨੂੰ ਫਿਰ ਤੋਂ ਮੌਸਮ ਬਦਲੇਗਾ ਅਤੇ 7 ਮਾਰਚ ਤੱਕ ਭਾਰੀ ਮੀਂਹ ਦੇ ਬਰਫਬਾਰੀ ਕਈ ਹਿੱਸਿਆਂ ਵਿਚ ਹੋ ਸਕਦੀ ਹੈ। ਇਸ ਤੋਂ ਇਲਾਵਾ 9 ਤੇ 10 ਮਾਰਚ ਨੂੰ ਵੱਖ-ਵੱਖ ਥਾਵਾਂ ‘ਤੇ ਮੀਂਹ ਪੈ ਸਕਦਾ ਹੈ। ਮੀਂਰ ਤੇ ਬਰਫਬਾਰੀ ਤੋਂ ਬਾਅਦ ਸੂਬੇ ਵਿਚ ਤਾਪਮਾਨ ਵਿਚ ਗਿਰਾਵਟ ਦਰਜ ਹੋਣ ਨਾਲ ਠੰਡ ਵਧ ਗਈ ਹੈ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਵਿਚ ਬੀਤੇ ਦਿਨੀਂ ਬਰਫਬਾਰੀ ਤੇ ਮੀਂਹ ਕਾਰਨ ਘੱਟੋ-ਘੱਟ ਤਾਪਮਾਨ ਵਿਚ ਗਿਰਾਵਟ ਦਰਜ ਹੋਈ ਹੈ। ਹਾਲਾਂਕਿ ਅੱਜ ਮੌਸਮ ਸਾਫ ਰਹੇਗਾ ਪਰ ਕੱਲ ਇੱਕ ਵਾਰ ਫਿਰ ਬੱਦਲ ਰਹਿਣਗੇ।