ਹਰਿਆਣਾ ਦੇ ਕੁਰੂਕਸ਼ੇਤਰ ਵਿਚ ਪਿਹੋਵਾ ਦੇ ਪਿੰਡ ਸਰਸਵਤੀ ਖੇੜਾ ਵਿਚ ਮਕਾਨ ਦੀ ਛੱਤ ਡਿਣਗ ਨਾਲ ਹੇਠਾਂ ਦੱਬ ਕੇ ਪਤੀ-ਪਤਨੀ ਦੀ ਮੌਤ ਹੋ ਗਈ। ਦੋਵੇਂ ਕਿਸੇ ਰਿਸ਼ਤੇਦਾਰ ਦੇ ਘਰ ਆਏ ਹੋਏ ਸਨ। ਪੁਲਿਸ ਮੌਕੇ ‘ਤੇ ਪਹੁੰਚੀ ਤੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਲਿਆ।
ਜਾਣਕਾਰੀ ਮੁਤਾਬਕ ਪਿੰਡ ਸਰਸਵਤੀ ਖੇੜਾ ਵਾਸੀ ਹਰਬੰਸ ਸਿੰਘ ਦੀ ਮਾਤਾ ਦੇ ਭੋਗ ‘ਤੇ ਪਟਿਆਲਾ ਵਾਸੀ ਜੋਗਾ ਸਿੰਘ ਤੇ ਉਸ ਦੀ ਪਤਨੀ ਆਏ ਹੋਏ ਸਨ। ਵੀਰਵਾਰ ਰਾਤ ਸਾਰੇ ਖਾਣਾ ਖਾ ਕੇ ਸੌਣ ਚਲੇ ਗਏ। ਅੱਜ ਸਵੇਰੇ ਘਰ ਦੀ ਛੱਤ ਡਿੱਗ ਗ। ਪਰਿਵਾਰ ਦੇ ਹੋਰ ਲੋਕਾਂ ਨੇ ਦੋਵਾਂ ਨੂੰ ਮਲਬੇ ਦੇ ਹੇਠੋਂ ਕੱਢਿਆ ਤੇ ਹਸਪਤਾਲ ਲੈ ਕੇ ਪਰ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਥਾਣਾ ਸਦਰ ਇੰਚਾਰਜ ਨਿਰਮਲ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਸੀ। ਸ਼ੁਰੂਆਤੀ ਜਾਂਚ ਵਿਚ ਇਹੀ ਸਾਹਮਣੇ ਆਇਆ ਕਿ ਛੱਤ ਡਿਗਣ ਨਾਲ ਦੋਵਾਂ ਦੀ ਮੌਤ ਹੋਈ ਹੈ। ਦੋਵਾਂ ਦੀਆਂ ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ। ਪੋਸਟਮਾਰਟਮ ਦੇ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪੀਆਂ ਜਾਣਗੀਆਂ।
ਵੀਡੀਓ ਲਈ ਕਲਿੱਕ ਕਰੋ -: